ਜਾਲੰਧਰ ਦੇ ਹੈੱਡ ਆਫਿਸ ’ਚੋਂ ਬਦਲ ਕੇ ਆਈ ਉਹ ਨਵੀਂ ਕੁੜੀ ਅਜੰਤਾ ਦੀ ਮੂਰਤ ਤੋਂ ਘੱਟ ਨਹੀਂ ਸੀ। ਗੋਰੀ ਚਿੱਟੀ, ਤਿੱਖੇ ਨੈਣ ਨਕਸ਼, ਪਤਲੇ ਬੁੱਲ, ਗੋਲ ਠੋਡੀ ਤੇ ਬਿੱਲੀਆਂ ਅੱਖਾਂ ਵਾਲੀ ਉਸ ਕੁੜੀ ਦੇ ਅੰਗ ਅੰਗ `ਚ ਇਕ ਅਜੀਬ ਕਿਸਮ ਦੀ ਖਿੱਚ ਸੀ। ਅਕਸਰ ਮੇਰੇ ਕੋਲੋਂ ਮੇਰੇ ਮਾਂ ਪਿਉ, ਭੈਣ ਭਰਾਵਾਂ ਤੇ ਘਰ ਬਾਰ ਵਾਰੇ ਪੁੱਛਦੀ ਰਹਿੰਦੀ ਹੈ ਪਰ ਮੈਂ ਹੀ ਉਸਨੂੰ ਆਪਣਾ ਦਿਲ ਖੋਲ੍ਹ …
Sad Stories
-
-
ਇਕ ਮੁੰਡੇ ਨੇ ਜਿਹੜਾ ਕਿ ਮਾਸਟਰ ਦਾ ਗੁਆਂਢੀ ਹੈ ਆ ਕੇ ਕਿਹਾ ਹੈ,‘‘ਮਾਸਟਰ ਜੀ ਤੁਹਾਡੀ ਬੀਵੀ ਦਮ ਤੋੜ ਗਈ। ਮਾਸਟਰ ਜੀ! ਧੁਨ ਵਜਾਉਂਦੇ ਵਜਾਉਂਦੇ ਕਿਉਂ ਰੁਕ ਗਏ ਹੋ? ਟਵਿਸਟ ਕਰ ਰਹੇ ਮੁੰਡਿਆਂ ਵਿੱਚੋਂ ਇੱਕ ਨੇ ਵਾਲਾਂ ਵਿਚ ਕੰਘੀ ਫੇਰਦਿਆਂ ਸਵਾਲ ਕੀਤਾ। ਬੈਂਡ ਮਾਸਟਰ ਸੋਚ ਰਿਹਾ ਹੈ ਵਿਆਹ ਦਾ ਕੰਮ ਹੈ, ਵਿਚੇ ਛੱਡ ਕੇ ਨਹੀਂ ਜਾਇਆ ਜਾ ਸਕਦਾ। ਪਾਰੋ ਦਾ ਬਾਲਣ-ਫੂਕਣ ਕਰਨ ਲਈ ਵੀ ਤਾਂ ਪੈਸੇ …
-
ਬਸ ਕਾਫੀ ਭਰ ਚੁਕੀ ਸੀ। ਭਾਵੇਂ ਸਾਰੀਆਂ ਸੀਟਾਂ ‘ਤੇ ਸਵਾਰੀਆਂ ਬੈਠੀਆਂ ਸਨ ਪਰ ਹਾਲੇ ਵੀ ਦੋ ਸੀਟਾਂ ਵਾਲੀ ਇਕ ਸੀਟ ਖਾਲੀ ਸੀ। ਕਈ ਸਵਾਰੀਆਂ ਨੇ ਉਸ ਸੀਟ ਦੀ ਕੋਸ਼ਿਸ਼ ਕੀਤੀ ਪਰ ਉਸ ਖਾਲੀ ਪਈ ਸੀਟ ਦੇ ਨਾਲ ਬੈਠਾ ਬਜ਼ੁਰਗ ਸਰਦਾਰ ‘ਸਵਾਰੀ ਬੈਠੀ ਹੈ` ਆਖ ਕੇ ਸਿਰ ਹਿਲਾ ਦਿੰਦਾ। ਜਿੰਨਾ ਚਿਰ ਬਸ ਨਹੀਂ ਚੱਲੀ, ਸਾਰੀਆਂ ਖੜੀਆਂ ਸਵਾਰੀਆਂ ਸਵਾਰੀ ਬੈਠੀ ਹੈ’ ਸੁਣ ਕੇ ਚੁਪ ਕਰਕੇ ਖੜੀਆਂ ਰਹੀਆਂ। …
-
