291
ਮਾਏ ਨੀ ਤੈਂ ਵਰ ਕੀ ਸਹੇੜਿਆ,
ਪੁੱਠੇ ਤਵੇ ਤੋਂ ਕਾਲਾ।
ਆਉਣ ਜੁ ਸਈਆਂ ਮਾਰਨ ਮਿਹਣੇ,
ਔਹ ਤੇਰੇ ਘਰ ਵਾਲਾ।
ਮਿਹਣੇ ਸੁਣ ਕੇ ਇਉਂ ਹੋ ਜਾਂਦੀ,
ਜਿਉਂ ਆਹਰਨ ਵਿਚ ਫਾਲਾ।
ਸਿਖਰੋਂ ਟੁੱਟ ਗਈ ਵੇ,
ਖਾ ਕੇ ਪੀਂਘ ਹੁਲਾਰਾ।