ਸੜਕ ਕਿਨਾਰੇ ਖੜੀ ਫਰੂਟ ਦੀ ਰੇਹੜੀ ਕੋਲ ਜਦੋਂ ਮੈਂ ਮੋਟਰ ਸਾਈਕਲ ਰੋਕੀ ਤਾਂ ਉਥੇ ਇੱਕ ਅਧੇੜ ਉਮਰ ਦੀ ਔਰਤ ਅਤੇ ਇੱਕ ਸੁਨੱਖੀ ਮੁਟਿਆਰ ਵੀ ਫਲ ਖੀਦ ਰਹੀਆਂ ਸਨ। ਮੈਂ ਵੀ ਕੁਝ ਸੇਬ ਚੁਨਣ ਲੱਗਾ। ਇੰਨੇ ਵਿਚ ਔਰਤ ਨੇ ਇਕ ਰਿਕਸ਼ੇ ਵਾਲੇ ਨੂੰ ਅਵਾਜ਼ ਦਿੱਤੀ ਅਤੇ ਕਹਿਣ ਲੱਗੀ, ਸੁਲਤਾਨਵਿੰਡ ਰੋਡ ਟਾਹਲੀ ਵਾਲੇ ਚੌਕ ਦੇ ਕਿੰਨੇ ਪੈਸੇ। ਅੱਠ ਰੁਪਏ ਬੀਬੀ ਜੀ ਰਿਕਸ਼ੇ ਵਾਲੇ ਦਾ ਉੱਤਰ ਸੀ। ਕੋਈ …
Mix
-
-
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ …
-
ਅਨਪੜ ਬਾਪ ਹਾੜੀ ਸਉਣੀ ਦੁਕਾਨਦਾਰ ਦਾ ਹਿਸਾਬ ਵਿਆਜ ਸਮੇਤ ਨਬੇੜ ਜਾਂਦਾ। ਐਤਕੀਂ ਉਸ ਦੇ ਦਸਵੀਂ ਕੀਤੇ ਮੁੰਡੇ ਨੇ ਕਬੀਲਦਾਰੀ ਸੰਭਾਲ ਲਈ। ਦੁਕਾਨਦਾਰ ਦੀ ਹੇਰਾ ਫੇਰੀ ਵੇਖ ਉਨ੍ਹਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਹੋਈ। ਆਖਿਰ ਹਿਸਾਬ ਤਾਂ ਨਿਬੜ ਗਿਆ, ਪਰ ਦੁਕਾਨਦਾਰ ਕਾਫੀ ਅਕਿਆ ਹੋਇਆ ਉਚੀ ਅਵਾਜ਼ ਵਿਚ ਬੋਲ ਰਿਹਾ ਸੀ। “ਪਤਾ ਨੀਂ ਇਹ ਅੱਜਕਲ ਦੇ ਛੋਕਰੇ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਸਮਝਣ ਕੀ ਲੱਗ ਜਾਂਦੇ …
-
ਸੋਚਿਆ ਸੀ। ਇਸ ਵਾਰ ਜ਼ਰੂਰ ਓਲੰਪਿਕ ਖੇਡਾਂ ਵਿਚ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਪਰ ਹੋਇਆ ਕੀ? ਏਨੀ ਵੱਡੀ ਖਿਡਾਰੀਆਂ ਦੀ ਪਲਟਨ। ਖਿਡਾਰੀਆਂ ਨਾਲੋਂ ਅਧਿਕਾਰੀ ਹੋਰ ਵੀ ਵੱਧ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਅੱਸੀ ਕਰੋੜ ਵੱਸੋਂ ਵਾਲੇ ਨਖਲਿਸਤਾਨ ਦੇਸ਼ ਲਈ ਇਕ ਵੀ ਪੁਰਸਕਾਰ ਨਹੀਂ। ਕੋਈ ਕਾਂਸੀ ਦਾ ਮੈਡਲ ਵੀ ਨਹੀਂ। ਬਿਲਕੁਲ ਖਾਲੀ ਹੱਥ ਵਾਪਸ ਖਾਲੀ ਹੱਥ ਤਾਂ ਵਾਪਸ ਨਹੀਂ। ਹੱਥ ਤਾਂ ਭਰੇ …
-
ਮੋਟਰ ਚਲ ਰਹੀ ਸੀ। ਖੂਹ ’ਚੋਂ ਨਿਕਲ ਕੇ ਚਾਂਦੀ ਰੰਗੇ ਪਾਣੀ ਦੀ ਧਾਰ ਚੁਬੱਚੇ `ਚ ਪੈਂਦੀ ਤੇ ਦੁਬੱਚੇ ਚੋਂ ਅਗਾਂਹ ਆਡ ਰਾਹੀਂ ਆਲੂਆਂ ਦੇ ਖੇਤ ਨੂੰ। ਆਡਾਂ ਚ ਪਾਣੀ ਮੋੜਦਾ ਨੌਕਰ ਇਕ ਪਲ ਸਾਹ ਲੈਣ ਲਈ ਰੁਕਿਆ ਤਾਂ ਕੋਲ ਖੜੇ ਸਰਦਾਰ ਜਗਰੂਪ ਸਿੰਘ ਨੇ ਕਿਹਾ, ਕਾਲਿਆ ਆਲੂ ਭਰ ਗਏ ਤਾਂ ਤੋਰੀਏ ਨੂੰ ਪਾਣੀ ਮੋੜ ਦੇਵੀਂ। ਮੈਂ ਰਤਾ ਟੂਰਨਾਮੈਂਟ ਦੇਖ ਆਵਾਂ ? ‘ਚੰਗਾ ਜੀ ਇਕ ਪਲ …
-
ਦੇਖਣ ਤੋਂ ਉਹ ਪੂਰਾ ਗੁਰਸਿੱਖ ਲੱਗਦਾ। ਉਹ ਜਿੱਥੇ ਵੀ ਜਾਂਦਾ, ਉਸ ਦੀ ਈਮਾਨਦਾਰੀ ਦੀ ਚਰਚਾ ਹੁੰਦੀ। ਅਕਾਲੀ ਨੇਤਾਵਾਂ ਨੇ ਸੋਚਿਆ- ਗੁਰਸਿੱਖ ਹੀ ਮਿਹਨਤੀ ਅਤੇ ਈਮਾਨਦਾਰ ਕਰਮਚਾਰੀ ਹੋ ਸਕਦਾ ਹੈ। ਇਸ ਲਈ ਆਪਣੀ ਵਜ਼ਾਰਤ ਹੋਣ ਕਰਕੇ ਉਹਨਾਂ ਨੇ ਉਸ ਨੂੰ ਏ ਕਲਾਸ ਸਟੇਸ਼ਨ ਉੱਤੇ ਬਦਲ ਦਿੱਤਾ। ਉਹ ਅੰਦਰੋਂ ਅੰਦਰੀ ਬੜਾ ਦੁਖੀ ਹੋਇਆ। ਉਹ ਸਾਰੀ ਰਾਤ ਪਤਨੀ ਨਾਲ ਝੂਰਦਾ ਰਿਹਾ ਸੀ- ਬੱਚੇ ਮਸਾਂ ਹੀ ਸਕੂਲ ਜਾਣ ਲੱਗੇ …
-