ਬੁੱਢਾ ਬਾਪੂ ਬਾਹਰ ਡਿਓੜੀ ਵਿਚ ਖੰਘ ਰਿਹਾ ਸੀ। ਖੰਘ ਉਹਨੂੰ ਬਹੁਤ ਦਿਨਾਂ ਤੋਂ ਆ ਰਹੀ ਸੀ, ਪਰ ਦਵਾਈ ਲਈ ਪੈਸੇ ਨਹੀਂ ਸਨ। ਅੰਦਰ ਕੋਠੜੀ ਵਿਚ ਬੁੱਢੇ ਦੀ ਛੋਟੀ ਨੂੰਹ ਜੰਮਣ ਪੀੜਾ ਨਾਲ ਤੜਫ ਰਹੀ ਸੀ। ਵੱਡੀ ਨੂੰਹ ਦਾ ਚੇਹਰਾ ਉੱਤਰਿਆ ਹੋਇਆ ਸੀ। ਜਦੋਂ ਦਾ ਉਹਦਾ ਪਤੀ ਮਰਿਆ ਸੀ ਘਰ ਵਿਚ ਕਮਾਉਣ ਵਾਲਾ ਇਕਲਾ ਉਹਦਾ ਦਿਉਰ ਸੀ ਤੇ ਬਾਕੀ ਸਭ ਖਾਣ ਵਾਲੇ ਸਨ। ਘਰ ਵਿਚ ਸਵੇਰ …
-
ਤਿਮਾਹੀ ਇਮਤਿਹਾਨ ਸਨ। ਮੈਂ ਕਲਾਸ ਵਿਚ ਗਈ ਤਾਂ ਸੁਨੀਤਾ ਜ਼ਾਰ ਜ਼ਾਰ ਹੋ ਰਹੀ ਸੀ। ਕੁੜੀਆਂ ਨੇ ਦੱਸਿਆ, ਦੀਦੀ, ਸੁਨੀਤਾ ਕੋਲ ਇਕ ਵੀ ਕਿਤਾਬ ਨਹੀਂ। ਇਹ ਖੀਦ ਨਹੀਂ ਸਕਦੀ। ਇਹਦਾ ਬਾਪ ਹੈ ਨਹੀਂ, ਭਰਾ ਪਾਗਲ ਏ ਤੇ ਮਾਂ ਭਾਂਡੇ ਮਾਂਜਦੀ ਏ। ਮੈਨੂੰ ਲੱਗਦਾ ਕਿ ਮੇਰੀਆਂ ਅੱਖਾਂ ਦੇ ਕੋਨਿਆਂ ਵਿਚ, ਕਲਾਸ ਵਿਚ ਬੈਠਿਆਂ ਹੀ ਅੱਥਰੂ ਝਲਕ ਆਏ ਸਨ। ਮੈਂ ਕਲਾਸ ਦੀਆਂ ਕੁੜੀਆਂ ਨੂੰ ਕੁਝ ਦਿਨਾਂ ਲਈ ਉਹਨੂੰ …
-
ਪਤੀ ਜਦ ਮਰਨ ਲੱਗਾ ਤਾਂ ਉਸਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ, ਡਾਰਲਿੰਗ! ਲਉ 25 ਲੱਖ ਰੁਪਏ ਦਾ ਚੈਕ। ਜੋ ਮੇਰੀ ਆਖਰੀ ਪੂੰਜੀ ਹੈ। ਤੁਹਾਡੇ ਕਿਸੇ ਕੰਮ ਆਏਗੀ। ਨਹੀਂ ਨਹੀਂ! ਤੁਹਾਡੀ ਸਾਰੀ ਜਾਇਦਾਦ ਮੇਰੇ ਕੋਲ ਹੀ ਹੈ। ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਉ, ਤੁਹਾਡੇ ਕਿਸੇ ਕੰਮ ਆਏਗਾ। ਡੁਸਕਦੀ ਪਤਨੀ ਬੋਲੀ। ਪਰ ਰੱਬ ਦੇ ਬੈਂਕ ਵਿਚ ਤਾਂ ਸਾਡੀ ਕਰੰਸੀ ਨਹੀਂ ਚੱਲਦੀ। ਪਤਨੀ ਨੇ ਤਲਖੀ ਨਾਲ …
-
ਮੱਘਰ ਸਿੰਘ ਆਖਰੀ ਮਿੰਨੀ ਬਸ ਤੋਂ ਉੱਤਰ ਕੇ ਸ਼ਾਮ ਦੇ ਹਨੇਰੇ ਵਿੱਚ ਆਪਣੇ ਪਿੰਡ ਵੱਲ ਜਾ ਰਿਹਾ ਸੀ। ਉਹ ਉਦਾਸ, ਟੁੱਟਿਆ ਹੋਇਆ ਅਤੇ ਬੇਵਸ ਸੀ। ਉਸ ਨੂੰ ਸਾਹਮਣੇ ਪਿੰਡ ਦੀ ਦੀਵਾਲੀ ਦੇ ਦੀਵੇ ਨਜ਼ਰ ਆਉਣ ਲੱਗ ਗਏ ਸਨ। ਕਈ ਆਤਸ਼ਬਾਜ਼ੀਆਂ ਅਸਮਾਨ ਵਿੱਚ ਉਤਾਂਹ ਚਕੇ ਉਸ ਦੀਆਂ ਬੁਝੀਆਂ ਆਸਾਂ ਵਿੱਚ ਚੰਗਿਆੜੇ ਛੱਡ ਜਾਂਦੀਆਂ ਸਨ। ਚੱਲ ਰਹੇ ਪਟਾਕੇ ਉਸ ਦੀ ਅਰਮਾਨਾ ਭਰੀ ਛਾਤੀ ਵਿੱਚ ਹਥੌੜੇ ਵਰਾ ਰਹੇ …
-
ਹਰੀਜਨਾਂ ਦੇ ਮੀਤੇ ਨੂੰ ਜਦ ਦਸਵੀਂ ਪਾਸ ਕਰਕੇ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੇ ਪਿੰਡ ਦੇ ਬਾਹਰ ਪੱਕੀ ਸੜਕ ਉਤੇ ਸਾਈਕਲ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਕੰਮ ਵਿੱਚ ਆਮਦਨ ਬਹੁਤ ਘੱਟ ਹੁੰਦੀ ਸੀ। ਕਈ ਵਾਰੀ ਤਾਂ ਸਾਰਾ ਦਿਨ ਖਾਲੀ ਹੀ ਲੰਘ ਜਾਂਦਾ ਸੀ। ਆਮਦਨ ਵਧਾਉਣ ਲਈ ਉਸ ਨੇ ਕਈ ਪੁੱਠੇ ਸਿੱਧ ਹੱਥ ਕੰਡੇ ਵਰਤਣੇ ਅਰੰਭ ਦਿੱਤੇ ਸਨ। ਉਹ ਪੈਂਚਰ …
-
ਕਰਮੁ ਦੂਰ ਦੁਰਾਡੇ ਪਿੰਡ ਦਾ ਅੱਤ ਗਰੀਬ ਦਿਹਾੜੀਦਾਰ ਮਜ਼ਦੂਰ ਸੀ। ਜਿੰਦਗੀ ਦੀ ਹਰ ਲੋੜ ਸਮੇਂ ਉਸ ਦਾ ਹੱਥ ਤੰਗ ਹੀ ਰਹਿੰਦਾ ਸੀ। ਉਹ ਚੋਣਾ ਨੂੰ ਰੱਬੀ ਵਰਦਾਨ ਸਮਝਦਾ ਸੀ ਕਿਉਂਕਿ ਹਰ ਚੋਣ ਵਿੱਚ ਉਸ ਨੂੰ ਵੋਟ ਦਾ ਕੁਝ ਨਾ ਕੁਝ ਜ਼ਰੂਰ ਮਿਲ ਜਾਂਦਾ ਸੀ। ਉਹ ਮਿਲੀ ਰਕਮ ਨਾਲ ਆਪਣੀ ਕਿਸੇ ਅੱਤ ਜ਼ਰੂਰੀ ਗਰਜ ਨੂੰ ਪੂਰਾ ਕਰ ਲੈਂਦਾ ਸੀ। ਵੱਡੀਆਂ ਚੋਣਾਂ ਵਿੱਚ ਉਨ੍ਹਾਂ ਦੇ ਮੁਹੱਲੇ ਦੀਆਂ …
-
