ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਤੇਰੀਆਂ ਉੱਧਲ ਗਈਆਂ, ਵੇ ਲਾੜਿਆ, ਦਾਦਕੀਆਂ।
ਚੂਹੜੇ ਛੱਡ ਚੁਮਿਆਰਾਂ ਦੇ ਗਈਆਂ ਵੇ ਦਾਦਕੀਆਂ।
ਦਾਦਕਾ ਮੇਲ:
ਕਿੱਥੋਂ ਆਈਆਂ ਲਾੜਿਆ ਤੇਰੀਆਂ ਨਾਨਕੀਆਂ?
ਪੀਤੀ ਸੀ ਪਿੱਛ, ਜੰਮੇ ਸੀ ਰਿੱਛ।
ਖੇਡਾਂ ਪਾਵਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਖਾਣਗੀਆਂ ਲੱਡੂ, ਜੰਮਣਗੀਆਂ ਡੱਡੂ।
ਟੋਭੇ ਨਾਵ੍ਹਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਬਾਰ੍ਹਾਂ ਤਾਲਕੀਆਂ ।
ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ,
ਜੌੜੇ ਖਿਡਾਵਣ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।
ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਖਾਧੇ ਸੀ ਮਾਂਹ, ਜੰਮੇਂ ਸੀ ਕਾਂ।
ਕਾਂ-ਕਾਂ ਕਰਦੀਆਂ ਵੇ ਤੇਰੀਆਂ ਦਾਦਕੀਆਂ।ਖਾਧੇ ਸੀ ਖਜੂਰ, ਜੰਮੇਂ ਸੀ ਸੂਰ।
ਸੂਰਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।ਖਾਧੇ ਸੀ ਖੀਰੇ, ਜੰਮੇਂ ਸੀ ਹੀਰੇ।
ਸਰਾਫ਼ਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।
ਦਾਦਕਾ ਮੇਲ:
ਛੱਜ ਉਹਲੇ ਛਾਨਣੀ, ਪਰਾਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ…ਛੱਜ ਉਹਲੇ ਛਾਨਣੀ, ਪਰਾਤ ਉਹਲੇ ਗੁੱਛੀਆਂ,
ਨਾਨਕਿਆਂ ਦਾ ਮੇਲ ਆਇਆ,
ਸੱਭੇ ਰੰਨਾਂ ਲੁੱਚੀਆਂ,ਛੱਜ ਉਹਲੇ ਛਾਨਣੀ, ਪਰਾਤ ਉਹਲੇ ਛੱਜ ਓਏ…
ਨਾਨਕਿਆਂ ਦਾ ਮੇਲ ਆਇਆ,
ਗਾਉਣ ਦਾ ਨਾ ਚੱਜ ਓਏ…
ਨਾਨਕਾ ਮੇਲ:
ਛੱਜ ਓਹਲੇ ਛਾਨਣੀ
ਪਰਾਤ ਓਹਲੇ ਡੋਈ ਵੇ,
ਦਾਦਕੀਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਵੇ।