ਤੂੰ ਖੜੇ ਪਾਣੀ ਦੇ ਅੰਦਰ ਇਕ ਪੱਥਰ ਤਾਂ ਉਛਾਲ
ਕੀ ਪਤਾ ਤੂਫ਼ਾਨ ਬਣ ਜਾਣਾ ਹੈ ਕਿਹੜੀ ਲਹਿਰ ਦਾ
Punjabi Virsa
ਖ਼ੁਦ ਯਤਨ ਕਰਦੈਂ, ਭਰਮ ਤੋੜਨ ਲਈ, ਤੜਪਣ ਲਈ
ਤੁਰ ਪਿਆ ਹੈ ਕਿਉਂ ਮਨਾ ਰਿਸ਼ਤਿਆਂ ਨੂੰ ਪਰਖਣ ਲਈ
ਲੋਚਦਾ ਹੈ ਦਿਲ ਬੜਾ ਹੀ ਗਗਨਾਂ ਚ ਵਿਚਰਨ ਲਈ
ਕੌਣ ਦੇਂਦਾ ਖੰਭ ਉਧਾਰੇ ਦੋਸਤਾ ਉੱਡਣ ਲਈਨਿਰੰਜਨ ਸੂਖ਼ਮ
ਯਾਰੋ ਤੁਸੀਂ ਹੋ ਆਦਮੀ ਕਿੰਨੇ ਕਮਾਲ ਦੇ
ਫਿਰਦੇ ਹੋ ਅੱਜ ਕਲ੍ਹ ਸਾਬਤਾ ਹੀ ਬੰਦਾ ਭਾਲਦੇਰਾਮ ਨਾਲ ਪ੍ਰੇਮੀ
ਏਸ ਤੋਂ ਵਧ ਬਦਬਖਤੀ ਹੋਰ ਕੀ ਹੋ ਸਕਦੀ ਏ
ਸਹਿਰਾ ਵੇਖ ਕੇ ਆਖਣ ਲੋਕੀਂ ਦਰਿਆ ਲਭਿਆਂਕਾਇਮ ਨਕਵੀ
ਹਾਰ ਗਿਆਂ ਲਈ ਹਰ ਗੁੰਦਾਈ ਫਿਰਦੇ ਨੇ
ਫੁੱਲਾਂ ਵਿੱਚ ਤਲਵਾਰ ਛੁਪਾਈ ਫਿਰਦੇ ਨੇਸੀਮਾਂਪ
ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫ਼ਾਸਲਾਸੁਰਜੀਤ ਪਾਤਰ
ਲਗ ਗਈ ਬੇੜੀ ਕਿਨਾਰੇ ਤੇ ਜ਼ਰੂਰ
ਇਕ ਮੁਸਾਫ਼ਿਰ ਵੀ ਮਗਰ ਜ਼ਿੰਦਾ ਨਹੀਂਜਗਤਾਰ
ਸ਼ੀਸ਼ੇ ‘ਤੇ ਜੰਮ ਗਈ ਹੈ ਪੰਛੀ ਦੀ ਚੀਕ ਵੇਖੋ
ਪਾਣੀ ’ਤੇ ਵੀ ਸਦੀਵੀ ਹੁੰਦੀ ਹੈ ਲੀਕ ਵੇਖੋ
ਸਾਹਿਲ ‘ਤੇ ਹੀ ਡਬੋ ਕੇ ਐਵੇਂ ਨਜ਼ਰ ਨਾ ਫੇਰੋ
ਮੇਰੇ ਮਰਨ ਦਾ ਮੰਜ਼ਰ ਹੁਣ ਅੰਤ ਤੀਕ ਵੇਖੋ”ਜਗਤਾਰ
ਕਦੇ ਮੇਰੇ ਵੀ ਦਿਨ ਸਨ ਖੂਬਸੂਰਤ ਕਹਿਕਸ਼ਾਂ ਵਰਗੇ
ਤਿਰੇ ਪਿੱਛੋਂ ਮਗਰ ਲਗਦੇ ਨੇ ਹੁਣ ਸੁੰਨੀ ਸਰਾਂ ਵਰਗੇ
ਸ਼ਿਕਸਤਾ ਮਕਬਰੇ ਸੁੰਨੇ ਪਏ ਨੇ ਹੁਕਮਰਾਨਾਂ ਦੇ
ਕਿਸੇ ਫਾਈਲ ਨਾ ਮਨਜ਼ੂਰ ਹੋਈਆਂ ਅਰਜ਼ੀਆਂ ਵਰਗੇਜਗਤਾਰ
ਚਿੜੀਆਂ ਦਾ ਝੁੰਡ ਅਥਰਾ ਹੋਇਆ ਝਪਟ ਝਪਟ ਕੇ ਮੁੜ ਆਵੇ
ਦੱਸੇ ਜਾਚ ਗੁਰੀਲਾ ਯੁੱਧ ਦੀ ਯੋਧਿਆਂ ਨੂੰ ਪ੍ਰਣਾਮ ਕਹੇ
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ ਨਹੀਂ ਤਾਂ ਸਭ ਕੁਝ ਚਲਿਆ
ਜੇ ਤਕੜਾ ਆਖੇ ਤਕੜੇ ਹੋਵੇ ਮੁੜ ਜੂਝਣ ਨੂੰ ਸ਼ਾਮ ਕਹੇਅਵਤਾਰ ਪਾਸ਼
ਗ਼ਜ਼ਲ ਅਸਾਡੇ ਬੂਹੇ ਆਈ ਪੁੱਛ ਸਾਡਾ ਸਿਰਨਾਵਾਂ
ਕਿਉਂ ਨਾ ਇਸਦੀ ਝੋਲੀ ਪਾਈਏ ਸਾਰੀ ਪੀੜ ਪਟਾਰੀਹਰਭਜਨ ਸਿੰਘ ਹੁੰਦਲ
ਸਲੀਬਾਂ ਗੱਡ ਰੱਖੀਆਂ ਨੇ ਬਸ ਦਹਿਸ਼ਤ ਫੈਲਾਵਣ ਲਈ
ਨ ਈਸਾ ਦੀ ਸੋਚ ਬਦਲੀ ਹੈ ਨ ਉਸਦਾ ਕਿਰਦਾਰ ਬਦਲਦਾ ਹੈਰੁਪਿੰਦਰ ਕੌਰ