ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
Sithniyan
ਖੰਡ ਬੂਰਾ ਖਾ ਕੇ
ਮਾਮੀ ਫਿਰਦੀ ਰੁੱਸੀ ਕੁੜੇ
ਫੜ ਕੇ ਸਾਲੀ ਨੂੰ ਟੰਗਾਂ ਤੋਂ
ਕਰ ਦਿਓ ਜਮ੍ਹਾਂ ਈ ਪੁੱਠੀ ਕੁੜੇ
ਦਾਦਕੀਆਂ ਦੀ ਪੰਡ ਬੰਨ੍ਹ ਦਿਓ ਬੇ
ਅਸੀਂ ਸਿੱਟ ਛੱਪੜ ਵਿਚ ਆਈਏ
ਬਚਦੀਆਂ ਖੁਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਾਈਏ
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ
ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
ਸਈਓ ਨੀ ਮੈਂ ਸੱਚ ਦੇ ਬੋਲ ਚਤਾਰਾਂ
ਨੀ ਛਿੰਦੋ ਤੇਰੀਆਂ ਦਾਦਕੀਆਂ
ਮੂੰਹੋਂ ਮਿੱਠੀਆਂ ਵਿਚੋਂ ਬਦਕਾਰਾਂ ਨੀ…..
ਵਾ-ਵਾ ਕਿ ਮਿਰਚਾਂ ਕੌੜੀਆਂ
ਮਾਮੀ ਕੰਜਰੀ ਸੂ ਪਈ
ਉਹਨੇ ਜੰਮੀਆਂ ਕਤੂਰੀਆਂ ਜੌੜੀਆਂ
ਬੰਸੋ ਪਹਿਰ ਦੀ ਕਹਿੰਦੀ ‘ਤੀ
ਮੇਰਾ ਆਉਗਾ ਨਾਨਕਾ ਮੇਲ
ਲੈ ਆ ਗਏ ਬੌਰੀਏ ਨੀ
ਚੋਅ ਲੈ ਆਣ ਕੇ ਤੇਲ
ਦਾਦਕੀਆਂ ਦੀ ਟੌਅਰ ਦੇਖ ਲੈ
ਮਹਿਕਦੇ ਨੇ ਅਤਰ ਫਲੇਲ
ਮਾਮੀ ਐਸੀ ਘੱਗਰੀ ਸਮਾ ਡਾਰੀਏ
ਬਿੱਚੇ ਯਾਰ ਛੁਪਾ ਡਾਰੀਏ
ਨਾਲੇ ਦਾ ਜੱਭ ਬਢਾ ਡਾਰੀਏ
ਘੱਗਰੀ ਨੂੰ ਪੇਚ ਲੁਆ ਡਾਰੀਏ
ਫੇਰਮੀ ਘੱਗਰੀ ਸਮਾ ਡਾਰੀਏ
ਚੋਰ ਜੇਬ ਲੁਆ ਡਾਰੀਏ
ਚੋਰ ਜੇਬ ਦੇ ਵਿਚ ਡਾਰੀਏ
ਯਾਰਾਂ ਨੇ ਜਾਣਾ ਛਿਪ ਡਾਰੀਏ
(ਮਾਮਾ ਤਾਂ ਆਗਿਆ ਛੱਕ ਭਰਨ ਨੂੰ)
ਮਾਮਾ ਤਾਂ ਚੜ੍ਹ ਗਿਆ ਭਾਣਜੇ ਦੀ ਜੰਨ
ਪਿੱਛੋਂ ਮਾਮੀ ਨੇ ਕਰਿਆ ਘਾਲਾ ਮਾਲਾ
ਨੀ ਮਾਮੀ ਜਾਰਨੀਏ
ਤੇਰਾ ਟੁੱਟਿਆ ਸੁੱਥਣ ਦਾ ਨਾਲਾ
ਨੀ ਮਾਮੀ ਜਾਰਨੀਏ
ਤੇਰਾ ਢਿੱਲਾ ਸੁਥਣੀ ਦਾ ਨਾਲਾ
ਕਿੱਲੀ ਤੇ ਘੱਗਰੀ ਟੰਗੀ ਕੁੜੇ
ਮਾਮਾ ਤਾ ਸੌਂ ਗਿਆ ਮਾਵਾ ਖਾ ਕੇ
ਮਾਮੀ ਫਿਰਦੀ ਨੰਗੀ ਕੁੜੇ
ਅੱਧੀ ਰਾਤ ਚਫੇਰੇ ਸੁੰਨ ਮਸਾਨ
ਦੁਨੀਆਂ ਸੋਵੇ ਮਾਮੀ ਜਾਗੇ
ਕਿਹੜਿਆਂ ਧਗੜਿਆਂ ਨੂੰ ਡੀਕਦੀ
ਨੀ ਪੁੱਠੇ ਬੱਟਦੀ ਐ ਤ੍ਹਾਗੇ