ਬਲਵਿੰਦਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਪੰਜਾਬੀ ਕਰ ਰਹੀ ਸੀ। ਜਿਸ ਮੁੰਡੇ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਉਹ ਮਸਾਂ ਦੱਸਵੀਂ ਪਾਸ ਸੀ। ਵੈਸੇ ਮੁੰਡਾ ਸੋਹਣਾ, ਸੁਨੱਖਾ ਅਤੇ ਉੱਚਾ ਲੰਬਾ ਸੀ। ਬਲਵਿੰਦਰ ਦੇ ਨਾਂਹ ਨੁੱਕਰ ਕਰਦਿਆਂ ਉਸ ਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ। ਵਿਆਹ ਦੇ ਕਾਰਡ ਛਪਾ ਲਏ ਗਏ। ਨਾਈ ਨੂੰ ਪਿੰਡ ਵਿਚ ਵਿਆਹ ਦੇ ਕਾਰਡ ਵੰਡਣ ਲਈ ਦੇ …
Sad Stories
-
-
ਮਨਪਸੰਦ ਦਾ ਘਰ ਸ਼ਰਨਜੀਤ ਦਾ ਬਚਪਨ ਤੋਂ ਹੀ ਸੁਪਨਾ ਸੀ। ਬਚਪਨ ਤੋਂ ਜਵਾਨੀ, ਤੇ ਜਵਾਨੀ ਚ ਸ਼ਾਦੀ ਹੋ ਜਾਣ ਪਿੱਛੋਂ ਉਸਦਾ ਸੁਪਨਾ ਵਾਰ-ਵਾਰ ਉਸਦੇ ਮਸਤਕ `ਚ ਦਸਤਕ ਦਿੰਦਾ ਰਿਹਾ। ਉਹ ਤੇ ਉਸਦਾ ਪਤੀ ਘਰ ਦੀ ਪ੍ਰਾਪਤੀ ਲਈ ਪੈਸਾ ਜੋੜਨ ਦੀ ਕੋਸ਼ਿਸ਼ ਕਰਦੇ ਪਰ ਬੈਂਕ ਬੈਲੈਂਸ ਉੱਥੇ ਦਾ ਉੱਥੇ ਹੀ ਰਹਿੰਦਾ। ਬੱਚਿਆਂ ਦੀ ਪਾਲਣਾ, ਪੜ੍ਹਾਈ, ਵਿਆਹ ਆਦਿ ਦੇ ਖ਼ਰਚਿਆਂ ਨੇ ਉਨ੍ਹਾਂ ਦੇ ਹੱਥ ਬੰਨੀ ਰੱਖੇ। ਉਹ …
-
ਮੈਂ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ਗੁੱਡੀਆਂ ਪਲਾਸਟਿਕ ਦੀਆਂ ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ, ਮੈਂ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕੱਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ ਮੈਨੂੰ ਕਹਿੰਦੀ ਹੁੰਦੀ ਸੀ, ਕਿਉਂ, ਗੁੱਡੀਆਂ ਦਾ ਦਿਲ ਨੀ ਹੁੰਦਾ? ਇੰਝ ਉਹਨਾਂ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਉਂਦੇ ਕਦੋਂ …
-
ਸ਼ਹਿਰ ਦੇ ਬਾਹਰਵਾਰ ਠੇਕਾ, ਠੇਕੇ ਦੇ ਨਾਲ ਦੋ ਢਾਬੇ। ਢਾਬਿਆਂ ਦੇ ਸਾਹਮਣੇ ਕੰਧ ਦੇ ਨਾਲ ਸੜਕ ਉੱਤੇ ਉਹ ਆਂਡਿਆਂ ਦੀ ਰੇਹੜੀ ਲਾਉਂਦਾ। ਆਮ ਤੌਰ ਤੇ ਉਹ ਕਚਹਿਰੀਆਂ ਦੇ ਬੰਦ ਹੋਣ ਤੇ ਹੀ ਆਉਂਦਾ। ਰੁਲਿਆ-ਖੁਲਿਆ ਜਿਹਾ, ਜਿਹੋ ਜਿਹਾ ਉਹ ਆਪ ਸੀ ਉਹੋ ਜਿਹੇ ਉਹਦੇ ਗਾਹਕ ਸਨ। ਦਿਹਾੜੀ-ਦੱਪਾ ਕਰਕੇ ਸਾਈਕਲਾਂ ਤੇ ਪਿੰਡਾਂ ਨੂੰ ਪਰਤ ਰਹੇ ਥੱਕੇ-ਟੁੱਟੇ ਦਿਹਾੜੀਦਾਰ ਜਾਂ ਦਿਨ-ਭਰ ਸਵਾਰੀਆਂ ਜ਼ੋ ਥੱਕੇ ਰਿਕਸ਼ਿਆਂ ਵਾਲੇ। ਸ਼ਹਿਰ ਦੀ ਭੀੜ …
