Punjabi Boliyan
Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan and lok boliyan in written.
Latest Punjabi Boliyan
punjabi boliyan for giddha ਰੰਗ ਸੱਪਾਂ
ਰੰਗ ਸੱਪਾਂ ਦੇ ਵੀ ਕਾਲੇ…
ਰੰਗ ਸਾਧਾਂ ਦੇ ਵੀ ਕਾਲੇ…
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ…
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ
ਭੇਤੀ ਚੋਰ
ਭੇਤੀ ਚੋਰ ਦੁਪਹਿਰੇ ਲੁੱਟਦੇ,
ਪਾੜ ਲਾਉਣ ਪਿਛਵਾੜੇ।
ਗਹਿਣੇ ਗੱਟੇ ਕਦੇ ਨਾ ਲੁੱਟਦੇ,
ਲਾਹੁੰਦੇ ਕੰਨਾਂ ਦੇ ਵਾਲੇ।
ਬਿਨ ਮੁਕਲਾਈਆਂ ਦੇ,
ਪਲੰਘ ਘੁੰਗਰੂਆਂ ਵਾਲੇ।
punjabi boliyan for giddha ਆਪ ਤਾਂ ਮੁੰਡੇ
ਆਪ ਤਾਂ ਮੁੰਡੇ ਨੇ ਕੈਂਠਾ ਘੜਾ ਲਿਆ
ਸਾਨੂੰ ਵੀ ਘੜਾ ਦੇ ਛੱਲਾ ਮੁੰਡਿਆ
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆ।
ਨਾ ਰੋਟੀ
ਨਾ ਰੋਟੀ ਆਉਂਦੀ ਤੈਨੂੰ,,
ਨਾ ਆਉਦੀ ਬਣਾਉਣੀ ਤੈਨੂੰ ਦਾਲ,
ਫ਼ੇਰ ਕਹਿਣਾ ਸੱਸ ਕੁਟਦੀ.. ਕੁਟਦੀ ਘੋਟਣੇ ਨਾਲ
ਦਿਨ ਨਾ ਵੇਖਦਾ ਰਾਤ ਨਾ ਵੇਖਦਾ ਆ ਖੜਕਾਉਂਦਾ ਕੁੰਡਾ ਹਾੜਾ ਨੀ ਮੇਰਾ ਦਿਲ ਮੰਗਦਾ ਟੁੱਟ ਪੈਣਾ ਲੰਬੜਾਂ ਦਾ ਮੁੰਡਾ।[/blockquote]
ਦਿਨ ਨਾ ਵੇਖਦਾ ਰਾਤ ਨਾ ਵੇਖਦਾ
ਆ ਖੜਕਾਉਂਦਾ ਕੁੰਡਾ
ਹਾੜਾ ਨੀ ਮੇਰਾ ਦਿਲ ਮੰਗਦਾ
ਟੁੱਟ ਪੈਣਾ ਲੰਬੜਾਂ ਦਾ ਮੁੰਡਾ।
ਸੱਪ ਤਾਂ ਮੇਰੇ ਕਾਹਤੋਂ ਲੜਜੇ, ਮੈਂ ਮਾਪਿਆਂ ਨੂੰ ਪਿਆਰੀ ਮਾਂ ਤਾਂ ਮੇਰੀ ਦਾਜ ਜੋੜਦੀ, ਸਣੇ ਬਾਗ ਫੁਲਕਾਰੀ ਹਟ ਕੇ ਬਹਿ ਮਿੱਤਰਾ, ਸਭ ਨੂੰ ਜਵਾਨੀ ਪਿਆਰੀ
ਸੱਪ ਤਾਂ ਮੇਰੇ ਕਾਹਤੋਂ ਲੜਜੇ,
ਮੈਂ ਮਾਪਿਆਂ ਨੂੰ ਪਿਆਰੀ।
ਮਾਂ ਤਾਂ ਮੇਰੀ ਦਾਜ ਜੋੜਦੀ,
ਸਣੇ ਬਾਗ ਫੁਲਕਾਰੀ।
ਹਟ ਕੇ ਬਹਿ ਮਿੱਤਰਾ,
ਸਭ ਨੂੰ ਜਵਾਨੀ ਪਿਆਰੀ।
ਘੋੜੀ…….. ਘੋੜੀ…
ਘੋੜੀ…….. ਘੋੜੀ…… ਘੋੜੀ..
ਰਿਸ਼ਤੇ ਪਹਿਲਾਂ ਨਾ ਜੋੜੀ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀ..
ਦਿਲ ਦੇ ਰਿਸ਼ਤੇ ਸੱਚੇ ਹੁੰਦੇ..
ਦਿਲ ਨਾ ਕਿਸੇ ਦਾ ਤੋੜੀ..
ਬੰਦਿਆ ਦਿਲ ਕਿਸੇ ਦਾ ਨਾ ਤੋੜੀ..
ਖਾਣ ਨਾ ਜਾਣਦੀ ਪੀਣ ਨਾ ਜਾਣਦੀ ਖਾਣ ਜਾਣਦੀ ਮੇਵੇ ਬਈ ਜੱਟੀ ਫੁੱਟਬਾਲ ਵਰਗੀ ਸੁੱਤੀ ਪਈ ਵੀ ਟਿਕਣ ਨਾ ਦੇਵੇ
ਖਾਣ ਨਾ ਜਾਣਦੀ ਪੀਣ ਨਾ ਜਾਣਦੀ
ਖਾਣ ਜਾਣਦੀ ਮੇਵੇ
ਬਈ ਜੱਟੀ ਫੁੱਟਬਾਲ ਵਰਗੀ
ਸੁੱਤੀ ਪਈ ਵੀ ਟਿਕਣ ਨਾ ਦੇਵੇ।
ਪਿੰਡਾਂ ਵਿਚੋਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿਚ ਲੜਣ ਸ਼ਰੀਕਣਾਂ,
ਆਖਣ ਕੁੱਤੀ ਕੁੱਤੀ।
ਇਕ ਹਟਾਈ ਹਟ ਕੇ ਬਹਿ ਗੀ,
ਦੂਜੀ ਨੇ ਲਾਹ ਲੀ ਜੁੱਤੀ।
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ।