Spirtual
ਜਦੋਂ ਪਤਾਲਪੁੱਤਰ ਵਿਚ ਭਗਵਾਨ ਬੁੱਧ ਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਤਾਂ ਹਰ ਵਿਅਕਤੀ ਨੇ ਉਨ੍ਹਾਂ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਤੋਹਫੇ ਦੇਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ।
ਰਾਜਾ ਬਿੰਬਿਸਾਰ ਨੇ ਵਿਚ ਭਗਵਾਨ ਬੁੱਧ ਨੂੰ ਕੀਮਤੀ ਹੀਰੇ, ਮੋਤੀ ਅਤੇ ਰਤਨ ਭੇਟ ਕੀਤੇ। ਬੁੱਧਦੇਵ ਨੇ ਖ਼ੁਸ਼ੀ ਨਾਲ ਸਭ ਨੂੰ ਇਕ ਹੱਥ ਨਾਲ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਮੰਤਰੀਆਂ, ਸੇਠਾਂ, ਸ਼ਾਹੂਕਾਰਾਂ ਨੇ ਉਨ੍ਹਾਂ ਨੂੰ ਆਪਣੇ ਤੋਹਫ਼ੇ ਭੇਟ ਕੀਤੇ ਅਤੇ ਬੁੱਧਦੇਵ ਨੇ ਉਨ੍ਹਾਂ ਸਾਰਿਆਂ ਨੂੰ ਵੀ ਇਕ ਹੱਥ ਨਾਲ ਸਵੀਕਾਰ ਕੀਤਾ ।
ਇਸੇ ਦੌਰਾਨ, ਇੱਕ ਬੁੱਡੀ ਔਰਤ ਸੋਟੀ ਲੈ ਕੇ ਆ ਗਈ। ਬੁੱਧਦੇਵ ਨੂੰ ਨਮਸਕਾਰ ਕਰਦਿਆਂ ਉਸਨੇ ਕਿਹਾ, ‘ਸ਼੍ਰੀਮਾਨ ਜੀ, ਜਦੋਂ ਮੈਨੂੰ ਤੁਹਾਡੇ ਆਉਣ ਦੀ ਖ਼ਬਰ ਮਿਲੀ, ਉਸ ਸਮੇਂ ਮੈਂ ਇਹ ਅਨਾਰ ਖਾ ਰਹੀ ਸੀ। ਮੈਂ ਇਹ ਅੱਧਾ ਖਾਧਾ ਹੋਇਆ ਫਲ ਲਿਆਈ ਹਾਂ ਕਿਉਂਕਿ ਮੇਰੇ ਕੋਲ ਹੋਰ ਕੁਝ ਨਹੀਂ ਹੈ। ਜੇ ਤੁਸੀਂ ਮੇਰਾ ਇਹ ਮਹੱਤਵਪੂਰਣ ਤੋਹਫ਼ਾ ਸਵੀਕਾਰ ਨਹੀਂ ਕਰਦੇ ਹੋ, ਤਾਂ ਮੈਂ ਬਦਕਿਸਮਤ ਮਹਿਸੂਸ ਕਰਾਂਗੀ। ਭਗਵਾਨ ਬੁੱਧ ਨੇ ਉਸ ਫਲ ਨੂੰ ਦੋਵਾਂ ਹੱਥਾਂ ਨਾਲ ਸਵੀਕਾਰ ਕਰ ਲਿਆ।
ਜਦੋਂ ਰਾਜਾ ਬਿੰਬਿਸਾਰ ਨੇ ਇਹ ਵੇਖਿਆ ਤਾਂ ਉਸਨੇ ਭਗਵਾਨ ਬੁੱਧ ਨੂੰ ਕਿਹਾ, ‘ਹੇ ਸੁਆਮੀ, ਮੈਨੂੰ ਮਾਫ ਕਰੋ! ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਅਸੀਂ ਸਾਰਿਆਂ ਨੇ ਤੁਹਾਨੂੰ ਕੀਮਤੀ ਅਤੇ ਵੱਡੇ ਤੋਹਫ਼ੇ ਦਿੱਤੇ ਜੋ ਤੁਸੀਂ ਇਕ ਹੱਥ ਨਾਲ ਸਵੀਕਾਰ ਕੀਤੇ , ਪਰ ਤੁਸੀਂ ਇਸ ਔਰਤ ਦੁਆਰਾ ਦਿੱਤੇ ਛੋਟੇ ਅਤੇ ਗੰਦੇ ਫਲ ਨੂੰ ਦੋਵੇਂ ਹੱਥਾਂ ਨਾਲ ਸਵੀਕਾਰ ਕਰ ਲਿਆ ਹੈ, ਅਜਿਹਾ ਕਿਉਂ? ‘
ਇਹ ਸੁਣ ਕੇ ਬੁੱਧ ਦੇਵ ਹੱਸੇ ਗਏ ਅਤੇ ਬੋਲੇ , ‘ਰਾਜਨ! ਤੁਸੀਂ ਕੀਮਤੀ ਤੋਹਫ਼ੇ ਦਿੱਤੇ ਹਨ, ਪਰ ਇਹ ਸਭ ਤੁਹਾਡੀ ਦੌਲਤ ਦਾ ਦਸਵਾਂ ਹਿੱਸਾ ਵੀ ਨਹੀਂ ਹੈ। ਤੁਸੀਂ ਇਹ ਦਾਨ ਗਰੀਬਾਂ ਦੇ ਫਾਇਦੇ ਲਈ ਨਹੀਂ ਕੀਤਾ ਹੈ, ਇਸ ਲਈ ਤੁਹਾਡਾ ਦਾਨ ‘ਸਾਤਵਿਕ ਦਾਨ’ ਦੀ ਸ਼੍ਰੇਣੀ ਵਿੱਚ ਨਹੀਂ ਆ ਸਕਦਾ। ਇਸ ਦੇ ਉਲਟ, ਇਸ ਔਰਤ ਨੇ ਮੈਨੂੰ ਆਪਣੇ ਮੂੰਹ ਦਾ ਮਿੱਠਾ ਫਲ ਹੀ ਦੇ ਦਿੱਤਾ ਹੈ। ਹਾਲਾਂਕਿ ਇਹ ਬੁੱਡੀ ਔਰਤ ਗਰੀਬ ਹੈ ਪਰ ਉਸ ਨੂੰ ਦੌਲਤ ਦੀ ਕੋਈ ਇੱਛਾ ਨਹੀਂ ਹੈ। ਅਤੇ ਇਸੇ ਲਈ ਮੈਂ ਇਸਦਾ ਦਾਨ ਖੁੱਲ੍ਹੇ ਦਿਲ ਨਾਲ, ਦੋਵਾਂ ਹੱਥਾਂ ਨਾਲ ਸਵੀਕਾਰਿਆ ਹੈ।
