ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀ। ਮੇਰੇ ਸਮੇਤ ਮੇਰੇ ਸਾਰੇ ਹਾਣੀਆਂ ਜਾਂ ਸਾਥੋਂ ਵੱਡਿਆਂ ਦੇ ਜਨਮ …
Sad Stories
-
-
ਬੋੜ ਪਿੰਡ ਬੁਲਾਰਾ ਜੋ ਕੀ ਲੁਧਿਆਣਾ ਸ਼ਹਿਰ ਵਿੱਚ ਵਿੱਚ ਹੈ | ਓਸ ਪਿੰਡ ਵਿੱਚ ਸਰਦਾਰ ਮਗਰ ਸਿੰਘ ਗਿੱਲ ਰਹਿੰਦਾ ਸੀ | ਮਗਰ ਸਿੰਘ ਦੇ ਪੁੱਤ ਦਾ ਨਾਂ ਹਰਬਖਸ਼ ਸਿੰਘ ਗਿੱਲ ਸੀ | ਓ ਉਸ ਦੇ ਬਚਪਨ ਵਿੱਚ ਉਸ ਨੂੰ ਖਿਡਾਉਣ ਲਈ ਪਿੰਡ ਦੇ ਬੋੜ ਤੇ ਟੰਗੀ ਹੋਈ ਪੀਂਗ ਤੇ ਖਿਡਾਉਣ ਲੈ ਜਾਂਦਾ| ਮਗਰ ਸਿੰਘ ਦੇ ਪੁੱਤ ਦਾ ਬਚਪਨ ਓਸੇ ਬੋੜ ਦੀ ਪੀਂਗ ਤੇ ਬੀਤਿਆ | …
-
ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ …
-
ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ …
-
ਘਰ ਘਾਟ ਜੁਗਿੰਦਰ ਸਿੰਹੁੰ ਭਲੇ ਵੇਲਿਆਂ ਚ ਫੌਜ ਚ ਭਰਤੀ ਹੋਇਆ ਸੀ , ਓਹਨਾਂ ਵੇਲਿਆਂ ਚ, ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ , ਰਿਸ਼ਵਤ ਜਾਂ ਸਿਫ਼ਾਰਸ਼ ਦੀ ਲੋੜ ਨਹੀਂ ਸੀ ਪੈਂਦੀ ।ਵਿਆਹ ਤੋਂ ਬਾਅਦ ਓਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ , ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ …
-
ਸਿਆਲ ਦਾ ਸਿਖ਼ਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ’ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਓਥੇ ਮਸ਼ਹੂਰ ਗਾਇਕ ਤੁਫ਼ੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ …
-
ਜ਼ਿੰਦਗੀ ਤੁਰਦੇ ਫਿਰਦੇ ਹੀ ਬੜਾ ਕੁੱਝ ਦਿਖਾ ਸਮਝਾ ਜਾਦੀ ਏ। ਕੁੱਝ ਦਿਨ ਹੋਏ ਬਾਜਾਰ ਗੲੀ ਸਾ ਕੁੱਝ ਘਰੇਲੂ ਸਮਾਨ ਲੈਣਾ ਸੀ।ਕਾਊਟਰ ਤੇ ਬਿਲ ਪੈ ਕਰ ਕੇ ਫੋਨ ਅਟੈਂਡ ਕਰ ਰਹੀ ਸਾਂ। ਅਚਾਨਕ ਬੱਚਿਆਂ ਦੀ ਆਵਾਜ਼ ਕੰਨੀ ਪਈ।ਪਾਪਾ ਆ ਤਾ ਲੈ ਲੈਣ ਦਿਓ । ਤੁਸੀਂ ਹਮੇਸ਼ਾ ਇਸ ਤਰ੍ਹਾਂ ਕਰਦੇ ਹੋ । ਤੁਸੀਂ ਪਰੋਮਿਸ ਕੀਤਾ ਸੀ।ਪਾਪਾ ਨੇ ਸਮਾਇਲ ਪਾਸ ਕੀਤਾ ਤੇ ਕਿਹਾ ਨੈਕਸਟ ਟਾਇਮ। ਮਾਂ ਦੇ ਚੇਹਰੇ …
-
