ਇੱਕ ਵਾਰ ਦੀ ਗੱਲ ਆ ਕਿ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਤੇ ਉਸ ਪਿੱਛੋਂ ਇੱਕ ਇੱਕ ਕਰ ਕੇ ਉਸ ਦੇ ਘਰ 2 ਬੱਚੀਆਂ ਜਨਮ ਲੈਂਦੀਆਂ ਜਦ ਛੋਟੀ ਕੁੜੀ 4 ਸਾਲ ਦੀ ਅਤੇ ਵੱਡੀ 6 ਕੁ ਸਾਲ ਦੀ ਹੁੰਦੀ ਹੈ ਤਾਂ ਅਚਾਨਕ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਮੰਮੀ ਦਾ ਦੇਂਹਾਤ ਹੋ ਜਾਂਦਾ ਹੈ, ਉਸ ਪਿੱਛੋਂ ਲੋਕਾਂ ਦੀ ਸਲਾਹ ਨਾਲ ਉਹ ਬੰਦਾ ਆਪਣਾ ਦੂਜਾ ਵਿਆਹ ਕਰ …
Sad Stories
-
-
ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ…ਉਸਦੇ ਨਾਲ ਗੱਲਾਂ ਕਰਦਾ…ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ… ” ਅੱਜ ਆਪਾਂ ਮਿਲੇ…ਚਾਹ ਪੀਤੀ…ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ…ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ ” ” ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ ਚ ਲੈਣ ਦਾ ਸੋਚਿਆ…ਸੋਚ ਰਿਹਾ …
-
ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ…ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ….ਉਸਦਾ ਕੋਈ ਟਿਕਾਣਾ ਨਹੀਂ ਸੀ…ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ….ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ…ਕਿਵੇਂ ਜਿਉਂਦਾ ਹੈ…ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ…ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ… ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ ਰਹਿੰਦੇ ਸੀ… ਕਵੀਰਾਜ ਨਾਮ ਦਾ …
-
ਨਾਮ ਸੀ ਕਬੀਰ ਖ਼ਾਨ…ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ… ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ….ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ ਬਚਾ ਹੋ ਜਾਂਦਾ..ਅਨੇਕਾਂ ਵਾਰ ਸਨਮਾਨਿਤ …