ਇਕ ਵਾਰ ਭਗਵਾਨ ਬੁੱਧ ਜੇਤਵਨ ਵਿਹਾਰ ਵਿਚ ਰਹਿ ਰਹੇ ਸਨ। ਭਿਕਸ਼ੂ ਚਕਸ਼ੂਪਾਲ ਪ੍ਰਭੂ ਨੂੰ ਮਿਲਣ ਲਈ ਆਏ । ਭੀਖੂ ਚੱਕਸ਼ੁਪਲ ਅੰਨ੍ਹਾ ਸੀ। ਇਕ ਦਿਨ ਮੱਠ ਦੇ ਕੁਝ ਭਿਕਸ਼ੂਆਂ ਨੇ ਚੱਕਸ਼ੁਪਲਾ ਦੀ ਝੌਪੜੀ ਦੇ ਬਾਹਰ ਕੁਝ ਮਰੇ ਹੋਏ ਕੀੜੇ ਸੁੱਟ ਦਿੱਤੇ ਅਤੇ ਇਹ ਕਹਿ ਕੇ ਕਿ ਚੱਕਸ਼ੁਪਲਾ ਨੇਂ ਇਨ੍ਹਾਂ ਜੀਵਾਂ ਨੂੰ ਮਾਰਿਆ ਹੈ ਉਸਦੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ।
ਭਗਵਾਨ ਬੁੱਧ ਨੇ ਨਿੰਦਿਆ ਕਰਨ ਵਾਲੇ ਭਿਕਸ਼ੂਆਂ ਨੂੰ ਬੁਲਾਇਆ ਅਤੇ ਪੁੱਛਿਆ ਕਿ ਕੀ ਤੁਸੀਂ ਭਿਕਸ਼ੂ ਨੂੰ ਕੀੜੇ ਮਾਰਦੇ ਵੇਖਿਆ ਹੈ। ਉਸਨੇ ਜਵਾਬ ਦਿੱਤਾ – ਨਹੀਂ ।
ਇਸ ‘ਤੇ, ਭਗਵਾਨ ਬੁੱਧ ਨੇ ਉਨ੍ਹਾਂ ਸਾਧਕਾਂ ਨੂੰ ਕਿਹਾ ਕਿ ਜਿਵੇਂ ਤੁਸੀਂ ਉਸਨੂੰ ਕੀੜੇ-ਮਕੌੜੇ ਮਾਰਦੇ ਨਹੀਂ ਵੇਖਿਆ, ਉਸੇ ਤਰ੍ਹਾਂ ਚੱਕਸ਼ੁਪਾਲ ਨੇ ਉਸਨੂੰ ਮਰਦੇ ਨਹੀਂ ਵੇਖਿਆ ਅਤੇ ਉਸਨੇ ਜਾਣ-ਬੁੱਝ ਕੇ ਕੀੜਿਆਂ ਨੂੰ ਨਹੀਂ ਮਾਰਿਆ, ਇਸ ਲਈ ਉਸਦੀ ਨਿੰਦਾ ਕਰਨਾ ਉਚਿਤ ਨਹੀਂ ਹੈ ।
ਭਿਕਸ਼ੂਆਂ ਨੇ ਫਿਰ ਪੁੱਛਿਆ ਕਿ ਇਸਦੀਆਂ ਅੱਖਾਂ ਕਿਉਂ ਅੰਨ੍ਹੀਆਂ ਹਨ ਉਸਨੇ ਇਸ ਜਨਮ ਵਿੱਚ ਜਾਂ ਪਿਛਲੇ ਜਨਮ ਵਿੱਚ ਕਿਹੜੇ ਪਾਪ ਕੀਤੇ ਸਨ ?
ਭਗਵਾਨ ਬੁੱਧ ਨੇ ਚੱਕਸ਼ੁਪਲਾ ਬਾਰੇ ਕਿਹਾ ਕਿ ਉਹ ਆਪਣੇ ਪਿਛਲੇ ਜਨਮ ਵਿਚ ਇਕ ਡਾਕਟਰ ਸੀ। ਇਕ ਅੰਨ੍ਹੀ ਔਰਤ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਉਸਦੀਆਂ ਅੱਖਾਂ ਠੀਕ ਕਰਦੇ ਹਨ ਤਾਂ ਉਹ ਅਤੇ ਉਸ ਦਾ ਪਰਿਵਾਰ ਉਸ ਦੇ ਗੁਲਾਮ ਬਣ ਜਾਣਗੇ। ਔਰਤ ਦੀਆਂ ਅੱਖਾਂ ਠੀਕ ਹੋ ਗਈਆਂ। ਪਰ ਉਸਨੇ ਨੌਕਰਾਣੀ ਬਣਨ ਦੇ ਡਰੋਂ ਇਹ ਕਹਿ ਦਿੱਤਾ ਕਿ ਉਸਨੂੰ ਹਾਲੇ ਵੀ ਦਿਖਾਇ ਨਹੀਂ ਦੇ ਰਿਹਾ ।
ਡਾਕਟਰ ਜਾਣਦਾ ਸੀ ਕਿ ਔਰਤ ਦੀਆਂ ਅੱਖਾਂ ਠੀਕ ਹੋ ਗਈਆਂ ਸਨ। ਉਹ ਝੂਠ ਬੋਲ ਰਹੀ ਹੈ। ਉਸ ਨੂੰ ਸਬਕ ਸਿਖਾਉਣ ਲਈ, ਚਕਸ਼ੂਪਾਲ ਨੇ ਇਕ ਹੋਰ ਦਵਾਈ ਦਿੱਤੀ, ਜਿਸ ਨੇ ਫਿਰ ਦੁਬਾਰਾ ਉਸਨੂੰ ਅੰਨ੍ਹਾ ਬਣਾ ਦਿੱਤਾ। ਉਹ ਬਹੁਤ ਰੋਈ। ਇਸ ਪਾਪ ਦੇ ਨਤੀਜੇ ਵਜੋਂ, ਅਗਲੇ ਜਨਮ ਵਿੱਚ ਡਾਕਟਰ ਨੂੰ ਅੰਨ੍ਹਾ ਹੋਣਾ ਪਿਆ।
ਕਹਿੰਦੇ ਇਟਲੀ ਦਾ 93 ਸਾਲਾ ਬਜ਼ੁਰਗ ਪਿਛਲੇ ਦਿਨੀਂ ਬੇਹੱਦ ਬਿਮਾਰ ਹੋ ਗਿਆ। ਨਕਲੀ ਸਾਹ ਲੈਣ ਲਈ ਵੈਂਟੀਲੇਟਰ ਤੇ ਰਿਹਾ। ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ।
ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੋ ਤਾਂ ਆਪਣਾ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਪੰਜ ਸੌ ਯੂਰੋ ਦਾਨ ਕਰ ਸਕਦੇ ਹੋ।
ਇਹ ਗੱਲ ਸੁਣ ਬਜ਼ੁਰਗ ਰੋਣ ਲੱਗ ਪਿਆ। ਡਾਕਟਰ ਕਹਿਣ ਲੱਗਾ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤੇ ਨਾ ਦਿਉ ਕੋਈ ਜ਼ਰੂਰੀ ਨਹੀਂ ਹੈ। ਪਰ ਰੋਵੋ ਨਾ।
ਬਜ਼ੁਰਗ ਨੇ ਜੁਆਬ ਦਿੱਤਾ ਕਿ ਪੈਸੇ ਤਾਂ ਮੇਰੇ ਕੋਲ ਬਥੇਰੇ ਨੇ ਮੈਂ ਤੁਹਾਨੂੰ ਆਪਣੇ ਸਾਰੇ ਦਿਨਾਂ ਦੇ ਵੈਂਟੀਲੇਟਰ ਵਰਤੋਂ ਦਾ ਖਰਚਾ ਦੇ ਦਿਆਂਗਾ।
ਫੇਰ ਰੋਂਦੇ ਕਿਉਂ ਹੋ?? ਡਾਕਟਰ ਨੇ ਹੈਰਾਨ ਹੁੰਦੇ ਪੁੱਛਿਆ!!
