ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ ! ਸਵੇਰੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦ ਕੋਈ ਰਿਸ਼ਤੇਦਾਰ ਆਉਂਦਾ ਇਹ ਆਵਾਜ਼ਾਂ …
Sad Stories
-
-
ਸੀਰਤ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ। ਵਿਆਹ ਦੇ ਛੇ ਸਾਲਾਂ ਅੰਦਰ ਕੁਦਰਤ ਨੇ ਦੋ ਹੱਸਦੇ ਖੇਡਦੇ ਧੀ- ਪੁੱਤ ਉਹਦੀ ਝੋਲੀ ਪਾਏ ਸਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉੰਦੀ ਹੋਈ ਉਹ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਬਹੁਤ ਖੁਸ਼ ਸੀ। ਸਾਰੀਆਂ ਸਾਵਧਾਨੀਆਂ ਰੱਖਣ ਦੇ ਬਾਵਜੂਦ ਪਿਛਲੇ ਮਹੀਨੇ ਵੇਗ ਵਿੱਚ ਆਕੇ ਹੋਈ ਕਿਸੇ ਗਲਤੀ ਦੇ ਨਤੀਜੇ ਵਜੋਂ ਉਸਦੇ ਦਿਨ ਟਲ ਗਏ ਸਨ। ਟੈਸਟ ਕਰਨ ਲਈ ਬਾਥਰੂਮ …
-
ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ ਸੂਰਜ ਤਾਂ ਬਹੁਤ ਠੰਡਾ ਸੀ,ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ ਨਿੱਤਾ ਦਾ ਹੂੰਦਾ ੳੁਸ …
-
ਇੱਕ ਵਾਰ ਇੱਕ ਆਦਮੀ ਆਪਣੇ 80 ਸਾਲ ਦੇ ਬਜੁਰਗ ਪਿਤਾ ਨੂੰ ਖਾਣਾ ਖਵਾਉਣ ਲਈ ਇੱਕ ਹੋਟਲ ਵਿੱਚ ਲੈ ਗਿਆ…ਖਾਣਾ ਖਾਂਦੇ ਸਮੇ ਬਜੁਰਗ ਇੰਨਸਾਨ ਤੋਂ ਖਾਣਾ ਉਸਦੇ ਕੱਪੜਿਆ ਉੱਪਰ ਡਿੱਗ ਰਿਹਾ ਸੀ ਤੇ ਉਸਦਾ ਮੂੰਹ ਵੀ ਲਿੱਬੜ ਗਿਆ ਸੀ…ਹੋਟਲ ਵਿੱਚ ਬੈਠੇ ਸਾਰੇ ਲੋਕ ਇਸ ਤਰਾ ਦੇ ਖਾਣ ਦੇ ਤਰੀਕੇ ਨੂੰ ਲੈ ਕੇ ਆਪਸ ਵਿੱਚ ਉਸ ਬਜੁਰਗ ਤੇ ਉਸਦੇ ਬੇਟੇ ਦੀਆਂ ਗੱਲਾ ਕਰਨ ਲੱਗੇ…ਕੁਝ ਲੋਕ ਸੂਗ ਮੰਨ …
-
ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ …
-
ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ …
-
