ਪ੍ਰੇਮ ਸਿੰਘ ਨੇ ਬੜੀ ਭੱਜ ਨੱਠ ਕੀਤੀ ਕਿ ਉਸਦੀ ਇੱਕਲੋਤੀ ਧੀ ਦੀ ਸ਼ਾਦੀ ਲਈ ਕਿਤੋਂ ਕੁਝ ਉਧਾਰ ਮਿਲ ਜਾਵੇ। ਸਾਰੇ ਰਿਸਤੇਦਾਰ ਸਿਰ ਫੇਰ ਚੁੱਕੇ ਸਨ। ਹੁਣ ਆਖਰੀ ਸਹਾਰਾ ਉਸ ਦੇ ਬਚਪਣ ਦਾ ਦੋਸਤ ਸੇਠ ਪ੍ਰਭ ਦਿਆਲ ਹੀ ਨਜ਼ਰ ਆ ਰਿਹਾ ਸੀ। ਉਹ ਕਈ ਵਾਰ ਕਹਿ ਵੀ ਚੁੱਕਿਆ ਸੀ ਕਿ ਗਰੀਬੀ ਅਮੀਰੀ ਤਾਂ ਢਲਦੇ ਪੜਛਾਵੇਂ ਹੁੰਦੇ ਹਨ ਪਰ ਦੋਸਤੀਆਂ ਸਦਾ ਕਾਇਮ ਰਹਿੰਦੀਆਂ ਹਨ।
ਆਪਣੀ ਬੇਟੀ ਦੀ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਪੁਰਾਣੇ ਦੋਸਤ ਕੋਲ ਜਾਣ ਦਾ ਫੈਸਲਾ ਕਰ ਲਿਆ। ਉਸ ਨੂੰ ਆਸ ਹੀ ਨਹੀਂ ਸਗੋਂ ਪੂਰਾ ਭਰੋਸਾ ਵੀ ਸੀ ਕਿ ਉਥੇ ਤਾਂ ਉਸ ਦੀ ਲੋੜ ਪੂਰੀ ਹੋ ਹੀ ਜਾਵੇਗੀ। ਉਹ ਪਿੰਡ ਦਾ ਸਭ ਤੋਂ ਵੱਡਾ ਸੇਠ ਸੀ।
ਦੋਵੇਂ ਮਿੱਤਰ ਕੁਝ ਸਮਾਂ ਬਚਪਣ ਦੀਆਂ ਗੱਲਾਂ ਕਰਦੇ ਰਹੇ। ਗੱਲ-ਗੱਲਾਂ ਵਿੱਚ ਹੀ ਪ੍ਰੇਮ ਸਿੰਘ ਨੇ ਆਪਣੀ ਪੰਜ ਹਜਾਰ ਰੁਪਏ ਕਰਜਾ ਦੇਣ ਦੀ ਮੰਗ ਵੀ ਦੋਸਤ ਦੇ ਅੱਗੇ ਰੱਖ ਦਿੱਤੀ।
ਮਿੱਤਰ ਦਾ ਪਹਿਲਾਂ ਤਾਂ ਰੰਗ ਬਦਲਿਆ ਫਿਰ ਨਿਗਾ ਅਤੇ ਅੰਤ ਜੀਭ ਦਾ ਮਿਠਾਸ, ਉਸ ਕਿਹਾ, “ਪ੍ਰੇਮ ਸਿਆਂ ਮੈਂ ਤਾਂ ਵਪਾਰੀ ਆਂ, ਜੇਕਰ ਮੇਰੀ ਤਲੀ ਉੱਤੇ ਕੁੱਝ ਰੱਖੇਗਾ ਤਾਂ ਮੈਂ ਵੀ ਕੁਝ ਸਰਦਾ ਕਰ ਦੇਵਾਂਗਾ। ਐਵੇਂ ਕਾਨੂੰ ਦੋਸਤੀ ਵਿੱਚ ਫਰਕ ਪਾਣਾ ਏ।”
ਦੂਜੀ ਵਾਰ ਪ੍ਰੇਮ ਸਿੰਘ ਫਿਰ ਦੋਸਤ ਦੇ ਬੂਹੇ ਉੱਤੇ ਖੜ੍ਹਾ ਸੀ। ਇੱਕ ਪੁਰਾਣਾ ਜਿਹਾ ਦੋ ਤਿੰਨ ਤੋਲੇ ਦਾ ਹਾਰ ਆਪਣੇ ਅਮੀਰ ਦੋਸਤ ਦੇ ਅੱਗੇ ਕਰ ਦਿੱਤਾ। ਦੋਸਤ ਦੇ ਮੱਥੇ ਦੀਆਂ ਤਿਉੜੀਆਂ ਸਾਫ ਹੋ ਗਈਆਂ ਅਤੇ ਮਿੱਠੀ ਆਵਾਜ਼ ਵਿੱਚ ਬੋਲਿਆ, “ਪ੍ਰੇਮ ਸਿੰਘ ਤੁਸੀਂ ਦੂਜੀ ਵਾਰ ਆਏ ਹੋ, ਰਲਕੇ ਹੀ ਦੁਖ ਵੰਡਾਏ ਜਾਂਦੇ ਹਨ, ਹੁਣ ਤਾਂ ਕੁਝ ਕਰਨਾ ਹੀ ਪਉ, ਨਾਲੇ ਆਪਣੇ ਸੁਧਾਮੇ ਨੂੰ ਕ੍ਰਿਸ਼ਨ ਛੱਡ ਵੀ ਤਾਂ ਨਹੀਂ ਸਕਦਾ।
ਕ੍ਰਿਸ਼ਨ-ਸੂਧਾਮਾ
509
previous post