ਉਹ ਜਿਹੜੇ ਖੁਦ ਨੂੰ ਖ਼ੁਦਾ ਸਮਝੀ ਬੈਠੇ ਨੇ
ਕੌਣ ਜਾਣਦਾ ਸੀ ਉਹਨਾਂ ਨੂੰ ਮੇਰੀ ਇਬਾਦਤ ਤੋਂ ਪਹਿਲਾਂ
Uncategorized
ਭਾਂਵੇ ਹੁੰਝੂਆ ਚ ਰੋਲ ਭਾਂਵੇ ਕਿਹਦੇ ਅਨਮੋਲ
ਨੈਣੋਂ ਹੰਜੂ ਬਣ ਵਗੇ ਤੇਰੇ ਪਿਆਰ ਦੀ ਕਹਾਣੀ
ਜੇ ਤੂੰ ਸਮਝੇਂ ਤਾਂ ਮੋਤੀ ਜੇ ਤੂੰ ਸਮਝੇਂ ਪਾਣੀ
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇੱਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ
ਤੇਰੀ ਬੇਰੁਖ਼ੀ ਤੋਂ ਡਰ ਲਗਦਾ
ਨਹੀਂ ਤਾਂ ਅਸੀ ਉਹ ਆਂ ਜੋ
ਆਪਣੀ ਕਲਮ ਨਾਲ ਸਿਰ ਕਲਮ ਕਰ ਦੇਈਏ
ਤੈਨੂੰ ਮੁਬਾਰਕ ਮਜਬੂਰੀਆਂ ਤੇਰੀਆਂ
ਮੇਰੀ ਸੱਚੀ ਮੁਹੱਬਤ ਹਾਰ ਗਈ
ਦਿਲ ਤਾਂ ਕਰਦਾ ਸੀ ਤੈਨੂੰ ਪਾਸਵਰਡ ਬਣਾ ਲਵਾਂ
ਪਰ ਤੇਰੇ ਲੱਛਣ ਹੀ ਓ ਪੀ ਟੀ ਵਰਗੇ ਨਿੱਕਲੇ
ਬਹੁਤ ਦੇਰ ਖ਼ੁਦਗਰਜ਼ੀਆਂ ਦੇ ਬੁੱਲ੍ਹਾਂ ਨੇ ਮਾਣਿਆ ਹੈ ਜੋ,
ਬੰਸਰੀ ਦੇ ਛੇਕਾਂ ’ਚੋਂ ਜਾਗਿਆ ਅਵੱਲਾ ਰਾਗ ਹਾਂ ਮੈਂ।ਮੀਤ ਖਟੜਾ (ਡਾ.) .
ਬੇਸ਼ੱਕ ਗੁਜ਼ਾਰਾ ਨਹੀਂ
ਪਰ ਨਾਂ ਹੁਣ ਦੋਬਾਰਾ ਨਹੀ
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ
ਨਾਕਾਮ ਇਸ਼ਕ ਦੇ ਸਿਆਪੇ ਨੇ ਸੱਜਣਾ!
ਨਹੀਂ ਤਾਂ,
ਅਸੀ ਵੀ ਚੰਨ ਤੇ ਮੱਖਣ ਹੁੰਦੇ ਸੀ ਕਦੇ ਕਿਸੇ ਦੇ
ਜੇ ਬਹਿਰਾਂ ਵਿੱਚ ਠੀਕ ਨਾ ਆਵੇ, ਤਾਂ ਵੀ ਦਿਲ ਦੀ ਗੱਲ ਸੁਣਾਓ।
ਗਜ਼ਲਾਂ ਨੂੰ ਵੀ ਥੋੜ੍ਹਾ-ਬਹੁਤਾ ਭਾਰ ਸਹਿਣ ਦੀ ਆਦਤ ਪਾਓ।ਕੈਲਾਸ਼ ਅਮਲੋਹੀ
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