ਬਜ਼ੁਰਗ ਕਹਿਣ ਲੱਗਾ ਰੋਂਦਾ ਤਾਂ ਮੈਂ ਤਾਂ ਹਾਂ ਕਿ ਮੈਨੂੰ ਕੁਝ ਕੁ ਦਿਨ ਨਕਲੀ ਸਾਹਾਂ ਦੀ ਲੋੜ ਪਈ ਤਾਂ ਉਸ ਦੇ ਪੈਸੇ ਦੇਣੇ ਪੈ ਰਹੇ ਨੇ। ਪਰ ਸਾਰੀ ਉਮਰ ਮੈਂ ਕੁਦਰਤ ਦੇ ਬਖ਼ਸ਼ੇ ਮੁਫ਼ਤ ਦੇ ਸਾਹ ਲੈਦਾ ਰਿਹਾ ਪਰ ਕਦੇ ਉਸਦਾ ਸ਼ੁਕਰਾਨਾ ਵੀ ਨਾ ਕੀਤਾ। ਕਦੇ ਅਹਿਸਾਸ ਹੀ ਨਾ ਹੋਇਆ ਕਿ ਕਿੰਨ੍ਹੀ ਕੀਮਤੀ ਸੌਗਾਤ ਮੈਨੂੰ ਕੁਦਰਤ ਬਿਨ੍ਹਾ ਮੰਗੇ ਹੀ ਦਿੰਦੀ ਜਾ ਰਹੀ ਹੈ!! ਹੁਣ ਮੈਂਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਬੀਤੇ ਦਾ ਕਿੰਝ ਕਰਜ਼ ਚੁਕਾਵਾਂ? ਕਿੰਝ ਸ਼ੁਕਰਾਨਾ ਕਰਾਂ?
ਡਾਕਟਰ ਤੇ ਬਜ਼ੁਰਗ ਕਿੰਨ੍ਹਾ ਚਿਰ ਹੰਝੂ ਵਹਾਉਂਦੇ ਰਹੇ ਨੋਟਾਂ ਦੀ ਥੱਬੀ ਟੇਬਲ ਤੇ ਰੱਖ ਬਜ਼ੁਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਰਨ ਹਸਪਤਾਲੋਂ ਬਾਹਰ ਨਿਕਲ ਗਿਆ।
ਆਉ, ਆਪਾਂ ਵੀ ਸਮਾਂ ਰਹਿੰਦੇ ਕੁਦਰਤ ਦੀਆਂ ਬਿਨ ਮੰਗੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੀਏ। ਹੱਥ ਜੋੜੀਏ, ਪਛਤਾਵੇ ਦੇ ਦੋ ਹੰਝੂ ਕੇਰੀਏ।
ਰੱਬ ਜਦੋਂ ਇਨਸਾਨੀ ਰੂਪ ਧਾਰਕੇ ਆਉਂਦਾ —
ਬਹੁਤ ਸਾਲ ਪਹਿਲਾਂ ਦੀ ਗੱਲ ਏ..ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ ਹੋਇਆ ਸਫ਼ਰ ਤਹਿ ਕਰਿਆ ਕਰਦਾ..ਉਹ ਡੱਬਾ ਹੀ “ਪਾਠ ਵਾਲੇ ਡੱਬੇ” ਨਾਲ ਮਸ਼ਹੂਰ ਹੋ ਗਿਆ..
ਵੇਰਕੇ ਤੋਂ ਇੱਕ ਕੁੜੀ ਚੜਿਆ ਕਰਦੀ ਸੀ..ਪੋਲੀਓ ਸੀ ਸ਼ਾਇਦ ਇੱਕ ਲੱਤ ਵਿੱਚ..ਮਿੰਟ ਕੂ ਦਾ ਹੀ ਰੋਕਾ ਸੀ ਇਥੇ..
ਏਨੇ ਥੋੜੇ ਟਾਈਮ ਅਤੇ ਲੋਹੜੇ ਦੀ ਭੀੜ ਵਿਚ ਉਸ ਕੋਲੋਂ ਮਸਾਂ ਹੀ ਚੜਿਆ ਜਾਂਦਾ..ਅਕਸਰ ਹੀ ਬੂਹੇ ਕੋਲ ਖਲੋਤੇ ਕਈ ਰੱਬ ਤਰਸੀ ਲੋਕ ਉਸਦਾ ਡੰਡਾ ਫੜ ਲਿਆ ਕਰਦੇ..ਤੇ ਉਹ ਕੋਸ਼ਿਸ਼ ਕਰ ਅੰਦਰ ਆ ਜਾਇਆ ਕਰਦੀ..!
ਤੂੜੀ ਦੇ ਕੁੱਪ ਵਾਂਙ ਡੱਕੇ ਹੋਏ ਡੱਬੇ ਵਿਚ ਉਹ ਅਕਸਰ ਹੀ ਗੁਸਲਖਾਨੇ ਕੋਲ ਭੁੰਝੇ ਬੈਠ ਆਪਣਾ ਬਾਕੀ ਰਹਿੰਦਾ ਸਫ਼ਰ ਤਹਿ ਕਰਿਆ ਕਰਦੀ..ਸੀਟ ਲੱਭਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰਦੀ..!
ਇੱਕ ਦਿਨ ਜੁਲਾਈ ਦੇ ਚੁਮਾਸੇ ਵਿਚ ਓਸੇ ਪਾਠ ਵਾਲੇ ਡੱਬੇ ਵਿਚ ਖਲੋਤਾ ਹੋਇਆ ਮੈਂ ਬੂਹੇ ਵੱਲੋਂ ਆਉਂਦੀ ਠੰਡੀ ਹਵਾ ਵੱਲ ਨੂੰ ਮੂੰਹ ਕਰ ਤਾਜੀ ਹਵਾ ਲੈਣ ਦੀ ਕੋਸ਼ਿਸ਼ ਵਿਚ ਸਾਂ..
ਵੇਰਕੇ ਟੇਸ਼ਨ ਤੇ ਓਹੀ ਕੁੜੀ ਇੱਕ ਵਾਰ ਫੇਰ ਗੱਡੀ ਵਿਚ ਸਵਾਰ ਹੋਈ..
ਇਸ ਵਾਰ ਉਸਦਾ ਬਾਪ ਵੀ ਨਾਲ ਹੀ ਸੀ..ਉਸ ਦੀ ਵੀ ਲੱਤ ਵਿਚ ਨੁਕਸ ਸੀ ਤੇ ਥੋੜਾ ਬਿਮਾਰ ਜਿਹਾ ਵੀ ਲੱਗ ਰਿਹਾ ਸੀ..ਮਸਾਂ ਹੀ ਖਲੋਤਾ ਜਾ ਰਿਹਾ ਸੀ ਉਸ ਤੋਂ..!
ਉਸ ਨੇ ਹਿੰਮਤ ਕੀਤੀ ਤੇ ਖੁੱਲੇ ਹੋ ਕੇ ਬੈਠੇੇ ਇੱਕ ਮੈਂਬਰ ਤੋਂ ਸੀਟ ਮੰਗ ਲਈ..ਚੌਂਕੜੀ ਮਾਰ ਕੇ ਬੈਠੇ ਅੰਕਲ ਜੀ ਨੇ ਅਣਸੁਣੀ ਜਿਹੀ ਕਰਕੇ ਹੋਰ ਉਚੀ ਵਾਜ ਵਿਚ ਪਾਠ ਕਰਨਾ ਸ਼ੁਰੂ ਕਰ ਦਿੱਤਾ..ਤੇ ਅੱਖੀਆਂ ਵੀ ਹੋਰ ਘੁੱਟ ਕੇ ਮੀਟ ਲਈਆਂ..ਇਕ ਦੋ ਵਾਰ ਆਖਿਆ ਫੇਰ ਉਸਦਾ ਬਾਪ ਬੇਬਸ ਜਿਹਾ ਹੋ ਕੇ ਭੁੰਜੇ ਹੀ ਬੈਠ ਗਿਆ..ਤੇ ਰੱਬ ਦਾ ਗੁਣਗਾਣ ਇਸੇ ਤਰਾਂ ਚੱਲਦਾ ਰਿਹਾ..ਫੇਰ ਗੱਡੀ ਅਮ੍ਰਿਤਸਰ ਅੱਪੜ ਗਈ..ਤੇ ਸਾਰੇ ਆਪੋ ਆਪਣੇ ਰਾਹ ਪੈ ਗਏ!
ਅੱਜ ਉਹ ਮੰਜਰ ਚੇਤੇ ਆਉਂਦਾ ਤਾਂ ਸੋਚਦਾ ਹਾਂ ਕੇ ਜੇ ਬੋਧਿਕਤਾ ਤੇ ਦਲੇਰੀ ਅੱਜ ਵਾਲੇ ਪੱਧਰ ਦੀ ਹੁੰਦੀ ਤਾਂ ਜਰੂਰ ਆਖ ਦਿੰਦਾ ਕੇ ਅੰਕਲ ਜੀ ਜਿਸ ਰੱਬ ਨੂੰ ਏਨੇ ਚਿਰ ਤੋਂ ਅੱਖਾਂ ਮੀਟ ਉਚੀ ਉਚੀ ਵਾਜਾਂ ਮਾਰ ਰਹੇ ਓ ਉਹ ਤਾਂ ਕਦੇ ਦਾ ਕੋਲ ਖਲੋਤਾ ਤੁਹਾਥੋਂ ਸੀਟ ਮੰਗ ਰਿਹਾ ਏ..ਨਾਨੀ ਅਕਸਰ ਦੱਸਿਆ ਕਰਦੀ ਸੀ ਕੇ ਉਹ ਜਦੋਂ ਵੀ ਇਨਸਾਨੀ ਰੂਪ ਧਾਰ ਹੋਕਾ ਦੇਣ ਆਉਂਦਾ ਏ ਤਾਂ ਉਸਦੇ ਥੱਲੇ ਮਹਿੰਗੀ ਕਾਰ ਨਹੀਂ ਹੁੰਦੀ ਸਗੋਂ ਉਸਦੇ ਗੱਲ ਪਾਟੇ ਪੁਰਾਣੇ ਕੱਪੜ ਹੁੰਦੇ ਨੇ ਤੇ ਉਹ ਕਈ ਵਾਰ ਉਹ ਲੱਤੋਂ ਵੀ ਲੰਗਾ ਹੁੰਦਾ ਏ! –
ਹਰਪ੍ਰੀਤ ਸਿੰਘ ਜਵੰਦਾ
ਉਮਰ ਦਾ ਇੱਕ ਲੰਮਾ ਅਰਸਾ ਸਾਧਨਾ ਅਭਿਆਸ ਵਿੱਚ ਬੀਤ ਜਾਣ ਤੇ ਵੀ ਤੇਜਾ ਸਿੰਘ ਹਲੇ ਸਿਮਰਨ ਵਿੱਚ ਇਕਾਗਰਤਾ ਦੀ ਉਸ ਸਿਖਰ ਨੂੰ ਨਹੀਂ ਛੋਹ ਸਕਿਆ ਸੀ ਕਿ ਬਾਹਰੀ ਤਰੰਗਾਂ ਤੋਂ ਅਣਭਿੱਜ ਰਹਿ ਸਕੇ। ਜਦੋਂ ਕਦੇ ਵੀ ਜੁੜਣ ਬੈਠਦਾ ਤਾਂ ਕੁੱਝ ਸਮਾਂ ਚੰਗਾ ਗ਼ੁਜ਼ਰਦਾ ਪਰ ਫਿਰ ਕਦੀ ਕੋਈ ਬਾਹਰੀ ਸ਼ੋਰ ਤੇ ਕਦੀ ਅੰਦਰਲੀਆਂ ਆਵਾਜ਼ਾਂ ਧਿਆਨ ਉਚਾਟ ਕਰ ਦਿੰਦੀਆਂ। ਉਹ ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਅਤੇ ਰੁਝੇਵਿਆਂ ਤੋਂ ਕਿਤੇ ਦੂਰ ਭੱਜ ਕੇ ਹਮੇਸ਼ਾਂ ਲਈ ਬੰਦਗ਼ੀ ‘ਚ ਲੀਨ ਰਹਿਣਾ ਚਾਹੁੰਦਾ ਸੀ। ਰੋਜ਼ ਰੋਜ਼ ਦੇ ਇਸ ਵਿਚਾਰ ਨੇ ਉਸਨੂੰ ਇੱਕ ਦਿਨ ਘਰ ਛੱਡ ਕੇ ਸੰਨਿਆਸੀ ਹੋਣ ਲਈ ਮਜਬੂਰ ਕਰ ਦਿੱਤਾ।
ਮੂੰਹ ਹਨੇਰੇ ਬੁੱਕਲ ਮਾਰ ਕੇ ਘਰੋਂ ਨਿਕਲ ਤੁਰਿਆ। ਪਤਾ ਨਹੀਂ ਕਿੰਨੇ ਦਿਨ ਤੁਰਦਾ ਗਿਆ ਤੇ ਕਿੰਨੇ ਪਿੰਡ ਜੰਗਲ ਲੰਘਦਾ ਗਿਆ ਪਰ ਉਹ ਕਈ ਮਹੀਨੇ ਇੰਝ ਹੀ ਦਰ ਬ ਦਰ ਭਟਕਦਾ ਰਿਹਾ। ਇਕਾਂਤ ਵੇਖ ਕੇ ਕੁੱਝ ਦਿਨ ਇੱਕ ਥਾਂ ਟਿਕਦਾ ਪਰ ਜਲਦੀ ਹੀ ਮਨ ਉਚਾਟ ਹੋ ਜਾਂਦਾ। ਕਦੀ ਭੁੱਖ ਪਿਆਸ ਤੇ ਕਦੀ ਸਰੀਰ ਦਾ ਕੋਈ ਦੁੱਖ ਉਸ ਨੂੰ ਤੰਗ ਕਰੀ ਰਖਦਾ। ਅੰਦਰਲਾ ਖਿੰਡਾਅ ਘਟਣ ਦੀ ਥਾਂ ਸਗੋਂ ਵਧ ਗਿਆ। ਮੁਸ਼ਕਿਲਾਂ ਨੇ ਸਿਰਫ਼ ਰੂਪ ਬਦਲਿਆ ਸੀ ਬਾਕੀ ਸਭ ਉਂਝ ਹੀ ਸੀ।
ਕੋਈ ਵੀ ਰਾਹ ਨਹੀਂ ਦਿਸ ਰਿਹਾ ਸੀ … ਅਤਿ ਦੀ ਗਰਮੀ ਅਤੇ ਘੋਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ ਇੱਕ ਥਾਂ ਦਰਖ਼ਤ ਹੇਠਾਂ ਆਰਾਮ ਕਰਨ ਲਈ ਰੁੱਕ ਗਿਆ … ਕੁਦਰਤ ਜਿਵੇਂ ਉਸਦੇ ਥੱਕਣ ਦੀ ਹੀ ਉਡੀਕ ਵਿੱਚ ਸੀ। ਪੁਰਾਣੇ ਸਮੇਂ ਸੀ … ਸਾਮਣੇ ਇੱਕ ਕਿਸਾਨ ਆਪਣੇ ਟਿੰਡਾਂ ਵਾਲੇ ਖੂਹ ਤੇ ਬੌਲਦ ਜੋੜ ਕੇ ਖੇਤ ਨੂੰ ਪਾਣੀ ਲਾ ਰਿਹਾ ਸੀ … ਉਸਨੇ ਵੇਖਿਆ ਕਿ ਕੋਲੋਂ ਇੱਕ ਕੋਤਵਾਲ ਘੋੜੀ ਤੇ ਚੜਿਆ ਲੰਘਦਾ ਹੋਇਆ ਕਿਸਾਨ ਕੋਲ ਰੁੱਕ ਗਿਆ ਤੇ ਉਸਨੂੰ ਘੋੜੀ ਨੂੰ ਪਾਣੀ ਪਿਆਉਣ ਲਈ ਕਿਹਾ … ਕਿਸਾਨ ਨੇ ਜਿਉਂ ਹੀ ਖੂਹ ਗੇੜਿਆ ਤਾਂ ਟਿੰਡਾਂ ਦੇ ਘੁੰਮਣ ਦੀ ਆਵਾਜ਼ ਅਤੇ ਗਰਾਰੀ ਦੀ ਟੱਕ ਟੱਕ ਨਾਲ ਘੋੜੀ ਡਰ ਕੇ ਪਿਛਾਂਹ ਹੱਟ ਗਈ …. ਕੋਤਵਾਲ ਨੇ ਗੁੱਸੇ ਵਿੱਚ ਕਿਸਾਨ ਨੂੰ ਕਿਹਾ,
“ਬੰਦ ਕਰ ਇਸ ਟੱਕ ਟੱਕ ਨੂੰ ਮੇਰੀ ਘੋੜੀ ਨੂੰ ਪਾਣੀ ਪੀਣ ਦੇ।”
ਕਿਸਾਨ ਨੇ ਖੂਹ ਗੇੜਣਾ ਬੰਦ ਕਰ ਦਿੱਤਾ … ਆਵਾਜ਼ ਵੀ ਬੰਦ ਹੋ ਗਈ .. ਘੋੜੀ ਪਾਣੀ ਪੀਣ ਲਈ ਕੋਲ ਹੋਈ ਪਰ ਪਾਣੀ ਕਿੱਥੋਂ ਲੱਭਣਾ ਸੀ। ਕੋਤਵਾਲ ਨੇ ਫਿਰ ਕਿਸਾਨ ਨੂੰ ਦਬਕਾ ਮਾਰਿਆ ਕਿ ਘੋੜੀ ਨੂੰ ਪਾਣੀ ਪਿਆ। ਪਰ ਘੋੜੀ ਫਿਰ ਟੱਕ ਟੱਕ ਦੀ ਆਵਾਜ਼ ਸੁਣ ਕੇ ਡਰ ਕੇ ਪਿੱਛੇ ਹੱਟ ਜਾਇਆ ਕਰੇ। ਤੇਜਾ ਸਿੰਘ ਸਭ ਵੇਖ ਰਿਹਾ ਸੀ। ਜਦੋਂ ਤਿੰਨ ਚਾਰ ਵਾਰ ਇੰਝ ਹੋ ਹਟਿਆ ਤਾਂ ਕਿਸਾਨ ਨੇ ਹੱਥ ਜੋੜ ਕੇ ਕਿਹਾ,
“ਹਜ਼ੂਰ ਆਗਿਆ ਦੇਣ ਤਾਂ ਮੈਂ ਕੁੱਝ ਬੋਲਾਂ ?” ਕੋਤਵਾਲ ਨੇ ਹਾਂ ਵਿੱਚ ਸਿਰ ਹਿਲਾਇਆ।
“ਹਜ਼ੂਰ ਜੇ ਪਾਣੀ ਪੀਣਾ ਏ ਤਾਂ ਇਸ ਟੱਕ ਟੱਕ ਵਿੱਚ ਹੀ ਪੀਣਾ ਪੈਣਾ ਏ … ਘੋੜੀ ਨੂੰ ਪਲੋਸਦੇ ਰਹੋ ਤੇ ਪਾਣੀ ਪਿਆ ਦਿਉ।”
ਕੋਤਵਾਲ ਘੋੜੀ ਨੂੰ ਪਿਆਰ ਨਾਲ ਪਲੋਸਦਾ ਰਿਹਾ ਤੇ ਹੌਲੀ ਹੌਲੀ ਘੋੜੀ ਨੇ ਪਾਣੀ ਪੀ ਲਿਆ। ਪਾਣੀ ਪਿਆਉਣ ਤੋਂ ਬਾਅਦ ਕੋਤਵਾਲ ਜਦੋਂ ਜਾਣ ਲੱਗਾ ਤਾਂ ਕਿਸਾਨ ਬੋਲਿਆ ,
“ਹਜ਼ੂਰ ! ਹੁਣ ਅੱਗੇ ਤੋਂ ਤੁਹਾਡੀ ਘੋੜੀ ਨਹੀਂ ਡਰੇਗੀ।”
“ਕਿਉਂ ?”
“ ਕਿਉਂਕਿ ਇਸਨੂੰ ਟੱਕ ਟੱਕ ਵਿੱਚ ਪਾਣੀ ਪੀਣਾ ਆ ਗਿਆ ਏ।”
ਕੋਤਵਾਲ ਨੇ ਘੋੜੀ ਨੂੰ ਅੱਡੀ ਲਾਈ ਤੇ ਤੁਰ ਪਿਆ।
ਤੇਜਾ ਸਿੰਘ ਨੇ ਮੋਢੇ ਤੇ ਟੰਗੇ ਥੈਲੇ ਨੂੰ ਦਰਖ਼ਤ ਦੀ ਟਹਿਣੀ ਤੇ ਟੰਗਿਆ ਤੇ ਵਾਹੋਦਾਹੀ ਮੁੱਠੀਆਂ ਮੀਚ ਕੇ ਉਤਸ਼ਾਹ ਨਾਲ ਭਰਿਆ ਘਰ ਨੂੰ ਤੁਰ ਪਿਆ। ਮਨ ਰੂਪੀ ਘੋੜੀ ਨੂੰ ਗ੍ਰਹਿਸਤੀ ਦੀ ਟੱਕ ਟੱਕ ਵਿੱਚ ਹੀ ਪਾਣੀ ਪਿਆਉਣ ਦਾ ਸਬਕ ਉਸਨੂੰ ਬਹੁਤ ਮਹਿੰਗਾ ਮਿਲਿਆ ਸੀ।
#ਹਸੰਦਿਆ_ਖੇਲੰਦਿਆ_ਪੈਨੰਦਿਆ_ਖਾਵੰਦਿਆ_ਵਿਚੇ_ਹੋਵੈ_ਮੁਕਤਿ।।
#ਗੁਰਮੀਤਸਿੰਘ
ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇਕ ਬਗ਼ੀਚੀ ਵਿਚ ਜਾ ਬੈਠੇ। ਮੁਲਤਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫ਼ਕੀਰਾਂ ਵਿਚ ਹਲਚਲ ਮਚ ਗਈ ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਕਾਰ ਸਹਿਮ ਗਿਆ। ਇਕ ਗਾਥਾ ਜੋ ਮੈਂ ‘ਗ਼ੁਲਿਸਤਾਂ’ ਵਿਚ ਪੜੀੑ ਸੀ,ਉਹ ਇਸ ਦਿ੍ਸ਼ ਦਾ ਚਿਤ੍ਨ ਬਹੁਤ ਸੁੰਦਰ ਕਰਦੀ ਹੈ :- ਅੰਧੇਰੇ ਨੇ ਖ਼ੁਦਾ ਦੇ ਦਰਬਾਰ ਵਿੱਚ ਫ਼ਰਿਆਦ ਕੀਤੀ- “ਅੈ ਖੁਦਾ ! ੲਿਹ ਜੋ ਅਾਫ਼ਤਾਬ(ਸੂਰਜ਼) ਤੂੰ ਬਣਾੲਿਅਾ ਹੈ, ੲਿਹ ਮੇਰਾ ਜਾਨੀ ਵੈਰੀ ਹੈ, ਮੇਰੇ ਪਿੱਛੇ ਹੱਥ ਧੋ ਕੇ ਪਿਆ ਹੈ। ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ, ਜਿੱਥੇ ਜਾਨਾਂ ਮੇਰੇ ਪਿੱਛੇ ਅਾ ਜਾਦਾਂ ਹੈ, ਮੈਨੂੰ ਭਜਾੲੀ ਫਿਰਦਾ। ਤੁਸੀ ੲਿਸਨੂੰ ਸਮਝਾਓੁ ਮੇਰੇ ਨਾਲ ਵੈਰ ਨਾ ਕਮਾਵੇ। ਤਾਂ ਖ਼ੁਦਾ ਨੇ ਆਫ਼ਤਾਬ ਨੂੰ ਤਲਬ ਕੀਤਾ ਤੇ ਆਖਿਆ- “ਅੰਧੇਰਾ ਸਿਕਾੲਿਤ ਲੈ ਕੇ ਅਾੲਿਅਾ ਸੀ ਤੇਰੀ, ਤੂੰ ਕਿੳੁ ਵੈਰ ਕਮਾੳੁਦਾਂ ਅੰਧੇਰੇ ਨਾਲ, ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈਂ?” ਤਾਂ ਅਾਫ਼ਤਾਬ(ਸੂਰਜ਼) ਨੇ ਬੇਨਤੀ ਕੀਤੀ- “ਐ ਖ਼ੁਦਾ ! ਮੈਂ ਤਾਂ ਅੱਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ। ਜਿਸ ਨੂੰ ਮੈਂ ਵੇਖਿਆ ਹੀ ਨਹੀਂ, ਮੈਂ ੳੁਸ ਨਾਲ ਵੈਰ ਕਿਵੇਂ ਕਮਾ ਸਕਦਾ, ੲਿਹ ਗੱਲ ਵੱਖਰੀ ਹੈ, ਕਿ ਧਰਤੀ ਦਾ ੲਿਕ ਹਿਸਾ ਸੂਰਜ਼ ਦੇ ੳੁਲੇ(back)ਹੋਣ ਨਾਲ ਅੰਧੇਰਾ ਹੋ ਜਾਦਾਂ, ਦਿਨ ਛੁਪ ਜਾਦਾਂ, ਪਰ ੲਿਸਦਾ ਮਤਲਬ ੲਿਹ ਨਹੀ ਕਿ ਸੂਰਜ਼ ਹੀ ਛਿਪ ਜਾਦਾਂ, ਸੂਰਜ਼ ਤਾਂ ਅੱਜ ਵੀ ਓੁਥੇ ਹੀ ਹੈ, ਜਿੱਥੇ ਲੱਖਾਂ ਕਰੋੜਾਂ ਸਾਲ ਪਹਿਲਾ ਸੀ। ਸੋ ਮੁਲਤਾਨ ਦਾ ਅੰਧਕਾਰ ਡਰਨ ਲੱਗ ਪਿਆ, ਸਾਰੇ ਫ਼ਕੀਰਾਂ ਨੇ ਮਤਾ ਪਕਾਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਕਹਿ ਦੇਈਏ ਕਿ ਤੁਹਾਡੀ ਮੁਲਤਾਨ ਵਿਚ ਕੋਈ ਲੋੜ ਨਹੀਂ ਹੈ। ਇਥੇ ਪਹਿਲੇ ਹੀ ਬਹੁਤ ਫ਼ਕੀਰ ਹਨ। ਹੈਰਾਨਗੀ ਹੈ,ਇਹ ਕੈਸੇ ਫ਼ਕੀਰ ਸਨ, ਜੋ ਇਕ ਫ਼ਕੀਰ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਕ ਮੁਲਕ ਦੇ ਦੋ ਰਾਜੇ ਨਹੀਂ ਹੋ ਸਕਦੇ। ਇਕ ਤਖ਼ਤ ‘ਤੇ ਵੀਹ ਫ਼ਕੀਰ ਬੈਠ ਸਕਦੇ ਹਨ ;ਪਰ ਲਗਦਾ ਹੈ ਕਿ ਇਹ ਫ਼ਕੀਰ ਨਹੀਂ ਰਾਜਨੀਤਿਕ ਸਨ। ਸੋ ਮੂੰਹ ਨਾਲ ਆਖਦੇ ਤਾਂ ਸ਼ਰਮ ਆਈ ਕਿ ਗੁਰੂ ਨਾਨਕ ਦੇਵ ਜੀ,ਤੁਸੀਂ ਵਾਪਸ ਜਾਓ। ਲੇਕਿਨ ਇਕ ਫ਼ਕੀਰ ਨੇ ਲਬਾਲਬ ਭਰਿਆ ਦੁੱਧ ਦਾ ਕਟੋਰਾ ਦੇ ਕੇ, ਇਸ਼ਾਰਿਆਂ ਨਾਲ ਕਹਿਣ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਬਗ਼ੀਚੀ ਵਿੱਚੋਂ ਚੰਬੇਲੀ ਦਾ ਫੁੱਲ ਤੋੜ,ਕਟੋਰੇ ਉਪਰ ਰੱਖ ਦਿੱਤਾ। ਚੰਬੇਲੀ ਫੁੱਲ ਦਾ ਕੋਈ ਵਜ਼ਨ ਨਹੀਂ ਤੇ ਅਾਕਾਰ ਵੀ ਛੋਟਾ ਹੈ, ਪਰ ਮਹਿਕ ਬੜੀ ਹੈ। ਛੋਟਾ ਆਕਾਰ ਤੇ ਨਿਰ-ਬੋਝ ਹੋਣ ਕਰਕੇ ਇਹ ਫੁੱਲ ਦੁੱਧ ਭਰੇ ਕਟੋਰੇ ਵਿਚ ਰੱਖ ਦਿੱਤਾ ਤੇ ਫ਼ਕੀਰ ਵਾਪਸ ਹੋ ਗਿਆ। ਗੁਰਦੇਵ ਨੇ ਇਸ਼ਾਰਿਆਂ ਰਾਹੀਂ ਕਹਿਲਾ ਭੇਜਿਆ ਕਿ ਅਸੀਂ ਬੋਝ ਬਣਕੇ ਮੁਲਤਾਨ ਵਿਚ ਨਹੀਂ ਰਹਾਂਗੇ। ਅਸੀਂ ਫੁੱਲ ਬਣਕੇ ਤੁਹਾਡੇ ਕੋਲ ਠਹਿਰਾਂਗੇ ਤੇ ਮਹਿਕ ਵੀ ਦੇਵਾਂਗੇ। ਤੁਹਾਡੀ ਪੂਜਾ ਪ੍ਤਿਸ਼ਟਾ ਦਾ ਦੁੱਧ ਡੁੱਲੇੑਗਾ ਨਹੀਂ। ਅਸੀਂ ਆਪਣੀ ਥਾਂ ਆਪ ਬਣਾਵਾਂਗੇ, ਤੁਹਾਡੀ ਥਾਂ ਖੋਹਵਾਂਗੇ ਨਹੀਂ। ਦਰਅਸਲ ਫੁੱਲ ਨੂੰ ਸਿਰ ‘ਤੇ ਰੱਖਿਆ ਜਾ ਸਕਦਾ ਹੈ। ਫੁੱਲ ਸਿਰ ਚੜੇੑ ਤਾਂ ਉਹ ਸਿਰ ਦਾ ਬੋਝ ਨਹੀਂ, ਬਲਕਿ ਸਿਰ ਨੂੰ ਤਾਜ਼ਗੀ ਦੇਂਦਾ ਹੈ, ਮਹਿਕ ਵੰਡਦਾ ਹੈ,ਪਰ ਜਦ ਕੋਈ ਵਜ਼ਨੀ ਪੱਥਰ ਬਣ ਸਿਰ ਚੜੑਦਾ ਹੈ, ਸਿਰ ਹਿਲਾ ਇਸ ਨੂੰ ਗਿਰਾਣਾ ਹੀ ਪੈਂਦਾ ਹੈ। ਧਰਤੀ ਤੱਤ ਤੋਂ ਏਹੀ ਪੇ੍ਰਨਾ ਮਿਲਦੀ ਹੈ- “ਪੈਰਾਂ ਹੇਠ ਹੋ ਜੀਵਣਾ ਹੈ,ਸਿਰ ਚੜੑ ਨਹੀਂ ਜੀਵਣਾ।” ਗਿਅਾਨੀ ਸੰਤ ਸਿੰਘ ਜੀ ਮਸਕੀਨ
ਮੈਂ ਸੁਣਿਆ ਹੈ ਕਿ ਹਿਜਾਜ ਦੇ ਰਸਤੇ ਪਰ ਇੱਕ ਆਦਮੀ ਪਗ – ਪਗ ਤੇ ਨਮਾਜ਼ ਪੜ੍ਹਦਾ ਜਾਂਦਾ ਸੀ । ਉਹ ਇਸ ਸਦਮਾਰਗ ਵਿੱਚ ਇੰਨਾ ਲੀਨ ਹੋ ਰਿਹਾ ਸੀ ਕਿ ਪੈਰਾਂ ਵਿੱਚੋਂ ਕੰਡੇ ਵੀ ਨਹੀਂ ਕੱਢਦਾ ਸੀ । ਨਿਦਾਨ ਉਸਨੂੰ ਹੰਕਾਰ ਹੋਇਆ ਕਿ ਅਜਿਹੀ ਔਖੀ ਤਪਸਿਆ ਦੂਜਾ ਕੌਣ ਕਰ ਸਕਦਾ ਹੈ । ਤਦ ਆਕਾਸ਼ਵਾਣੀ ਹੋਈ ਕਿ ਭਲੇ ਆਦਮੀ , ਤੂੰ ਆਪਣੀ ਤਪਸਿਆ ਦਾ ਹੰਕਾਰ ਮਤ ਕਰ । ਕਿਸੇ ਮਨੁੱਖ ਪਰ ਤਰਸ ਕਰਨਾ ਪਗ -ਪਗ ਤੇ ਨਮਾਜ਼ ਪੜ੍ਹਨ ਤੋਂ ਉੱਤਮ ਹੈ ।
ਸ਼ਹਿਰ ਦਾ ਇੱਕ ਕੋਨਾ ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ਰੁਕਕੇ ਕੁੱਦਣ ਲੱਗ ਪਏ ਨੱਚਣ ਲੱਗ ਪਏ ਸਾਥੀਆਂ ਨੇ ਪੁੱਛਿਆ ਕੀ ਹੋ ਗਿਆ ਹੈ ? ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ਕਿਹੜਾ ਰਾਜ ਲਭ ਗਿਆ ਹੈ , ਦੱਸੋ ? ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ਸਾਥੀ ਪੁੱਛਦੇ , ਕਿਵੇਂ ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ , ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਸੂਰਜ ਦੀਆਂ ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ਹਨ ਸਾਥੀ ਕਹਿਣ ਲੱਗੇ ਮਤਲਵ , ਰਾਬਿੰਦਰ ਨਾਥ ਟੈਗੋਰ ਬੋਲੇ ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ਹੈ ਪ੍ਰਮਾਤਮਾ ਨਿਰਲੇਪ ਹੈ
ਮੈਂ ਫਿਰ ਅਰਜ਼ ਕਰਾਂ 99%ਫੀਸਦੀ ਲੌਕ ਆਪਣੀ ਕਾਮਨਾ ਰੱਖਦੇ ਨੇ ਰੌਜ਼ ਗੁਰੂ ਅੱਗੇ ਖੁਦ ਅਰਦਾਸ ਕਰ ਕੇ ਜਾਂ ਅਰਦਾਸ ਕਰਾ ਕੇ ਕਈ ਦਫਾ ਮੈਂ ਵੇਖਿਆ ਕਦੀ ਕੌਈ ਵਿਚਾਰਾ ਰਾਗੀ ਸਿੰਘ ਕਿਸੇ ਕਾਰਨ ਕਰ ਕੇ,,,ਅਰਦਾਸ ਵਿੱਚ ਨਾਮ ਭੁੱਲ ਗਿਆ ਹੌਵੇ… ਲੌਕੀਂ ਦੁਆਲੇ ਪੈ ਜਾਦੇਂ ਨੇ ਵੀ ਸਾਡਾ ਨਾਮ ਭੁੱਲ ਗਿਆ ਏ.. ਮੁੱਦਤਾਂ ਹੌ ਗਈਆ ਨੇ ਪੜਦਿਆਂ “ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਭਰੌਸਾ ਅਜੇ ਵੀ ਕੌਈ ਨਹੀ ਆਇਆ..ਯਕੀਨ ਅਜੇ ਵੀ ਨਹੀ ਬੱਝਿਆ । ਪਰਮਾਤਮਾ ਤਾਂ ਤੁਹਾਡੇ ਅੰਦਰ ਤੌਂ ਅੰਦਰ ਦੀ ਜਾਣਦਾ ਏ..ਤੁਹਾਡੇ ਬੁਰੇ ਦੀ ਵੀ ਜਾਣਦਾ ਏ,,ਤੁਹਾਡੇ ਭਲੇ ਦੀ ਵੀ ਜਾਣਦਾ ਏ ਕੀ ਪਰਮਾਤਮਾ ਐਨਾ ਨਾ ਸਮਝ ਏ ਉਸਨੂੰ ਪਤਾ ਨਹੀ ਸਾਡੀ ਕੀ ਲੌੜ ਏ ਪਰ ਕੀਤਾ ਕੀ ਜਾਵੇ..ਉਨਾ ਵਿਚਾਰਿਆ ਦੀ ਵੀ ਆਪਣੀ ਮਜ਼ਬੂਰੀ ਏ ਕਾਮਨਾ ਦਾ ਸਬੰਧ ਏ ਗੁਰੂ ਨਾਲ ਪ੍ਰੇਮ ਤੇ ਹੈ ਨਹੀ ।
ਗਿਆਨੀ ਸੰਤ ਸਿੰਘ ਜੀ ਮਸਕੀਨ
