ਆਖਿਰ ਸਮਸ਼ੇਰ ਸਿੰਘ ਵੀ ਪਹੁੰਚ ਗਿਆ ਸੀ ਵਲੈਤ ਨੂੰਹ ਪੁੱਤ ਕੋਲ। ਜ਼ਹਾਜ ਚੜਨ ਤੇ ਬੱਚੇ ਕਿਵੇਂ ਰਹਿੰਦੇ ਪ੍ਰਦੇਸ ਚ,ਦੇਖਣ ਦਾ ਚਾਅ ਤਾਂ ਮਾਪਿਆਂ ਨੂੰ ਹੁੰਦਾ ਈ ਐ……ਜਿਸ ਇਲਾਕੇ ਚ ਬੱਚਿਆਂ ਦਾ ਰੈਣ ਬਸੇਰਾ ਸੀ,ਪੰਜਾਬੀ ਅਜੇ ਘੱਟ ਈ ਪਹੁੰਚੇ ਸਨ। ਨੂੰਹ ਦੀ ਪੜਾਈ ਤਾਂ ਭਾਵੇਂ ਪੂਰੀ ਹੋ ਚੁੱਕੀ ਸੀ,ਪਰ ਕੰਮ ਤੇ ਇੱਕ ਦੋ ਸਟਾਫ ਆਪਣੇ ਦੇਸ਼ ਗਏ ਹੋਣ ਕਰਕੇ ਕੰਮ ਦਾ ਭਾਰ ਕੁੱਝ ਜਿਆਦਾ ਈ ਵਧ …
Sad Stories
-
-
“ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ”,”ਖਬਨੀਂ ਆਪਾਂ ਨੂੰ ਏ ਉਡੀਕਦੀ ਸੀ” ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ। “ਅੱਛਿਆ” ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ । ਬੀਤੇ ਕੱਲ ਜਦ ਉਹ ਦੋਵੇਂ ਜੀਅ ਪਟਿਆਲੇ ਤੋਂ ਵਾਪਿਸ ਆਉਂਦੇ ਵਖਤ ਰਾਹ ਵਿੱਚ ਗੱਡੀ ਦਾ ਪੈਂਚਰ ਲਵਾ ਰਹੇ ਸਨ ਤਾਂ ਉਥੇ ਖੜੇ ਇਕ ਨੌਜਵਾਨ ਮੁੰਡੇ ਨਾਲ ਰਸਮੀ ਗੱਲਬਾਤ …
-
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ …
-
ਮੇਰੇ ਮੰਮੀ ਡੈਡੀ ਹਮੇਸਾ ਨਿੱਕੀ ਨਿੱਕੀ ਗੱਲ ਤੇ ਨੋਕ-ਝੋਕ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਮੰਮੀ ਖਿੱਝ ਕੇ ਕਹਿ ਦਿੰਦੇ ਹਨ ਕਿ ਫੇਰ ਛੱਡੋ ਮੇਰਾ ਖਹਿੜਾ ਪਰ ਡੈਡੀ ਅੱਗੋ ਹੱਸ ਕੇ ਕਹਿ ਦਿੰਦੇ ਹਨ ਕਿ ਲਾਂਵਾਂ ਨਾਲ ਵਿਆਹੀਆਂ ਕਦੇ ਛੱਡੀ ਦੀਆਂ ਨਹੀ ਹੁੰਦੀਆਂ ਅਤੇ ਗੱਲ ਹਾਸੇ ਵਿੱਚ ਬਦਲ ਜਾਂਦੀ ਹੈ। ਮੈਨੂੰ ਵੀ ਡੈਡੀ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ। ਜਦੋ ਮੇਰਾ ਵਿਆਹ ਤੈਅ ਹੋਇਆ …
-
ਓਪਰਾ ਘਰ “ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫ਼ਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ …
-
ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ.. ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..! ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ..ਮੁੱਕਦੀ ਏ ਤਾਂ ਆਵਾਂਗਾ..ਪਰ ਉਹ ਕਦੀ ਨਹੀਂ ਆਇਆ! ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ …
-
ਉਹ ਅੱਗੋਂ ਹੋਰ ਪੜਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ.. ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ.. ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..! ਅੱਜ ਉਸ ਨੇ ਪਹਿਲੀ …
-
ਜਦੋਂ ਵੀ ਹੌਲ ਜਿਹਾ ਉੱਠਦਾ ਤਾਂ ਆਖ ਦੀਆ ਕਰਦੀ..ਸਾਡੇ ਔਲਾਦ ਨਹੀਂ ਏ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..”ਤੂੰ ਤੇ ਠਾਣੇਦਾਰਨੀ ਏ ਠਾਣੇਦਾਰਨੀ..ਤੇ ਜਿਹਨਾਂ ਦੇ ਮੈਂ ਕੰਮ ਕੀਤੇ ਤੇ ਕਰਦਾ ਹਾਂ ਉਹ ਨੇ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ..” ਕਈ ਵਾਰ ਗਿਲਾ ਕਰਦੀ ਕੇ ਸਾਰੇ ਸਿਲਸਿਲੇ ਤੁਸਾਂ ਆਪ ਹੀ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ …
-
ਦਿਲ ਦੀ ਮਰੀਜ ਨਾਲਦੀ ਅਕਸਰ ਹੀ ਉਚੀ ਅਵਾਜ ਤੋਂ ਤ੍ਰਭਕ ਜਾਇਆ ਕਰਦੀ..ਜੇ ਕੋਈ ਉਚੀ ਹਾਰਨ ਮਾਰ ਜਾਂਦਾ ਤਾਂ ਡਰ ਕੇ ਓਥੇ ਹੀ ਬੈਠ ਜਾਂਦੀ..”ਮਿੱਠੂ”..ਕੱਲਾ ਕੱਲਾ ਪੁੱਤ..ਜਦੋਂ ਦੀ ਉਸਨੇ ਬਾਹਰ ਗੋਰੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ..ਇਹ ਹੋਰ ਵੀ ਚੁੱਪ ਰਹਿਣ ਲੱਗੀ! ਮਿੱਟੀ ਨਾਲ ਲਿੱਬੜੇ ਨਿੱਕੇ ਹੁੰਦੇ ਦੇ ਜਦੋਂ ਨੁਹਾਉਂਦਿਆਂ ਹੋਇਆ ਮੂੰਹ ਤੇ ਸਾਬਣ ਮਲਦੀ ਤਾਂ ਉਹ ਆਕੜ ਜਾਂਦਾ ਕੇ ਅੱਖਾਂ ਵਿਚ ਪੈਂਦਾ ਏ..ਤੇ ਇਹ ਧੱਕੇ …
-
ਉਹ ਲੱਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ.. ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ.. ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ/ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ …
-
ਰੇਡੀਓ ਚੰਨ ਪ੍ਰਦੇਸੀ ਵੱਲੋਂ ਇੱਕ ਸੱਚੇ ਮਨੁੱਖ ਨੂੰ ਸ਼ਰਧਾਂਜਲੀ ਦਿਲਾਂ ਨੂੰ ਜਿੱਤਣ ਵਾਲਾ ਪੰਜਾਬ ਰੋਡਵੇਜ਼ ਦਾ ਡਰਾਈਵਰ ਸ ਰਣਜੀਤ ਸਿੰਘ ਬਰਾੜ ਸੇਵੇਵਾਲਾ ਜ਼ਿੰਦਗੀ ਦੀ ਲੜਾਈ ਹਾਰ ਗਿਆ । ਰਣਜੀਤ ਜਿਸ ਰੂਟ ਤੇ ਵੀ ਚੱਲਿਆ ਆਪਣੇ ਮਿੱਠੇ ਬੋਲਾਂ ਨਾਲ ਸਵਾਰੀਆਂ ਦੇ ਦਿਲਾਂ ਚ ਉਤਰਦਾ ਚਲਾ ਗਿਆ ।ਹਾਈ ਕੋਰਟ ਦੇ ਜੱਜਾਂ ਤੱਕ ਉਸ ਦੇ ਮੁਰੀਦ ਸਨ । ਉਸ ਦੀ ਬੱਸ ਉਸ ਲਈ ਪੂਜਣਯੋਗ ਸੀ ਜਿਸ ਤੇ ਆਪਣੀ …
-
ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ ਵਿੱਚ ਆਉਣ ਵਾਲੇ ਮਹਿਮਾਨ ਲਈ ਕਿਸੇ ਖ਼ਾਸ ਕਿਸਮ ਦਾ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਬਾਜ਼ਾਰ …