ਸਟੇਟਸ ਪਾ ਦਿੱਤੇ,ਸਟੋਰੀਆੰ ਪਾ ਦਿੱਤੀਆਂ ਤੇ ਪ੍ਰੀਵੈਡਿੰਗ ਚ ਪੋਜ਼ ਐਂਵੇ ਦੇ ਪਾ ਦਿੱਤੇ ਕਿ ਬਈ ਦੇਖਣ ਆਲੇ ਨੂੰ ਲੱਗੇ ਕਿ ਇਹਨਾਂ ਤੋਂ ਪਿਆਰਾ ਕਪਲ ਕੋਈ ਨਹੀਂ ਏ । ਇਹ ਸਭ ਅਸਲ ਚ ਲੋਕਾਂ ਲਈ ਜਿਉਣਾ ਹੁੰਦਾ ਏ ਪਰ ਪੁਰਾਣੇ ਬਜ਼ੁਰਗ ਜੋੜਿਆਂ ਨੂੰ ਇੱਕ ਦੂਜੇ ਲਈ ਜਿਉੰਦੇ ਦੇਖਿਆ ਮੈਂ । ਮਾਂ ਦੀ ਜਿੰਨੀ ਪ੍ਰਵਾਹ ਪਾਪਾ ਕਰਦੇ ਆ ਉਹਨੀ ਸ਼ਾਇਦ ਸਾਡੇ ਤੋਂ ਵੀ ਨਹੀਂ ਹੁੰਦੀ । ਮਾਂ …
Sad Stories
-
-
ਸਟਾਫ ਦੇ ਜਾਂਦਿਆਂ ਹੀ ਮੈਂ ਕੰਬਦੇ ਹੱਥਾਂ ਨਾਲ ਦਰਾਜ ਖੋਲਿਆ.. ਨਿੱਕੇ ਲਫਾਫੇ ਵਿਚ ਬੰਦ ਸਲਫਾਸ ਦੀਆਂ ਕਿੰਨੀਆਂ ਸਾਰੀਆਂ ਗੋਲੀਆਂ ਦੇਖ ਮੇਰੀਆਂ ਅੱਖਾਂ ਮੀਚੀਆਂ ਗਈਆਂ ਤੇ ਸੁਵੇਰੇ-ਸੁਵੇਰੇ ਘਰੇ ਪਏ ਕਲੇਸ਼ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਗਿਆ.. ਅਚਾਨਕ ਦਰਵਾਜੇ ਤੇ ਦਸਤਕ ਹੋਈ…ਚਪੜਾਸੀ ਸੀ..ਆਖਣ ਲੱਗਾ ਦੋ ਦਿਨ ਦੀ ਛੁੱਟੀ ਚਾਹੀਦੀ ਏ?..ਪੁੱਛਿਆ ਕਾਹਦੇ ਲਈ? ਧੀ ਦੀ ਫੋਟੋ ਦਿਖਾਉਂਦਾ ਹੋਇਆ ਆਖਣ ਲੱਗਾ “ਜਨਮ ਦਿਨ ਏ ਜੀ ਇਸਦਾ..ਅਠਾਰਵਾਂ ਸਾਲ ਚੜ …
-
ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀਂ ਮੇਰੇ ਰਿਸ਼ਤੇਦਾਰਾਂ ਨੂੰ ਮਿਲਣ ਆਉਗੇ , ਜਿਸ ਦਾ ਮੈਨੂੰ ਪਤਾ ਵੀ ਨਹੀਂ ਲੱਗਣਾ, ਫਿਰ ਤੁਸੀਂ ਹੁਣੇ ਹੀ ਕਿਉਂ ਨਹੀਂ ਆ ਜਾਂਦੇ ਮੈਨੂੰ ਮਿਲਣ। ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀਂ ਮੇਰੇ ਸਾਰੇ ਗੁਨਾਹ ਮੁਆਫ ਕਰ ਦੇਵੋਗੇ, ਜਿਸ ਦਾ ਮੈਨੂੰ ਪਤਾ ਵੀ ਨਹੀਂ ਲੱਗੇਗਾ, ਤਾਂ ਤੁਸੀਂ ਹੁਣ ਹੀ ਮੁਆਫ ਕਰ ਦੇਵੋ। ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀ ਮੇਰੀ …
-
ਕੜੱਕੇ ਵਿਚ ਅੜਿਆ, ਸਾਰੀ ਰਾਤ ਦੀਆਂ ਸੱਟਾਂ ਦਾ ਭੰਨਿਆ ਤੇ ਆਕੜਿਆ ਮਿਹਰ ਸਿੰਘ ਸੋਚਦਾ ਰਿਹਾ: ਸਾਡਾ ਕਸੂਰ ਇਹ ਹੈ ਕਿ ਅਸਾਂ ਇਸ ਦੁਨੀਆਂ ਦੀ ਭੁੱਖ, ਗਰੀਬੀ ਤੇ ਕੁਹਜ ਨੂੰ ਛੇਤੀ ਦੂਰ ਕਰਨ ਦਾ ਰਾਹ ਹਥਿਆਰਬੰਦ ਇਨਕਲਾਬ ਨਾਲ ਚੁਣਿਆ। ਸੱਚਾਈ ਤੇ ਇਖਲਾਕੀ ਕੀਮਤ ਦੇ ਪੱਖੋਂ ਅਸਾਂ ਆਪਣੇ ਵਰੋਸਾਏ ਬਜ਼ੁਰਗਾਂ ਦਾ ਰਾਹ ਫੜ੍ਹਿਆ ਏ, ਜਿਸ ਨਾਲ ਜੰਗਲੀ ਸਮਾਜ ਤੋਂ ਤੁਰ ਕੇ ਮਨੁੱਖ ਅੱਜ ਦੇ ਸਾਇੰਸੀ ਜੁੱਗ ਤਕ …