-
ਪਿੰਜਰਾ ਨੱਬੇ-ਕਾਨਵੇਂ ਦੀ ਗੱਲ ਏ…ਮੈਨੂੰ ਉੱਡਦੇ ਪੰਛੀ ਫੜਨ ਦਾ ਵੱਡਾ ਜਨੂਨ ਹੁੰਦਾ ਸੀ… ਇੱਕ ਵਾਰ ਉਚੇ ਰੁੱਖ ਦੀ ਖੁੱਡ ਵਿਚੋਂ ਗਾਨੀ ਵਾਲਾ ਤੋਤਾ ਫੜ ਪਿੰਜਰੇ ਵਿਚ ਡੱਕ ਦਿੱਤਾ..! ਵੇਹੜੇ ਬੈਠੀ ਦਾਦੀ ਨੇ ਬਥੇਰੇ ਵਾਸਤੇ ਪਾਏ ਕੇ ਬੇਜ਼ੁਬਾਨ ਤੇ ਜ਼ੁਲਮ ਨਾ ਕਰ…ਪਰ ਕੋਈ ਅਸਰ ਨਾ ਹੋਇਆ…! ਓਹਨੀ ਦਿੰਨੀ ਗਿਆਰਵੀਂ ਵਿਚ ਦਾਖਲੇ ਲਈ ਬਟਾਲੇ ਆਉਂਦਿਆਂ ਆਲੀਵਾਲ ਦੀ ਨਹਿਰ ਤੇ ਲੱਗੇ ਨਾਕੇ ਤੇ ਸਾਨੂੰ ਬੱਸੋਂ ਹੇਠਾਂ ਲਾਹ ਲਿਆ.. …
-
ਅਜੇ ਕੱਪੜੇ ਟੱਪ ‘ਚ ਪਾਏ ਹੀ ਸੀ ਗੇਟ ਖੜ੍ਹਕਿਆ, ਖੁੱਲ੍ਹਾ ਹੀ ਸੀ ਗੇਟ ….ਇੱਕ ਦਮ ਅੰਦਰ ਆ ਗਈ …ਉਹ ਬਜ਼ੁਰਗ ਔਰਤ, ਹੱਥ ਵਿੱਚ ਦਾਣਿਆਂ ਦਾ ਥੈਲਾ ਸੀ ।“…..ਹਾਂ ਪੁੱਤ ਕਿੱਦਾਂ ਆ ਗਏ ਨਵੇਂ ਘਰ ‘ਚ ?”ਮੈਂ ਅਜੇ ਹੂੰ ..ਹਾਂ ਕਰਦਾ ਹੀ ਸੀ ਉਹ ਕਹਿੰਦੀ, “..ਲੋਹੜੀ ਪਾ ਦੇ ਪੁੱਤ …” । ਮੈਂ ਕਿਹਾ, ” ਲੋਹੜੀ ਕਾਹਦੀ..?”ਕਹਿੰਦੀ ” ਨਵੇਂ ਘਰ ‘ਚ ਆਏ ਓ…ਨਵੇਂ ਘਰ ਦੀ ਲੋਹੜੀ..” ਮੈਂ …
-
ਸੰਨ ਦੋ ਹਜਾਰ ਦੀ ਗੱਲ ਏ…ਚੰਡੀਗੜ੍ਹ ਪੜਿਆ ਕਰਦਾ ਸੀ…ਹੋਸਟਲ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਤੀਜਾ, ਕੋਈ ਆਈ.ਪੀ.ਐੱਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ…ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..! ਚੰਡੀ-ਮੰਦਿਰ ਤੋਂ ਇੱਕ ਫੌਜੀ ਕਰਨਲ ਦਾ ਮੁੰਡਾ ਹੁੰਦਾ ਸੀ…ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ…ਉਹ ਜਦੋਂ ਵੀ ਕਾਲ ਕਰਿਆ ਕਰਦਾ ਤਾਂ ਉਹ ਅੱਗੋਂ ਫੋਨ …
-
ਦੋ ਸਾਲ ਪਹਿਲਾਂ ਫਰਵਰੀ ਮਹੀਨੇ ਦੀ ਗੱਲ ਏ ਸਟੋਰ ਦੇ ਅੰਦਰ ਵੜਨ ਲੱਗਾ ਹੀ ਸਾਂ ਕੇ ਪਿੱਛੋਂ ਅਵਾਜ ਜਿਹੀ ਆਈ ! ਮੁੜ ਕੇ ਦੇਖਿਆਂ ਤਾਂ ਬਜ਼ੁਰਗ ਗੋਰਾ ਸ਼ਾਇਦ ਕਿਸੇ ਕਾਰਨ ਪਾਰਕਿੰਗ ਵਿਚ ਠੇਡਾ ਖਾ ਕੇ ਡਿਗ ਪਿਆ ਸੀ ਮੈਂ ਭੱਜ ਕੇ ਜਾ ਆਸਰਾ ਜਿਹਾ ਦੇ ਕੇ ਉਠਾਇਆ ਤੇ ਇੱਕ ਪਾਸੇ ਬਿਠਾ ਦਿੱਤਾ! ਗਹੁ ਨਾਲ ਦੇਖਿਆਂ ਤਾਂ ਉਹ ਕੰਬਦੇ ਹੱਥਾਂ ਨਾਲ ਨੱਕ ਚੋ ਵਗਦਾ ਹੋਇਆ ਖੂਨ …
