ਅੱਜ ਦਾ ਖੋਲਾ ਕਦੇ ਸਰਦਾਰਾਂ ਦਾ ਘਰ ਵਜਦਾ ਸੀ। ਸੌ ਕਿੱਲੇ ਜ਼ਮੀਨ ਦੋ ਮੋਘਿਆਂ ਉੱਤੇ ਪੈਂਦੀ ਸੀ ਅਤੇ ਦੂਹਰੀਆਂ ਹਵੇਲੀਆਂ ਵਿੱਚ ਪਰਿਵਾਰ ਘੁੱਗ ਵਸਦਾ ਸੀ। ਘਰ ਵਿੱਚ ਉਹ ਸਭ ਚੀਜਾਂ ਹਾਜ਼ਰ ਸਨ ਜੋ ਉਸ ਸਮੇਂ ਚੰਗੇ ਘਰਾਂ ਵਿੱਚ ਹੋਣੀਆਂ ਜਰੂਰੀ ਸਮਝੀਆਂ ਜਾਂਦੀਆਂ ਸਨ।
ਘਰ ਦੀ ਤਬਾਹੀ ਉਸ ਦਿਨ ਤੋਂ ਹੀ ਆਰੰਭ ਹੋ ਗਈ ਸੀ ਜਦ ਘਰ ਦੀ ਸੱਜ ਵਿਆਹੀ ਨੂੰਹ ਇੱਕ ਮਹੀਨੇ ਦੇ ਅੰਦਰ ਹੀ ਫਾਹਾ ਲੈ ਕੇ ਮਰ ਗਈ ਸੀ। ਕੋਈ ਇਸ ਨੂੰ ਭਾਣਾ ਕਹਿੰਦਾ ਸੀ, ਕੋਈ ਕਾਰਾ ਅਤੇ ਬਹੁਤੇ ਇਸ ਨੂੰ ਘਰ ਦੀ ਬਰਬਾਦੀ ਕਹਿੰਦੇ ਸਨ।
ਪਰਿਵਾਰ ਮੌਤ ਦੇ ਕਾਰਨ ਲਭਦਾ, ਸ਼ੱਕਾਂ ਵਿੱਚ ਉਲਝ ਕੇ ਰਹਿ ਗਿਆ ਸੀ। ਸਭ ਦੇ ਵਿਸ਼ਵਾਸ ਤਿੜਕ ਗਏ ਸਨ ਅਤੇ ਫੁੱਟ ਨੇ ਹਰ ਦਿਲ ਵਿੱਚ ਪੈਰ ਪਸਾਰ ਲਏ ਸਨ। ਖੂਨ ਦਾ ਮੁਕਦਮਾ ਲੰਮਾ ਹੋ ਰਿਹਾ ਸੀ ਅਤੇ ਪਰਿਵਾਰ ਦੇ ਮੁੱਖ ਮੈਂਬਰਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਸੀ। ਗਮਦੂਰ ਕਰਨ ਲਈ ਘਰ ਵਿੱਚ ਦਿਨ ਦਾ ਅਰੰਭ ਸਦਾ ਸ਼ਰਾਬ ਨਾਲ ਹੁੰਦਾ ਸੀ, ਦੁਪਹਿਰ ਤੱਕ ਕਬਾਬ ਸਾਥ ਦਿੰਦਾ ਸੀ ਅਤੇ ਮੁੰਹ ਹਨੇਰਾ । ਹੁੰਦਿਆਂ ਹੀ ਸ਼ਬਾਬ ਵੀ ਨਾਲ ਆ ਰਲਦਾ ਸੀ।
ਜ਼ਮੀਨ ਗਹਿਣਿਆਂ ਤੋਂ ਅਰੰਭ ਹੋ ਕੇ ਬੈਆਂ ਵਿੱਚ ਸਮਾਪਤ ਹੋ ਗਈ ਸੀ। ਹਵੇ ਲੀਆਂ ਨਿਆਈ ਦੇ ਕੱਚੇ ਕੋਠਿਆਂ ਵਿੱਚ ਬਦਲ ਗਈਆਂ ਸਨ। ਉੱਚੀਆਂ ਸ਼ਾਨਾਂ ਵਾਲੇ ਸਰਦਾਰ ਮਜ਼ਦੂਰ ਜਾਂ ਸੀਰੀ ਹੋਕੇ ਰਹਿ ਗਏ ਸਨ।
ਇੱਕ ਕੁਚੀਲ ਮੌਤ ਹਸਦੀ ਜ਼ਿੰਦਗੀ ਦੇ ਹੱਡੀ ਬਹਿ ਗਈ ਸੀ
ਕੁਚੀਲ ਮੌਤ
412
previous post