“ਵਾਹ ਭਾਈ ਵਾਹ! ਕਮਾਲ ਕਰ ਦਿੱਤੀ ਅਮਰ ਸਿੰਘ ਨੇ ਤਾਂ।
‘‘ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ! ਸ਼ਾਬਾਸ਼ੇ!!“
ਇਸੇ ਲਈ ਕਹਿੰਦੇ ਹਨ ਪਈ ਫੌਜੀ, ਫੌਜੀ ਹੀ ਹੁੰਦਾ ਹੈ। ਜੇਕਰ ਕੋਈ ਹੋਰ ਹੁੰਦਾ ਤਾਂ ਡਰਦਾ ਬਿਰਕਦਾ ਨਾ। ਪਰ ਜੱਟ ਦੇ ਪੁੱਤ ਨੇ ਬੰਨ੍ਹਕੇ ਨਿਸ਼ਾਨਾ ਮਾਰਿਆ, ਜੋ ਚੋਰ ਜ਼ਖਮੀ ਹੋ ਕੇ ਨਸ ਗਿਆ।
“ਉਹ ਜੀ ਨਾਲ ਦੇ ਨੇੜੇ ਚੁੱਕ ਕੇ ਲੈ ਗਏ? ਨਹੀਂ ਤਾਂ ਅਮਰ ਸਿੰਘ ਨੇ ਜਾਨੋ ਮਾਰ ਦੇਣਾ ਸੀ।”
ਕੋਆਪਰੇਟਿਵ ਐਂਡ ਥਰਿਫਟ ਸੁਸਾਇਟੀ ਦੀ ਬੈਂਕ ਵਿਚ ਡਾਕਾ ਪੈਣ ਤੇ ਚੌਕੀਦਾਰ ਦੀ ਚੁਸਤੀ ਨਾਲ ਨੁਕਸਾਨ ਹੋਣੋਂ ਬਚ ਗਿਆ ਨਹੀਂ ਤਾਂ ਡਾਕੂ ਟਰੈਕਟਰ ਟਰਾਲੀ ਨਾਲ ਲੈ ਕੇ ਆਏ ਸਨ ਤੇ ਉਹਨਾਂ ਰਾਤੋ ਰਾਤ ਖੰਡ ਤੇ ਖਾਦ ਦੀਆਂ ਸਾਰੀਆਂ ਬੋਰੀਆਂ ਲੱਦ ਖੜਨੀਆਂ ਸਨ।
ਅਮਰ ਸਿੰਘ ਚੌਕੀਦਾਰ ਪੈਨਸ਼ਨੀ ਫੌਜੀ ਹੋਣ ਕਰਕੇ, ਉਸ ਕੋਲ ਆਪਣੀ ਬੰਦੂਕ ਸੀ। ਡਾਕੂਆਂ ਨੇ ਉਸ ਤੇ ਫਾਇਰ ਕੀਤਾ ਤੇ ਉਸ ਨੇ ਆਪਣੇ ਬਚਾ ਲਈ ਗੋਲੀ ਚਲਾਈ ਜਿਸ ਨਾਲ ਡਾਕੂਆਂ ਵਿੱਚੋਂ ਇੱਕ ਫੱਟੜ ਹੋ ਗਿਆ ਸੀ ਤੇ ਸਾਥੀ ਉਸ ਨੂੰ ਚੁੱਕ ਕੇ ਲੈ ਗਏ ਸਨ।
ਅੱਜ ਮੈਂਬਰਾਂ ਦੀ ਮੀਟਿੰਗ ਹੋ ਰਹੀ ਸੀ ਜਿਸ ਵਿਚ ਫੈਸਲਾ ਹੋਣਾ ਸੀ ਕਿ ਅਮਰ ਸਿੰਘ ਚੌਕੀਦਾਰ ਨੂੰ ਉਸਦੀ ਦਲੇਰੀ ਤੇ ਫਰਜ਼ ਸ਼ਨਾਸੀ ਬਦਲੇ ਕੀ ਇਨਾਮ ਦਿੱਤਾ ਜਾਏ?
ਕੁਲਦੀਪ ਸਿੰਘ ਹਉਰਾ