-
ਅੱਜ ਫ਼ੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ। ਘਰ ਦੇ ਇਕ ਕਮਰੇ ਵਿਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਦੂਜੇ ਕਮਰੇ ਵਿਚ ਸੁਰਜੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਉਰ ਕੁਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ। ਸੁਰਜੀਤ ਦੀ ਸੱਸ ਨਿਹਾਲੋ ਨੇ ਇੱਕ ਸੁਲਝੀ ਹੋਈ ਔਰਤ ਵਾਂਗ ਸਮਝਾਂਦਿਆਂ ਕਿਹਾ, “ਸੁਰਜੀਤ ਤੂੰ ਚਾਰ-ਚਾਰ ਧੀਆਂ ਦੀ …
-
ਧਰਮੀ ਆਪਣੇ ਮਜ਼ਦੂਰ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਜੋ ਉਹ ਅੱਜ ਦੀ ਮਜ਼ਦੂਰੀ ਵਿਚੋਂ ਆਟਾ ਲੈ ਆਵੇ ਅਤੇ ਬੱਚਿਆਂ ਦੇ ਭੁੱਖੇ ਪੇਟ ਵਿੱਚ ਕੁਝ ਪਾ ਸਕੇ। ਉਸਦੀ ਵੱਡੀ ਨਨਾਣ ਕੱਲ ਸੌਹਰੀ ਤਾਂ ਚਲੀ ਗਈ ਸੀ। ਪਰ ਉਸਦਾ ਜਾਣਾ ਕਈ ਦਿਹਾੜੀਆਂ ਦੀ ਰਕਮ ਉੱਤੇ ਹੁੰਝਾ ਫੇਰ ਗਿਆ ਸੀ। ਅੱਜ ਕਿਸੇ ਵੀ ਘਰ ਤੋਂ ਉਧਾਰਾ ਆਟਾ ਨਹੀਂ ਮਿਲਿਆ ਸੀ। ਸਭ ਘਰ ਉਨ੍ਹਾਂ ਵਰਗੇ ਹੀ ਹਨ, …
-
ਐਤਵਾਰ ਦਾ ਦਿਨ ਸੀ। ਮੈਂ ਕੇਸੀ ਇਸ਼ਨਾਨ ਕਰਕੇ ਧੁਪੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਸਾਡੀ ਬਰਤਨ ਸਾਫ ਕਰਨ ਵਾਲੀ ਧਿਆਨੋ ਸਫ਼ਾਈ ਕਰਦੀ-ਕਰਦੀ ਬੋਲੀ ਜਾਂਦੀ ਸੀ। ਮੈਂ ਕੀ ਕਰਾਂ, ਕਿੱਥੇ ਜਾਵਾਂ ਮੈਂ ਸਾਰਾ ਦਿਨ ਕੋਠੀਆਂ ਵਿੱਚ ਕੰਮ ਕਰਕੇ ਬੱਚੇ ਪਾਲਾਂ ਅਤੇ ਉਹ ਸ਼ਾਮ ਨੂੰ ਜੋ ਕਮਾਏ, ਉਸ ਦੀ ਸ਼ਰਾਬ ਪੀ ਲਵੇ। ਉਸ ਨੂੰ ਘਰ ਦੇ ਰਾਸ਼ਨ ਦਾ ਕੋਈ ਫ਼ਿਕਰ-ਫਾਕਾ ਨਹੀਂ। ਬੱਚਿਆਂ ਦੀ ਪੜ੍ਹਾਈ ਦਾ …
-
“ਕੀ ਏ ਬਈ?” ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਨੂੰ ਮੈਂ ਰਸੋਈ ਦੀ ਜਾਲੀ ਵਾਲੀ ਖਿੜਕੀ ‘ਚੋਂ ਬਾਹਰ ਝਾਕਦਿਆਂ ਪੁੱਛਿਆ। “ਮੈਡਮ! ਮੇਰੇ ਕੋਲ ਕੁਝ ਸਾਮਾਨ ਹੈ। ਜ਼ਰਾ ਬਾਹਰ ਆ ਕੇ ਵੇਖ ਲਓ।’’ ਮੈਨੂੰ ਆਵਾਜ਼ ਕੁਝ ਜਾਣੀ-ਪਛਾਣੀ ਜਿਹੀ ਲੱਗੀ। ਗੈਸ ਬੰਦ ਕਰ ਮੈਂ ਝੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ। ਹੈ! ਸ਼ੰਮੀ ਤੂੰ ਇਹ ਕੀ ? ਆਪਣੇ ਕਾਲਜ ਦੀ ਹੁਸੀਨ ਤੇ ਚੰਚਲ ਦੋਸਤ …
