ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ। ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ …
Sad Stories
-
-
ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜ਼ਰ ਗਈ ਸੀ। ਹੁਣ ਉਸ ਦਾ ਮਨ ਨਿੱਕੇ-ਨਿੱਕੇ ਬੱਚਿਆਂ ਪਾਸੋਂ ਖ਼ਾਸ ਕਰਕੇ ਕੁੜੀਆਂ ਪਾਸੋਂ ਮੋਹ ਲੋਚਦਾ ਰਹਿੰਦਾ ਸੀ। ਅੱਜ ਉਸ ਦੇ ਖੇਤ ਵਿਚ ਮਜ਼ਦੂਰ ਤੇ ਮਜ਼ਦੂਰਨਾਂ ਕਣਕ ਵੱਢ ਰਹੀਆਂ ਸਨ। ਚਾਰ-ਪੰਜ ਕਿੱਲੇ ਵਾਟ ਤਕ ਤਾਂ ਸਿਰਫ਼ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖ਼ੁਦ ਪਿਆ ਸੀ। ਇਕ ਮਜ਼ਦੂਰਨ ਦਾ ਛੋਟਾ ਜਿਹਾ ਮੁੰਡਾ ਤੇ ਕੁੜੀ ਛਾਂ ਵੱਲ ਨੂੰ ਆਉਂਦੇ …
-
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ …
-
ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ। | ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ …
-
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, …
-
ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ। ਉਹ ਕਰਾਏ ਦਾ …
-
ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ। ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ …
-
ਨਵਪ੍ਰੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਕਿਸੇ ਕਾਰ ਵਾਲੇ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਸਮੇਂ ਸਿਰ ਪਹੁੰਚ ਜਾਣ ਕਰਕੇ ਉਹ ਬਚ ਤਾਂ ਗਿਆ ਸੀ ਪਰ ਉਸਦੀਆਂ ਦੇਵੇਂ ਲੱਤਾਂ ਬੁਰੀ ਤਰ੍ਹਾਂ ਫਿਸ ਜਾਣ ਕਰਕੇ ਕੱਟਣੀਆਂ ਪਈਆਂ ਸਨ। ਉਸ ਦੀ ਨੌਜਵਾਨ ਅਤੇ ਖੂਬਸੂਰਤ ਪਤਨੀ ਆਪਣੇ ਅਪਾਹਜ ਪਤੀ ਨੂੰ ਵੇਖ ਕੇ ਅਸਹਿ ਪੀੜ ਨਾਲ ਤੜਫ ਉੱਠੀ ਸੀ। ਉਹ ਸੇਵਾ …
-
