ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ.. ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ! ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ.. …
Sad Stories
-
-
ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ.. ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ” ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ.. ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..! …
-
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..! ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ …
-
26 ਮਾਰਚ, ਸ਼ਾਮ ਕੁ ਦਾ ਵੇਲਾ ਸੀ, ਸਾਰੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ, ਇੱਕ ਪਾਸੇ ਸਾਰੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਦੁਸਰੇ ਪਾਸੇ ਸਾਰੇ ਯਾਰੇ ਨੱਚ ਨੱਚ ਖ਼ੱਪ ਪਾ ਰਹੇ ਸੀ, ਅਤੇ ਬਾਪੂ ਦੀਆਂ ਅੱਖ਼ਾ ਵਿੱਚ ਖ਼ੁਸ਼ੀ ਸਾਫ਼ ਝਲਕ ਰਹੀ ਸੀ, ਝਲਕਦੀ ਵੀ ਕਿਉਂ ਨਾ ਪੁੱਤ ਫ਼ੋਜ ਵਿੱਚ ਭਰਤੀ ਜੋ ਹੋਇਆ ਸੀ, ਤੇ ਮੈਂ ਸੁੰਨਾ ਜਾ ਫ਼ਿਰਦਾ ਸੀ ਸਾਰੇ …
-
ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲਿਆ ਕਰਦੀਆਂ.. ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ! ਉਸ ਰਾਤ ਵੀ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ.. ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ …
-
ਅਸੀ ਦੋਵੇਂ ਭਰਾ ਜੌੜੇ ਪੈਦਾ ਹੋਏ ਸਾਂ ਪਰ ਦੱਸਦੇ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ..ਸੋ ਮਾਂ ਹਮੇਸ਼ਾਂ ਮੈਨੂੰ ਹੀ ਵੱਡਾ ਮੰਨਦੀ ਆਈ ਸੀ! ਨਿੱਕੇ ਨਾਲ ਹਮੇਸ਼ਾਂ ਹੀ ਕਿੰਨੇ ਸਾਰੇ ਲਾਡ ਲੜਾਏ ਜਾਂਦੇ..ਮੈਨੂੰ ਕਦੀ ਬੁਰਾ ਨਾ ਲੱਗਦਾ! ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ ਪਹਿਲਾਂ ਮੁਕਾ ਲਿਆ ਕਰਦਾ ਤੇ ਫੇਰ ਉਸਦੀ ਮੇਰੀ ਵਾਲੀ ਤੇ ਨਜਰ ਹੁੰਦੀ.. ਜਦੋਂ ਮੈਂ ਨਾਂਹ ਕਰ ਦਿੰਦਾ …
-
ਮੇਰੇ ਬਾਰੇ ਮਸ਼ਹੂਰ ਸੀ ਕੇ ਇਹ ਬੰਦਾ ਕਾਰ ਨਹੀਂ ਚਲਾਉਂਦਾ ਸਗੋਂ ਹਵਾਈ ਜਹਾਜ ਉਡਾਉਂਦਾ ਏ.. ਪਹਿਲੇ ਦਸਾਂ ਪੰਦਰਾਂ ਸਕਿੰਟਾਂ ਵਿਚ ਹੀ ਸਪੀਡ ਸੌ ਕਿਲੋਮੀਟਰ..ਸੁਭਾਹ ਬਹੁਤ ਠੰਡਾ ਸੀ ਪਰ ਜਦੋਂ ਕਿਤੇ ਕਾਰ ਤੇ ਕੋਈ ਨਿੱਕੀ ਜਿੰਨੀ ਝਰੀਟ ਵੀ ਪੈ ਜਾਂਦੀ ਤਾਂ ਅਕਸਰ ਹੀ ਆਪੇ ਤੋਂ ਬਾਹਰ ਹੋ ਜਾਇਆ ਕਰਦਾ! ਜੁਲਾਈ ਦੀ ਇੱਕ ਹੁੰਮਸ ਭਰੀ ਸ਼ਾਮ..ਛਾਵੇਂ ਗੱਡੀ ਖੜੀ ਕਰ ਫੁਲ ਏ.ਸੀ ਛੱਡ ਅੰਦਰ ਬੈਠਾ ਠੰਡੀ ਆਈਸ ਕਰੀਮ …
