ਕਹਾਣੀਕਾਰ ਮਹੇਸ਼ ਨੇ ਆਪਣੀ ਇਕ ਕਹਾਣੀ ਪੰਜਾਬੀ ਦੇ ਇਕ ਪ੍ਰੇਸ਼ਟ ਮੈਗਜ਼ੀਨ ‘ਚਿੰਤਨ ਵਿਚ ਛਪਣ ਹਿਤ ਭੇਜੀ, ਪਰ ਉਹ ਧੰਨਵਾਦ ਸਹਿਤ ਵਾਪਸ ਕਰ ਦਿੱਤੀ ਗਈ। ਰਮੇ ਸ਼ ਨੇ ਮਹਿਸੂਸ ਕੀਤਾ ਕਿ ਕਹਾਣੀ ਦੀ ਥਾਂ, ਪਰਚੇ ਵਿਚ ਲੇਖਕਾਂ ਦੀਆਂ ਕੁਰਸੀਆਂ ਨੂੰ ਮੁਖ ਰੱਖਿਆ ਜਾ ਰਿਹਾ ਹੈ। ਉਸ ਦੇ ਬਾਵਜੂਦ ਉਸ ਦਿਨ ਨਹੀਂ ਛੱਡਿਆ। ਉਹ ਹਰ ਹਾਲਤ ਵਿਚ ਇਸ ਮੈਗਜ਼ੀਨ ਵਿਚ ਛਪ ਕੇ ਸਥਾਪਤੀ ਦਾ ਝੰਡਾ ਗੱਡਣਾ ਚਾਹੁੰਦਾ ਸੀ, ਤੇ ਲਗਾਤਾਰ ਉਹ ‘ਚਿੰਤਨ’ ਨੂੰ ਰਚਨਾਵਾਂ ਭੇਜਦਾ ਰਿਹਾ, ਪਰ ਸੰਪਾਦਕ ਨੇ ਇਕ ਵੀ ਕਹਾਣੀ ਸਵੀਕਾਰ ਨਹੀਂ ਕੀਤੀ। ਆਖਰ, ਉਹਨੇ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਉਹੀਉ ਨਾ-ਮਨਜੂਰ ਕਹਾਣੀਆਂ ਨੂੰ ਹਿੰਦੀ ਵਿਚ ਅਨੁਵਾਦ ਕਰ ਕਰ ਕੇ ਛਪਵਾਉਣਾ ਸ਼ੁਰੂ ਕਰ ਦਿੱਤਾ। ਕਹਾਣੀ ਛਪਣ ਦੇ ਨਾਲ ਨਾਲ, ਉਸਨੂੰ ਪੈਸੇ ਵੀ ਮਿਲਣੇ ਸ਼ੁਰੂ ਹੋ ਗਏ। ਤੇ ਫਿਰ ਇਕ ਦਿਨ ਉਸਨੂੰ ਚਿੰਤਨ ਦਾ ਮੈਗਜ਼ੀਨ ਮਿਲਿਆ। ਫਰੋਲਿਆ, ਤਾਂ ਚੱਕ੍ਰਿਤ ਰਹਿ ਗਿਆ। ਉਸ ਵਿਚ ‘ਚਿੰਤਨ ਦੇ ਸੰਪਾਦਕ ਨੇ, ਉਸ ਦੀ ਕਹਾਣੀ ਅਨੁਵਾਦ ਕਰਕੇ ਛਾਪੀ ਹੋਈ ਸੀ। ਤੇ ਸੰਪਾਦਕ ਨੇ ਆਪਣੇ ਵੱਲੋਂ ਇੰਜ ਲਿਖਿਆ ਸੀ:
ਅਸੀਂ ‘ਚਿੰਤਨ’ ਦੇ ਸੁਹਿਰਦ ਪਾਠਕਾਂ ਲਈ ਹਿੰਦੀ ਦੇ ਸਿੱਧ ਕਹਾਣੀ ਲੇਖਕ ਰਮੇ ਸ਼ ਜੀ ਦੀ ਕਹਾਣੀ “ਮੇਰੀ ਅਵਾਜ਼ ਸੁਣੋ ਪੇਸ਼ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਹੇ ਆਂ। ਆਸ ਹੈ ‘ਚਿੰਤਨ’ ਦੇ ਪਾਠਕ ਇਸਨੂੰ ਦਿਲਚਸਪੀ ਨਾਲ ਪੜ੍ਹਨਗੇ।”
– ਤੇ ਰਮੇਸ਼ ਦੇ ਚਿਹਰੇ ਤੇ ਇਕ ਮੁੱਸਕਣੀ ਜਿਹੀ ਖਿਲਰ ਗਈ- ਵਿਅੰਗ ਭਰੀ ਮੁੱਸਕਣੀ।
ਪਾਧੀ ਨਨਕਾਣਵੀ