ਮ੍ਰਿਤਕ ਦੇ ਰਿਸ਼ਤੇਦਾਰ , ਮਿੱਤਰ ਤੇ ਸ਼ੁਭਚਿੰਤਕ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸ਼ੋਕ ਸਮਾਗਮ ਵਿਚ ਆਏ ਹੋਏ ਹਨ। ਇਕ ਪ੍ਰਚਾਰਕ ਮਾਈਕ ਅੱਗੇ ਖੜੋ ਕੇ ਸੰਗਤ ਨੂੰ ਦੱਸ ਰਿਹਾ ਹੈ। ਸੰਸਾਰ ਵਿਚ ਜੋ ਕੁੱਝ ਸਾਨੂੰ ਦਿਸ ਰਿਹਾ ਹੈ ਇਹ ਸਭ ਬੱਦਲ ਦੀ ਛਾਂ ਵਾਂਗੂੰ ਨਾਸ਼ਵਾਨ ਹੈ। ਜੋ ਚੀਜ਼ ਪੈਦਾ ਹੋਈ ਹੈ ਉਸ ਨੇ ਅੱਜ ਜਾਂ ਕੱਲ ਨੂੰ ਜ਼ਰੂਰ …
-
ਉਏ ਮੀਤਿਆ ਉਸ ਫੱਟੇ ਤੇ ਕੀ ਲਿਖਿਆ ਸੜਕ ਵਾਲੇ ਖੇਤ? ਬੰਤੇ ਨੇ ਅੱਠਵੀਂ ’ਚ ਪੜ੍ਹਦੇ ਆਪਣੇ ਮੀਤੇ ਨੂੰ ਚਾਅ ਨਾਲ ਪੁੱਛਿਆ। ਉਹ ਤਾਂ ਬਾਪੂ ਸਰਕਾਰ ਦਾ ਲਿਖਿਆ ਬਈ ਹਰ ਗੈਰ ਕਾਨੂੰਨੀ ਘਟਨਾ ਦੀ ਰਿਪੋਰਟ ਪੁਲੀਸ ਕੋਲ ਦਰਜ਼ ਕਰਾ ਕੇ ਚੰਗੇ ਨਾਗਰਿਕ ਦਾ ਫਰਜ ਪਾਲੋ। ਪੁਲੀਸ ਦੀ ਮਦਦ ਕਰੋ। ਪੁਲੀਸ ਤੁਹਾਡੀ ਆਪਣੀ ਹੈ। ਖੇਤ ਮੱਥੇ ਸੜਕ ਦੇ ਬੋਰਡ ਤੋਂ ਪੜਿਆ ਸੰਦੇਸ਼ ਮੀਤੇ ਨੇ ਅਨਪੜ੍ਹ ਬਾਪ ਨੂੰ …
-
ਮੈਂ ਸੁਣਿਐਂ, ਕਿ ਇੰਗਲੈਂਡ ਵਿਚ ਲੋਕ ਖਾਣ-ਪੀਣ ਦੇ ਮਾਮਲੇ ਵਿਚ ਬਰੈੱਡ, ਬਿਸਕੁਟ, ਕੇਕ, ਮੱਖਣ ਆਦਿ ‘ਤੇ ਜ਼ਿਆਦਾ ਨਿਰਭਰ ਕਰਦੇ। ਹਾਂ, ਤੁਹਾਡੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ‘‘ਯਾਰ, ਜੇ ਸਾਡੀ ਇਹ ਬੇਕਰੀ ਉਥੇ ਹੋਵੇ ਤਾਂ, ਵਿਕਰੀ ਖੂਬ ਹੋਵੇ। ਫਿਰ ਤਾਂ।” ਜੇ ਤੁਹਾਡੀ ਉਥੇ ਕੋਈ ਬੇਕਰੀ ਹੋਵੇ, ਤਾਂ ਜੁਰਮਾਨੇ ਵੀ ਤੁਹਾਨੂੰ ਬਾਕੀ ਬੇਕਰੀਆਂ ਵਾਲਿਆਂ ਨਾਲੋਂ ਜਿਆਦਾ ਹੋਣ। “ਕਿਉਂ?” ‘ਤੁਸੀਂ ਸਫ਼ਾਈ ਵਲ ਤਾਂ ਕੋਈ ਧਿਆਨ ਨਹੀਂ …
-