ਮਾਂ ਬੜੇ ਹੀ ਠੰਡੇ ਸੁਬਾਹ ਦੀ ਹੋਇਆ ਕਰਦੀ ਪਰ ਉਸ ਤੋਂ ਪੇਕਿਆਂ ਖਿਲਾਫ ਕੋਈ ਵੀ ਗੱਲ ਜਰੀ ਨਾ ਜਾਂਦੀ..! ਅਸੀ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ..ਸਾਰੀ ਦਿਹਾੜੀ ਬੱਸ ਲੋਕਾਂ ਦੇ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਵਿਚ ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ ਪਟੋਲੇ..ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ! ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ.. ਆਪ ਹਰ …
-
ਪਿਛਲੀ ਸਦੀ ਦੇ ਲਗਭਗ ਅਠਵੇਂ ਦਹਾਕੇ ਦੀ ਗੱਲ , ਦੂਰ ਦਰਾਜ਼ , ਸਰਹੱਦੀ ਇਲਾਕੇ ਦਾ ਇੱਕ ਕਸਬਾ , ਓਥੇ ਬਣਿਆਂ ਸੈਕੰਡਰੀ ਸਕੂਲ , ਜਿੱਥੇ ਲਾਗਲੇ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ । ਸਰਕਾਰੀ ਸਕੂਲ ਜਿਸ ਵਿੱਚ ਸਿਰਫ ਗਰੀਬ ਘਰਾਂ ਦੇ ਬੱਚੇ ਈ ਪੜ੍ਹਦੇ ਸਨ , ਪਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਲੋਕ ਅਪਣੇ ਬੱਚੇ ਭੇਜਦੇ ਸਨ ਏਥੇ ,ਇਸ ਆਸ ਨਾਲ ਕਿ ਸ਼ਾਇਦ, ਘਾਹੀਆਂ ਦੇ …
-
ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲੈਂਦੀਆਂ.. ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ! ਉਸ ਰਾਤ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਹੋਇਆ ਗਲੀ ਦੇ ਮੋੜ ਤੇ ਆਣ ਪਹੁੰਚਿਆ.. ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ ਲੰਗਿਆ …
-
ਬੱਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ-ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ। ‘‘ਤੇਰੀ ਮਾਂ ਨੂੰ ਪਕਾਉਣ-ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ।’’ ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ। ‘‘ਅੰਨ ਵਿਚ ਹੀ ਪ੍ਰਾਣ ਨੇ। …
-
ਝੱਲਾ ਜੋ ਕਿ ਬੜਾ ਹੀ ਸ਼ਰੀਫ ਤੇ ਨਰਮ ਸੁਭਾਅ ਦਾ ਮੁੰਡਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ, ਘਰ ਦੀ ਗਰੀਬੀ ਕਰਕੇ ਪਿੰਡ ਦੇ ਸਾਰੇ ਮੁੰਡੇ ਝੱਲਾ ਆਖ ਕੇ ਬੁਲਾਂਉਦੇ ਸੀ। ਬੜੇ ਹੀ ਸਾਦੇ ਜਏ ਕੱਪੜੇ ਪਾ ਕੇ ਰੱਖਦਾ ਸੀ, ਦਿਲ ਦਾ ਸਾਫ਼ , ਸਭ ਨੂੰ ਪਿਆਰ – ਮੋਹ ਕਰਨ ਵਾਲਾ, ਮਾਂ ਬੋਲਦੀ ਝੱਲਿਆ ਜੇ ਤੂੰ ਏਦਾਂ ਹੀ ਰਿਹਾ ਕਿਸੇ ਨੇ ਕੁੜੀ …