-
ਉਸਨੂੰ ਅਕਸਰ ਹੀ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਇਹ ਆਖ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ…ਅਜੇ ਨਹੀਂ! ਅਖੀਰ ਇੱਕ ਦਿਨ ਬੇਬੇ ਦੀ ਤਾਰ ਆਣ ਹੀ ਪਹੁੰਚੀ..ਵਿਚ ਲਿਖਿਆ ਸੀ ਤਗੜੀ ਨੀ ਹਾਂ..ਆ ਕੇ ਮਿਲ ਜਾ ਇੱਕ ਵਾਰ…ਛੁੱਟੀ ਮਨਜੂਰ ਹੋ ਗਈ.. ਦੋ ਦਿਨ..ਕਦੇ ਪੈਦਲ ਕਦੇ ਬੱਸਾਂ ਤੇ ਕਦੇ …
-
ਜ਼ਿੰਦਗੀ ਦੇ ਵਿੱਚ ਇੱਕ ਮੌਕਾ ਅਜਿਹਾ ਜ਼ਰੂਰ ਆਉਂਦਾ ਜਦੋਂ ਤੁਸੀਂ ਥਕਾਨ ਮਹਿਸੂਸ ਕਰਨ ਲੱਗਦੇ ਉ। ਜਵਾਨੀ ਤੁਹਾਨੂੰ ਬੀਤ ਗਏ ਵੇਲੇ ਦੀਆਂ ਗੱਲਾਂ ਲੱਗਦੀ ਏ ਤੇ c ਤੁਹਾਨੂੰ ਚੰਗੀ ਲੱਗਣ ਲੱਗ ਪੈਂਦੀ ਏ। ਦਿਲ ਕਰਦਾ ਕਿ ਸਭ ਛੱਡ ਦਿੱਤਾ ਜਾਵੇ ਤੇ ਇੱਕ ਲੰਬਾ ਸਾਹ ਲਿਆ ਜਾਵੇ…….ਕਾਲਜ ਟੈਮ ਹਰੇਕ ਚਿਹਰੇ ਦੇ ਸਿਆਣੂ ਨੂੰ ਹੁਣ ਸਭ ਧੁੰਦਲਾ ਨਜ਼ਰੀ ਪੈਣ ਲੱਗਦਾ। ਉਹ ਟੈਮ….. ਜੋ ਕਦੇ ਕੈਦ ਨੀ ਹੋ ਸਕਿਆ। …
-
ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ.. ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ.. ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ! ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ …
-
ਨਵਿਆਂ ਰਾਹਾਂ ਨੇ ਮੈਨੂੰ ਕਿਸੇ ਸਵੇਰ ਨਵੀਂ ਆਸ ਦਿੱਤੀ ਸੀ ਤੇ ਵਾਦਿਆਂ ਦੀ ਗਵਾਹੀ ਹੇਠ ਆਪਣੇ ਮਹਿਲ ਮੁਨਾਰੇ ਤੇ ਆਪਣੇ ਲੋਕਾਂ ਨੂੰ ਮੋਹ ਭਿੱਜੀ ਅਲਵਿਦਾ ਕਹਿ ਆਇਆ ਸੀ। ਉਸ ਵਕਤ ਚਾਈਂ-ਚਾਈਂ ਮੈਂ ਆਉਣ ਵਾਲੇ ਕੱਲ੍ਹ ਦੀ ਪਿੱਠ ਤੇ ਲਿਖੇ ਸੁਆਲ ਪੜ ਨਾ ਪਾਇਆ। ਪਰ ਅੱਜ……… ਅੱਜ ਲੱਗਦਾ ਜਿਵੇਂ ਮੇਰੇ ਪਿੰਡ ਦੀ ਫਿਰਨੀ ਤੇ ਇਸ ਨਵੇਂ ਸ਼ਹਿਰ ਦੀ ਬਾਲਕੋਨੀ ਦੀ ਜੰਗ ਨੇ ਮੈਨੂੰ ਹਰਾ ਦਿੱਤਾ ਹੋਵੇ। …