ਕੱਪ ਅਜੇ ਬੁੱਲਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਧੌਣ ਪਿੱਛੇ ਠੰਡੀ ਨਾਲ ਦੇ ਸਪਰਸ਼ ਨੇ ਮੇਰਾ ਆਪਾ ਕੰਬਾ ਦਿੱਤਾ। ਦਿਲ ਹੀ ਦਿਲ ਪਛਤਾ ਰਿਹਾ ਸਾਂ ਕਿ ਇੱਥੇ ਚਾਹ ਪੀਣ ਲਈ ਰੁਕਣਾ ਨਹੀਂ ਸੀ ਚਾਹੀਦਾ। ਸਕੂਟਰ, ਘੜੀ, ਮੁੰਦਰੀ, ਕੈਸ਼ ਸਭ ਕੁਝ ਖੋਹ ਲਿਆ ਜਾਵੇਗਾ ਤੇ ਸ਼ਾਇਦ ਕੱਪੜੇ ਵੀ। ਦੁਕਾਨਦਾਰ ਹੱਥ ਜੋੜੀ ਖੜਾ ਸੀ ਤੇ ਉਸ ਵਲ ਵੇਖ ਹੱਥ ਵਿਚਲੇ ਕੱਪ ‘ਚੋਂ ਕੁੱਝ ਛਿੱਟਾਂ ਕਪੜਿਆਂ ਤੇ …
-
ਦਰਵਾਜ਼ੇ ਕੋਲ ਪਹੁੰਚੀ ਹੀ ਸੀ ਕਿ ਟਿਕਟ-ਚੈਕਰ ਨੇ ਟੋਕਿਆ ‘ਟਿਕਟ ਪਲੀਜ਼! ਭੀੜ ਤੋਂ ਥੋੜੀ ਅਲੱਗ ਹੋਕੇ ਬੜੀ ਸਹਿਜਤਾ ਨਾਲ ਮੈਂ ਆਪਣਾ ‘ਵੈਨਿਟੀ-ਬੈਗ’ ਖੋਲਿਆ। ਦੇਖਿਆ, ਮੇਰਾ ਛੋਟਾ ਪਰਸ ਜਿਸ ਵਿਚ ਰੁਪਏ-ਪੈਸੇ ਤੇ ਟਿਕਟ ਪਈ ਸੀ ਗੁੰਮ ਸੀ। ਚਿਹਰਾ ਫਕ ਹੋ ਗਿਆ। ਝੱਟ ਸਮਝ ਗਈ ਕਿ ਮਾਮਲਾ ਕੀ ਹੈ ਪਰਸ ਉਡਾ ਲਿਆ ਗਿਆ ਸੀ ਪਰ ਤਾਂ ਵੀ ਮਨ ਨੂੰ ਤਸੱਲੀ ਨਹੀਂ ਸੀ ਹੋ ਰਹੀ ਗਲੀਆਂ ਬੈਗ ਦੇ …
-
ਪੰਜ ਚਾਰ ਆਦਮੀਆਂ ਸਮੇਤ ਸਕੂਲਾਂ ਦੇ ਉਦਘਾਟਨ ਲਈ ਚੰਦਾ ਇਕੱਠਾ ਕਰਦਾ ਸਰਪੰਚ ਸੁਰੈਣੇ ਕੋਲ ਅਪੜਦਿਆਂ ਬੋਲਿਆ “ਕਿਉਂ ਫਿਰ ਸੁਰੈਣ ਸਿਆਂ ਕੀ ਸਲਾਹ ਐ ਜੇ ਨਾਲ ਈ ਆ ਸਕੂਲ ਦਾ ਜੂੜ ਜਿਹਾ ਵਢਾ ਦੇਈਏ?” ‘ਸਰਦਾਰ ਆਪਾਂ ਕਿਹੜਾ ਤੇਰੇ ਤੋਂ ਬਾਹਰ ਆਂ ਪਰ ਇਹਨਾਂ ਵੀ ਪਹਿਲਿਆਂ ਵਾਂਗ ਰੱਖਣਾ ਪੱਥਰ ਈ ਐ। ਮੋਢੇ ਤੋਂ ਕਹੀ ਉਤਾਰ ਜ਼ਮੀਨ ਤੇ ਰੱਖਦਿਆਂ ਸੁਰੈਣਾ ਬੋਲਿਆ। ‘ਕੰਮ ਤਾਂ ਰੈਣਿਆਂ ਪਹਿਲਾਂ ਵੀ ਹੋ ਜਾਣਾ …