-
ਅਚਾਨਕ ਰੇਡੀਓ ਤੇ ਬਲਰਾਜ ਸਾਹਨੀ ਯਾਰ ਦੀ ਮੌਤ ਦੀ ਖਬਰ ਸੁਣੀ, ਦਿਲ ਨੂੰ ਬੜਾ ਧੱਕਾ ਲੱਗਾ। ਦਿਲ ਦਾ ਜਾਨੀ ਸੀ, ਸਦਮਾ ਪਹੁੰਚਣਾ ਕੁਦਰਤੀ ਸੀ। ਕੁਦਰਤੀ ਉਹ ਚਾਦਰਾ ਮੇਰੇ ਉੱਤੇ ਸੀ, ਜਿਹੜਾ ਚਾਦਰਾ ਲੱਕ ਬੰਨ੍ਹ ਕੇ, ਬਲਰਾਜ ਨਾਲ ਤਲਵੰਡੀ ਸਾਬ੍ਹੋ ਦੀ ਵਿਸਾਖੀ ਵੇਖਣ ਗਿਆ ਸੀ। ਬਲਰਾਜ ਦੀ ਖ਼ਾਹਿਸ਼ ਸੀ, ਤਲਵੰਡੀ ਦੀ ਵਿਸਾਖੀ ਜ਼ਰੂਰ ਵੇਖਣੀ ਐ। ”ਤੈਨੂੰ ਫ਼ਿਲਮੀ ਐਕਟਰ ਜਾਣ ਕੇ ਮਲਵਈ ਜੱਟ ਚੁੰਬੜ ਜਾਣਗੇ।” ਮੈਂ ਉਸਨੂੰ …
-
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ.. ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ ਤੇ ਬਟਾਲੇ ਪੜਨ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ..ਆਖਣ ਲੱਗਾ “ਜੇ ਠੀਕ ਸਮਝੋਂ …
-
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ। ਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬ, …
-
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ …
-
ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ ਪ੍ਰਭਾਵਿਤ ਹੋ ਕੇ ਤਮਾਸ਼ਾ ਲਿਖੀ ਸੀ,ਪਰ ਛਪਵਾਈ ਕਿਸੇ ਹੋਰ ਝੂਠੇ ਨਾਮ ਹੇਠ ਸੀ।ਫਿਰ ਉਹ ਨਾਲ …
-
ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ। ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ …
-
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ …
-
ਪੁਰਾਣੀਆਂ ਚੀਜਾਂ ਦੀ ਕਬਾੜ ਦਾ ਕੰਮ.. ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ! ਮੈ ਪੈਸਿਆਂ ਦਾ ਜੋੜ ਲਾਉਣ “ਕੈਲਕੁਲੇਟਰ” ਕੱਢਿਆ ਹੀ ਸੀ ਕੇ ਉਸਨੇ ਝੱਟ-ਪੱਟ ਆਖ ਦਿੱਤਾ “ਉੱਨੀ ਸੌ ਬਾਹਟ..” ਸ਼ਰਾਬੀ ਬੰਦਾ..ਏਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..! ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ “ਅੰਕਲ ਹੁਣ ਬਾਹਰ ਬੇਂਚ ਤੇ ਬੈਠ ਕੇ …