-
ਕਮੇਟੀ ਵਲੋਂ ਆਏ ਹਾਊਸ ਟੈਕਸ ਤੇ ਨਜ਼ਰਾਂ ਟਿਕਾਈ ਕਦੇ ਤਾਂ ਉਹ ਆਪਣੇ ਛੋਟੇ ਜਿਹੇ ਘਰ ਬਾਰੇ ਸੋਚਦਾ ਤੇ ਕਦੇ ਟੈਕਸ ਦੀ ਰਕਮ ਦੇ ਅੱਖਰਾਂ ਵੱਲ ਹੈਂਅ ਕੀ ਭੋਰਾ ਕੁ ਥਾਂ ਤੇ ਟੈਕਸ ਲਾ ਤਾ, ਲਾਉਣਾ ਈ ਆ ਤਾਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਲਾਉਣ- ਸਹੁਰੀ ਦੋਗਲੀ ਨੀਤੀ ਕਹਿੰਦੇ ਕੁਸ਼ ਆ ਕਰਦੇ ਕੁਸ਼ ਆ। ਨੋਟਿਸ ਤੇ ਲਿਖੀ ਨਿਸਚਿਤ ਮਿਤੀ ਨੂੰ ਉਹ ਆਪਣਾ ਲਿਖਤੀ ਇਤਰਾਜ਼ ਲੈ ਕਮੇਟੀ ਦਫ਼ਤਰ …
-
ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋਹੜਾ ਈ ਮਾਰਿਆ। ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ। ਕੀ ਹੋਇਆ ਭੈਣੇ? ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਨਣਾ ਚਾਹਿਆ। ਹੋਣਾ ਕੀ ਸੀ, ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਹੀ ਬੇਹੋਸ਼ ਹੋ ਗਿਆ। ਹਾਇ! ਹਾਇ! ਫੇਰ ਕੀ …
-
ਕਾਫੀ ਭੀੜ ਹੋਣ ਕਾਰਨ ਬੁੱਢੇ ਕੋਲੋਂ ਸਾਈਕਲ ਨਾ ਸੰਭਾਲਿਆ ਗਿਆ। ਤੇ ਇੱਕ ਛੋਟੀ ਜਿਹੀ ਕੁੜੀ ਦੇ ਜਾ ਲੱਗਾ ਜੋ ਸ਼ਾਇਦ ਸਕੂਲੇ ਜਾ ਰਹੀ ਸੀ। ਭਾਵੇਂ ਸਾਈਕਲ ਜ਼ਿਆਦਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਕੁੜੀ ਨੇ ਗੁੱਸੇ ਨਾਲ ਬੁੱਢੇ ਵੱਲ ਵੇਖਦੇ ਹੋਏ ਕਿਹਾ, “ਬਦਤਾਮੀਜ਼! ਦਿਸਦਾ ਨਹੀਂ ਤੈਨੂੰ, ਤਾਂ ਐਨਕਾਂ ਲਗਵਾ ਲੈ।” ਪਰ ਬੁੱਢਾ ਚੁੱਪਚਾਪ ਉਸ ਵੱਲ ਵੇਂਹਦਾ ਹੋਇਆ ਮੁਸਕਰਾ ਰਿਹਾ ਸੀ। ਇਕੱਠੇ ਹੋਏ ਲੋਕ ਕਹਿ …
-
ਕਾਲੂ ਦੀ ਪਤਨੀ ਰਾਜੂ ਇਕ ਖਤਰਨਾਕ ਬੀਮਾਰੀ ਨਾਲ ਦੁਖੀ ਸੀ। ਇਲਾਜ ਵਾਸਤੇ ਡਾਕਟਰ ਨੇ 500 ਰੁਪਏ ਦਾ ਖਰਚ ਦੱਸਿਆ ਸੀ। ਕਾਲੂ ਨੇ ਪਤਨੀ ਦੀ ਜ਼ਿੰਦਗੀ ਦੀ ਖਾਤਰ ਕਈਆਂ ਕੋਲੋਂ ਹੱਥ ਪਸਾਰ ਕੇ ਉਧਾਰ ਮੰਗਿਆ ਪਰ ਉਧਾਰ ਲੈਣ ਵਾਸਤੇ ਵੀ ਤਾਂ ਪੱਲੇ ਕੁਝ ਹੋਣਾ ਚਾਹੀਦਾ ਹੈ। ਇਸ ਕੁਝ ਦੀ ਪੂਰਤੀ 10 ਸਾਲ ਦੇ ਪੁੱਤਰ ਗੋਪੀ ਨੇ ਕਰ ਦਿੱਤੀ। ਜ਼ਿੰਮੀਂਦਾਰ ਬੋਲਿਆ, ਠੀਕ ਹੈ ਭਾਈ 500 ਰੁਪਏ ਲੈ …