ਅਮਰ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਝੋਨੇ ਦੀ ਰਾਖੀ ਕਰ ਰਿਹਾ ਸੀ। ਦਿਨੇ ਉਹ ਲਾਗੇ ਦੀ ਨਿੰਮ ਹੇਠ ਪਰਨਾ ਸੁੱਟਕੇ ਪਿਆ ਰਹਿੰਦਾ ਅਤੇ ਰਾਤ ਨੂੰ ਢੇਰੀ ਉੱਤੇ ਹੀ ਬਾਂਹ ਦਾ ਸਰਾਹਣਾ ਲਾਕੇ ਟੇਢਾ ਹੋ ਲੈਂਦਾ ਸੀ। ਕਦੇ ਕੋਈ ਪਿੰਡ ਤੋਂ ਆਕੇ ਦੋ ਡੰਗ ਦੀ ਰੋਟੀ ਫੜਾ ਜਾਂਦਾ ਅਤੇ ਕਦੇ ਉਹ ਲਾਗੇ ਦੇ ਢਾਬੇ ਤੋਂ ਦੋ ਰੋਟੀਆਂ ਖਾਕੇ ਗੁਜਾਰਾ ਕਰ ਲੈਂਦਾ ਸੀ। ਜਿਸ ਦਿਨ ਦਿਲ …
-
ਹਰਦਮ ਸਿੰਘ ਮੰਡੀ ਵਿੱਚ ਝੋਨਾ ਸੁੱਟ ਤਾਂ ਬੈਠਾ ਸੀ, ਪਰ ਉਸ ਦੇ ਵਿਕਣ ਦੀ ਹਾਲੀ ਕੋਈ ਆਸ ਨਹੀਂ ਸੀ। ਉਹ ਝੋਨੇ ਦੇ ਢੇਰ ਉੱਤੇ ਪਿਆ ਮੁਸੀਬਤਾਂ ਦੀਆਂ ਗਿਣਤੀਆਂ ਕਰ ਰਿਹਾ ਸੀ। ਉਹ ਭੁੱਖੇ ਪੇਟ ਆਪਣੀ ਤੁੱਛ ਬੁੱਧੀ ਨਾਲ ਉਨ੍ਹਾਂ ਦੇ ਹੱਲ ਢੂੰਡਣ ਦੇ ਚੱਕਰਾਂ ਵਿੱਚ ਘੁੰਮ ਰਿਹਾ ਸੀ। ਅੱਧੀ ਰਾਤ ਤੱਕ ਨਾਂ ਉਸ ਦੇ ਹੱਥਾਂ ਤੋਂ ਕਿਸੇ ਹੱਲ ਦਾ ਪੱਲਾ ਹੀ ਫੜ ਹੋਇਆ ਸੀ ਅਤੇ …
-
ਗੁਰਦੀਪ ਸਿੰਘ ਬਹੁਤ ਹੀ ਭੈੜੀ ਅਤੇ ਚਿੰਤਾ ਜਨਕ ਹਾਲਤ ਵਿੱਚ ਕਿਸੇ ਦੀ ਮਦਦ ਨਾਲ ਹਸਪਤਾਲ ਪਹੁੰਚ ਗਿਆ ਸੀ। ਹਸਪਤਾਲ ਪਹੁੰਚ ਕੇ ਚਿੰਤਾ ਹੋਰ ਵੀ ਵਧ ਗਈ। ਉਸ ਨੂੰ ਤੁਰੰਤ ਖੂਨ ਦੀ ਲੋੜ ਸੀ ਪਰ ਉਸ ਦੇ ਗਰੁੱਪ ਓ ਨੈਗਟਿਵ ਦਾ ਖੂਨ ਹਸਪਤਾਲ ਵਿੱਚ ਕੁੱਲ ਖਤਮ ਹੋ ਗਿਆ ਸੀ। ਅੰਤਮ ਸਾਹਾਂ ਉੱਤੇ ਇੱਕ ਸਿਆਸੀ ਲੀਡਰ ਨੂੰ ਕਾਹਲੀ ਵਿੱਚ ਬਾਹਰ ਨਾਹਰੇ ਸੁਣਕੇ- ਸਾਰਾ ਖੂਨ ਹੀ ਚੜ੍ਹਾ ਦਿੱਤਾ …
-
ਰਾਜਸਥਾਨ ਦਾ ਪੱਛਮੀ ਹਿੱਸਾ ਭਿਆਣਕ ਕਾਲ ਦੀ ਲਪੇਟ ਵਿੱਚ ਸੀ। ਪਿੰਡ ਵਿੱਚ ਸੋਕਾ ਅਤੇ ਗਰਮੀ ਕਹਿਰ ਵਹਾ ਰਹੀ ਸੀ। ਅੱਤ ਦੀ ਗਰਮੀ ਕਈ ਬੱਚਿਆਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਚੁੱਕੀ ਸੀ। ਮੌਤ ਦਾ ਦੂਜਾ ਹੂੰਝਾ, ਸੋਕੇ ਕਾਰਨ ਭੁੱਖ ਫੇਰ ਚੁੱਕੀ ਸੀ। ਹੁਣ ਪਾਣੀ ਦੀ ਅਣਹੋਂਦ ਕਾਰਨ ਪੰਜ, ਚਾਰ ਸਿਵੇ ਰੋਜ ਹੀ ਬਲਦੇ ਰਹਿੰਦੇ ਸਨ। ਸਰਕਾਰ ਵਲੋਂ ਹਰ ਕਿਸਮ ਦੀ ਖਾਣ ਸਮੱਗਰੀ ਪੁੱਜ ਗਈ ਸੀ ਅਤੇ …