ਸ਼ਹਿਰ ਵਿੱਚ ਝੁੱਗੀਆਂ ਝੌਪੜੀਆਂ ਦੇ ਵਾਸੀ ਮੁੰਡੇ, ਕੁੜੀਆਂ ਨੂੰ ਲਫਾਫੇ, ਕਾਗਜ਼, ਗੱਤੇ, ਲੋਹਾ ਆਦਿ ਇਕੱਠਾ ਕਰਦਿਆਂ ਨੂੰ ਤੱਕਣਾ ਆਮ ਜਿਹੀ ਗੱਲ ਏ। ਇਹ ਸਭ ਕੁਝ ਕਰਨਾ ਉਨਾਂ ਦੀ ਲੋੜ ਹੋ ਸਕਦੀ ਏ ਜਾਂ ਫਿਰ ਮਜ਼ਬੂਰੀ ਵੀ। ਨੌਜਵਾਨ ਕੁੜੀਆਂ ਮੋਢੇ ਬੋਰੀਆਂ ਪਾਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਝੁੱਗੀਆਂ ਵਿਚੋਂ ਨਿਕਲ ਜਾਂਦੀਆਂ ਸਨ। ਉਹ ਸਾਰਾ ਦਿਨ ਸ਼ਹਿਰ ਦੇ ਚੰਗੇ ਮਾੜੇ ਥਾਵਾਂ ਉੱਤੇ ਫਿਰਦੀਆਂ ਰਹਿੰਦੀਆਂ ਸਨ। ਜਦ ਸ਼ਾਮ, …
-
ਪੀਤਕੰਵਲ ਡਬਲ-ਬੈਂਡ ਉੱਤੇ ਇਕੱਲੀ ਲੇਟੀ ਅੱਜ ਦੀ ਵਾਪਰੀ ਘਟਨਾ ਬਾਰੇ ਸੋਚ ਰਹੀ ਸੀ। ਉਸ ਦੇ ਬਚਪਨ ਦੇ ਦਿਨ ਕਿੰਨੇ ਬੇਫਿਕਰ ਅਤੇ ਅੱਖੜੇ ਸਨ। ਉਹ ਉਹੀ ਕੁਝ ਹੀ ਕਰਿਆ ਕਰਦੀ ਸੀ ਜੋ ਉਸ ਨੂੰ ਚੰਗਾ ਲੱਗਦਾ ਸੀ। ਜਵਾਨੀ ਵਿੱਚ ਉਹ ਹਰ ਮੁੰਡੇ ਨੂੰ ਗਾਜਰ-ਮੁਲੀ ਹੀ ਸਮਝਿਆ ਕਰਦੀ ਸੀ। ਉਸ ਨੂੰ ਪਿਆਰ ਕਰਨ ਦੀ ਨਹੀਂ ਕਰਵਾਉਣ ਦੀ ਆਦਤ ਸੀ। ਉਸ ਨੇ ਆਪਣੇ ਪਤੀ ਨੂੰ ਕੇਵਲ ਇਸ ਕਰਕੇ …
-
ਸਹਿਜਪ੍ਰੀਤ ਦੀ ਮੰਮੀ ਨੂੰ ਫਿਕਰ ਜਿਹਾ ਹੋ ਗਿਆ ਸੀ। ਉਸ ਦੀ ਧੀ ਕਦੇ ਇਨੀ ਸੁਸਤ ਅਤੇ ਖੋਈ ਖੋਈ ਜਿਹੀ ਨਹੀਂ ਹੋਈ ਸੀ। ਉਹ ਸਕੂਲ ਵਿੱਚ ਪੜ੍ਹਦੀ ਬੜੀ ਹੱਸਮੁੱਖ ਅਤੇ ਸ਼ਰਾਰਤੀ ਹੁੰਦੀ ਸੀ। ਸ਼ਹਿਰ ਦੇ ਕਾਲਜ ਜਾ ਕੇ ਵੀ ਉਸ ਦੇ ਸੁਭਾਅ ਵਿੱਚ ਕੋਈ ਵਧੇਰੇ ਫਰਕ ਨਹੀਂ ਪਿਆ ਸੀ। ਇਕ ਮਹੀਨੇ ਤੋਂ ਉਹ ਵੇਖ ਰਹੀ ਸੀ ਕਿ ਕੁੜੀ ਚੁੱਪ ਚੁੱਪ ਅਤੇ ਕੁਝ ਸੋਚਾਂ ਵਿੱਚ ਡੁੱਬੀ ਰਹਿੰਦੀ …