ਸਤਵੰਤ ਕੋਰ ਇੱਕ ਸਕੂਲ ਵਿੱਚ ਅਧਿਆਪਕ ਸੀ,,ਉਸ ਦਾ ਕੰਮ ਸੀ ਛੋਟੇ ਜਵਾਕਾ ਨੂੰ ਕਿਤਾਬਾ ਪੜਨੀਆ ਸਿਖਾਉਣਾ….ਸਕੂਲ ਵਿੱਚ ਉਸਦਾ ਪਹਿਲਾ ਦਿਨ ਸੀ ,ਜਿਸ ਦਿਨ ਉਸ ਦੀ ਮੁਲਾਕਾਤ ਜੀਤ ਨਾਲ ਹੋਈ..ਜੀਤ ਪਹਿਲੀ ਜਮਾਤ ਦਾ ਵਿਦਿਆਰਥੀ ਸੀ,,ਜੀਤ ਦੇ ਕੱਪੜੇ ਮੈਲੈ ਕੁਚੇਲੇ ਸੀ,,ਉਸ ਦੇ ਹੱਥਾ ,ਬਾਹਾ ,ਮੂੰਹ ਤੇ ਮਿੱਟੀ ਦੀ ਇੱਕ ਪਰਤ ਚੜੀ ਪਈ ਸੀ..ਉਸ ਦੇ ਨੋਹਾ ਵਿੱਚ ਵੀ ਮੇਲ ਭਰੀ ਹੋਈ ਸੀ…ਸਤਵੰਤ ਨੂੰ ਪਤਾ ਨਹੀ ਸੀ ਲੱਗ ਰਿਹਾ …
-
ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ , ਯਾਰ , ਇਹਨਾਂ ਨੂੰ ਪਤਾ …
-
ਘੰਟਾਘਰ ਦੀ ਘੜੀ ਦੀ ਟਿਕ-ਟਿਕ ਦੇ ਨਾਲ ਹੀ ਦੂਰੋਂ ਘੰਟਾਘਰ ਦੇ ਕਲਾਕ ਨੇ ਬਾਰਾਂ ਵੱਜਣ ਦਾ ਐਲਾਨ ਕੀਤਾ ਤਾਂ ਉਸ ਨੇ ਟਾਈਮ ਪੀਸ ਵੱਲ ਦੇਖਿਆ। ‘ਐਨਾ ਟਾਈਮ ਹੋ ਗਿਆ’ ਉਸਨੇ ਆਪਣੇ-ਆਪ ਨਾਲ ਹੀ ਗੱਲ ਕੀਤੀ।ਨੀਂਦ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ।ਉਸਦੀ ਘਰਵਾਲੀ ਕਰਮਜੀਤ ਕੋਲ ਘੂਕ ਸੁੱਤੀ ਪਈ ਸੀ।ਸਾਹਮਣੀ ਕੰਧ ’ਤੇ ਟੰਗੀ ਬਾਪੂ ਤੇ ਬੇਬੇ ਦੀ ਤਸਵੀਰ ਵੱਲ ਉਸਨੇ ਵੇਖਿਆ।ਉਸਨੂੰ ਭੁਲੇਖਾ ਪਿਆ, ਜਿਵੇਂ ਬਾਪੂ ਕੁਝ ਕਹਿ …
-
ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ …
-
ਸਾਡੇ ਸਕੂਲ ਵਿੱਚ ਨਵੀਂ ਕੰਪਿਊਟਰ ਅਧਿਆਪਕ ਦੀ ਨਿਯੁਕਤੀ ਹੋਈ ।ਕੋਈ ਸਤਾਈ ਕੁ ਸਾਲ ਦੀ ਉਮਰ ਹੋਵੇਗੀ । ਸਾਦੇ ਜਿਹੇ ਪਹਿਰਾਵੇ ਵਿੱਚ ਬੱਚਿਆਂ ਵਿੱਚ ਰਲ਼ੀ ਹੋਈ ਲਗਦੀ । ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਉਹ ਕੁੜੀ । ਜਦੋਂ ਦੇਖੋ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਹੁੰਦੀ । ਜ਼ਿਆਦਾ ਗੱਲਾਂ ਨਹੀਂ ਕਰਦੀ ਸੀ । ਬੱਸ ਹਮੇਸ਼ਾ ਆਪਣੇ ਆਪ ਵਿੱਚ ਮਸਤ ਰਹਿੰਦੀ । ਇੱਕ ਦਿਨ ਉਸਦੇ ਕੋਲ਼ ਬੈਠਿਆਂ ਸਹਿਜ …
-
ਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ ਦਾ ਨੰਬਰ ਦੇਖ ਕੇ ਫਟਾਫਟ ਫੋਨ ਚੁੱਕਿਆ ਤੇ ਹੈਲੋ ਕਿਹਾ ਹੀ ਸੀ ਕਿ ਉਧਰੋਂ ਬਾਪੂ ਜੀ ਬੋਲੇ “ਕਿੱਦਾਂ ਪੁੱਤਰਾ ” ਓਹਨੇ ਕਿਹਾ “ਮੈਂ ਠੀਕ ਹਾਂ …