-
ਪੰਝੀ ਕੂ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ! ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ! ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਖੜਨਾ ਪੈਣਾ..ਵਾਸਤਾ ਈ ਰੱਬ ਦਾ..ਇੱਕ ਵਗਾਰ ਪਾਉਣੀ ਏ..ਕਾਰ ਚਾਹੀਦੀ ਏ..! ਓਹਨੀ ਦਿਨੀਂ ਸਾਰੇ ਪਿੰਡ ਵਿਚ ਸਿਰਫ ਸਾਡੇ ਕੋਲ ਹੀ ਫ਼ੀਏਟ …
-
ਇੱਕ ਦਿਨ ਰੱਬ ਜੀ ਅਤੇ ਉਹਨਾਂ ਦੀ ਘਰਵਾਲੀ ਆਪਣੀ ਦੁਨੀਆਂ ਨੂੰ ਦੇਖਣ ਧਰਤੀ ਤੇ ਆਏ । ਰੱਬ ਦੀ ਘਰਵਾਲੀ ਨੇ ਰੱਬ ਜੀ ਤੋਂ ਧਰਤੀ ਉੱਤੇ ਉਹਨਾਂ ਦੇ ਨਿਵਾਸ ਸਥਾਨ ਬਾਰੇ ਪੁੱਛਿਆ । ਰੱਬ ਇਹ ਗੱਲ ਸੁਣ ਹੱਸ ਪਏ ਤੇ ਬੋਲੇ “ਭਾਗਵਾਨੇ.. ਵੈਸੇ ਤਾਂ ਮੈਂ ਕਣ ਕਣ ਵਿੱਚ ਵਾਸਾ ਕਰਦਾ ਹਾਂ…. ਪਰ ਧਰਤੀ ਦੇ ਲੋਕਾਂ ਨੇ ਮੈਨੂੰ ਵੱਖਰੀ ਵੱਖਰੀ ਪਹਿਚਾਣ ਦਿੱਤੀ ਹੈ … ਦੇਖੋ ਮੈਂ ਤੁਹਾਨੂੰ …
-
ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ.. ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ! ਆਖਣ ਲੱਗਾ ਕੇ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ ਲਿਆ..ਹਾਲਾਤ ਦੱਸੇ ਪਰ ਉਹ ਅੱਗੋਂ ਲਾਹ ਪਾਹ ਬਹੁਤ ਕਰਦਾ ਏ..ਸਹਿਣ ਨਹੀਂ ਹੁੰਦਾ..ਫੇਰ ਗੱਚ ਭਰ ਆਇਆ …
-
ਗਰਮੀਆਂ ਦੀਆਂ ਹੋਈਆਂ ਬੱਚਿਆਂ ਨੂੰ ਛੁੱਟੀਆਂ ਅੱਜ ਮੇਰਾ ਵੀ ਬਹੁਤ ਦਿਲ ਕਰੇ ,ਮੈਂ ਆਪਣੇ ਪੇਕੇ ਘਰ ਜਾਵਾਂ, ਅਤੇ ਉੱਥੇ ਕੁਝ ਦਿਨ ਗਰਮੀਆਂ ਦੀਆਂ ਛੁੱਟੀਆਂ ਕੱਟ ਆਵਾਂ ,ਅੱਜ ਦਿਲ ਬੱਚਿਆਂ ਵਾਂਗੂੰ ਜ਼ਿਦ ਕਰ ਰਿਹਾ ਸੀ ਕਿ ਮਾਂ ਦੇ ਘਰੇ ਜਾਵਾਂ ਉਸ ਖੁੱਲ੍ਹੇ ਵਿਹੜੇ ਵਿੱਚ ਬਹਿ ਕੇ ਮਾ ਧੀ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ, ਤੇ ਦੁੱਖ ਸੁੱਖ ਵੰਡ ਇਸ ਟੱਪਦੀ ਗਰਮੀ ਨੂੰ ਠੰਡ ਦੇ ਛਿੱਟੇ ਮਾਰੀਏ , …
-
ੲਿਕ ੳੁਹ ਵੇਲਾ ਸੀ ਜਦੋ ਲੋਕ ਅਾਖਦੇ ਹੋਣਗੇ “ਸਵੇਰੇ ਸਵਖਤੇ ਲਾਹੋਰ ਨੂੰ ਜਾਣਾ” ਜੁੱਤੀ ਸਾਰੀ ਵਾਟ ਹੱਥ ਚ ਰੱਖਣੀ ਤੇ ਨੇੜੇ ਜਾ ਪੈਰੀ ਪਾ ਲੈਣੀ ਭੁੱਜੇ ਹੋੲੇ ਛੋਲੇ ਪਰਨੇ ਬੰਨ੍ਹ ਲੈਣੇ ਖਾੲੀ ਜਾਣੇ ਚਲਦੇ ਹਲਟਾਂ ਤੋ ਪਾਣੀ ਪੀ ਜਾਣਾ ਰਾਹ ਵਿਚ ਮਿਲੇ ਹਰ ਰਾਹੀ ਨਾਲ ਰਿਸ਼ਤੇਦਾਰੀ ਹੁੰਦੀ ਸੀ ਹਰ ਘਰ ਚੋ ਲੱਸੀ ਮਿਲ ਜਾਂਦੀ ਸੀ ਪੀਣ ਨੂੰ ਅਾਪਣੇ ਕਦਮਾਂ ਤੇ ਭਰੋਸਾ ਹੁੰਦਾਂ ਸੀ ਸਿਰ ਤੇ …