ਮੈਂ ਸੁਣਿਆ ਹੈ। ਇੱਕ ਛੋਟੇ ਜਿਹੇ ਸਕੂਲ ਵਿੱਚ ਭੂਗੋਲ ਦਾ ਇੱਕ ਅਨੋਖਾ ਅਧਿਆਪਕ ਸੀ। ਉਸ ਨੇ ਦੁਨੀਆਂ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਰੱਖੇ ਸਨ। ਉਹ ਉਨ੍ਹਾਂ ਟੁਕੜਿਆਂ ਨੂੰ ਰਲਾ ਦਿੰਦਾ ਅਤੇ ਬੱਚਿਆਂ ਨੂੰ ਕਹਿੰਦਾ ਕਿ ਦੁਨੀਆਂ ਦਾ ਨਕਸ਼ਾ ਜਮਾਓ।
ਬੜਾ ਕਠਨ ਹੈ, ਦੁਨੀਆ ਦਾ ਨਕਸ਼ਾ ਜਮਾਉਣਾ। ਦੁਨੀਆਂ ਵੱਡੀ ਚੀਜ਼ ਹੈ। ਇੱਕ ਘਰ ਨੂੰ ਜਮਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸਾਰੀ ਦੁਨੀਆਂ ਦਾ ਨਕਸ਼ਾ ਜਮਾਉਣਾ ਬਹੁਤ ਹੀ ਮੁਸ਼ਕਿਲ ਹੈ।
ਛੋਟੇ-ਛੋਟੇ ਟੁਕੜੇ ਸਨ। ਜਮਾਉਣਾ ਤਾਂ ਬਹੁਤ ਮੁਸ਼ਕਿਲ ਸੀ। ਲੇਕਿਨ ਇੱਕ ਲੜਕਾ ਬਹੁਤ ਹੁਸ਼ਿਆਰ ਰਿਹਾ ਹੋਵੇਗਾ। ਉਸ ਨੇ ਉਨ੍ਹਾਂ ਟੁਕੜਿਆਂ ਨੂੰ ਉਲਟਾ ਕੇ ਦੇਖਿਆ , ਅਤੇ ਦੇਖ ਕੇ ਹੈਰਾਨ ਹੋਇਆ। ਇੱਕ ਪਾਸੇ ਦੁਨੀਆਂ ਦਾ ਨਕਸ਼ਾ ਸੀ। ਅਤੇ ਉਸ ਦੇ ਦੂਜੇ ਪਾਸੇ ਆਦਮੀ ਦੀ ਤਸਵੀਰ ਸੀ। ਉਸ ਨੇ ਨਕਸ਼ੇ ਦੇ ਸਾਰੇ ਟੁਕੜੇ ਉਲਟਾ ਦਿੱਤੇ। ਆਦਮੀ ਦੀ ਤਸਵੀਰ ਜਮਾ ਦਿੱਤੀ। ਉਹ ਆਦਮੀ ਦੀ ਤਸਵੀਰ ਕੁੰਜੀ ਸੀ। ਪਿੱਛੇ ਆਦਮੀ ਦੀ ਤਸਵੀਰ ਜੰਮ ਗਈ। ਦੂਜੇ ਪਾਸੇ ਦੁਨੀਆ ਦਾ ਨਕਸ਼ਾ ਜੰਮ ਗਿਆ।
ਅਸੀਂ ਸਾਰੇ ਲੋਕ ਵੀ ਦੁਨੀਆ ਦਾ ਨਕਸ਼ਾ ਜਮਾਉਣ ਵਿੱਚ ਲੱਗੇ ਹੋਏ ਹਾਂ। ਲੇਕਿਨ ਉਹ ਜੋ ਕੁੰਜੀ ਹੈ , ਉਹ ਜੋ key ਹੈ। ਦੁਨੀਆਂ ਦੇ ਨਕਸ਼ੇ ਨੂੰ ਜਮਾਉਣ ਦੀ, ਉਸ ਨੂੰ ਆਦਮੀ ਬਿਲਕੁਲ ਭੁੱਲ ਗਿਆ ਹੈ। ਉਸ ਨੂੰ ਜਮਾਉਣਾ ਅਸੀਂ ਭੁੱਲ ਗਏ ਹਾਂ।
ਆਦਮੀ ਜੰਮ ਜਾਵੇ ਤਾਂ ਦੁਨੀਆਂ ਜੰਮ ਸਕਦੀ ਹੈ। ਆਦਮੀ ਠੀਕ ਹੋ ਜਾਵੇ ਤਾਂ ਦੁਨੀਆਂ ਠੀਕ ਹੋ ਸਕਦੀ ਹੈ। ਜੇ ਆਦਮੀ ਅੰਦਰੋਂ ਅਰਾਜਕ ਹੋ ਜਾਵੇ। ਹਿੱਸਾ-ਹਿੱਸਾ ਹੋ ਜਾਵੇ, ਛਿੱਟ-ਪੁੱਟ ਹੋ ਜਾਵੇ ਤਾਂ ਸਾਡੀ ਦੁਨੀਆਂ ਦੇ ਜਮਾਉਣ ਦਾ ਕੋਈ ਵੀ ਅਰਥ ਨਹੀਂ ਹੋ ਸਕਦਾ। ਨਾ ਅੱਜ ਤੱਕ ਅਰਥ ਹੋਇਆ ਹੀ ਹੈ।
ਅਸੀਂ ਜ਼ਿੰਦਗੀ ਦਾ ਬਹੁਤ ਸਮਾਂ ਦੁਨੀਆ ਨੂੰ ਜਮਾਉਣ ਵਿੱਚ ਨਸ਼ਟ ਕਰ ਦਿਦੇ ਹਾਂ। ਇੱਕ ਆਦਮੀ ਜਿੰਨੀ ਆਪਣੇ ਘਰ ਦੇ ਫਰਨੀਚਰ ਨੂੰ ਜਮਾਉਣ ਦੇ ਲਈ ਚਿੰਤਾ ਉਠਾਉਂਦਾ ਹੈ। ਓਨੀ ਉਸ ਨੇ ਆਪਣੀ ਆਤਮਾ ਨੂੰ ਜਮਾਉਣ ਦੀ ਵੀ ਚਿੰਤਾ ਕਦੇ ਨਹੀਂ ਉਠਾਈ। ਹੈਰਾਨੀ ਹੁੰਦੀ ਹੈ, ਇਹ ਜਾਣ ਕੇ ਕਿ ਆਦਮੀ ਨਿਗੁਣੇ ਦੇ ਨਾਲ ਕਿੰਨਾ ਸਮਾਂ ਨਸ਼ਟ ਕਰਦਾ ਹੈ। ਅਤੇ ਖੁਦ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ। ਜੋ ਵਿਰਾਟ ਹੈ । ਕੀ ਫਾਇਦਾ ਜੇ ਸਾਰੀ ਦੁਨੀਆਂ ਵੀ ਜੰਮ ਜਾਵੇ ਅਤੇ ਆਦਮੀ ਨਾ ਹੋਵੇ, ਤਾਂ ਉਸ ਦੁਨੀਆਂ ਦਾ ਅਸੀਂ ਕੀ ਕਰਾਂਗੇ ।
ਜੀਸਸ ਨੇ ਪੁੱਛਿਆ ਹੈ ਬਾਈਬਲ ਵਿੱਚ।
ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ
ਅਤੇ ਜੇ ਮੈਂ ਖੁਦ ਨੂੰ ਖੋਹ ਦੇਵਾ ਉਸ ਰਾਜ ਨੂੰ ਪਾਣ ਵਿੱਚ
ਤਾਂ ਅਜਿਹੀ ਦੁਨੀਆਂ ਨੂੰ ਪਾ ਕੇ ਵੀ ਕੀ ਕਰਾਂਗਾ।
ਇਹੀ ਹੋਇਆ ਹੈ। ਆਦਮੀ ਨੇ ਖੁਦ ਨੂੰ ਵੇਚ ਦਿੱਤਾ ਹੈ ਅਤੇ ਚੀਜ਼ਾਂ ਖਰੀਦ ਲਈਆਂ ਹਨ ।
ਓਸ਼ੋ ।