982
ਗੁਰਬਾਣੀ ਜਿੰਨੀ ਪੜ ਸਕਦੇ ਹਾਂ ਪੜਨੀ ਚਾਹੀਦੀ ਹੈ | ਕਿਉਕਿ ਇਕ ਤਾ ਬਾਣੀ ਧੁਰ ਦਰਗਾਹੋ ਆਈ ਹੈ ਤੇ ਦੂਜਾ ਸਤਗੁਰ ਜੀ ਦੇ ਮੁਖ ਵਿਚੋ ਹੋ ਕ ਆਈ ਹੈ | ਮਨ ਨਾ ਵੀ ਜੁੜੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਮਨ ਤਾ ਉਸ ਦਿਨ ਲੱਗੇਗਾ ਜਿਸ ਦਿਨ ਅਕਾਲ ਪੁਰਖ ਆਪ ਕਿਰਪਾ ਕਰੇਗਾ ਆਪਾ ਤਾ ਸਿਰਫ ਯਤਨ ਕਰ ਸਕਦੇ ਹਾ |ਸੋ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਪਰ ਇਹ ਨਹੀ ਕਿ ਮਨ ਨਹੀ ਲਗਦਾ ਤੇ ਬਾਣੀ ਹੀ ਨਾ ਪੜੀਏ ਇਹ ਗਲਤ ਹੈ |
ਸੈਂਕੜੇ ਕੰਮ ਛੱਡ ਕੇ ਅਮ੍ਰਿਤ ਵੇਲੇ ਇਸ਼ਨਾਨ ਕਰੋ ,ਲਖ ਕੰਮ ਭਾਵੇ ਵਿਗੜ ਜਾਣ ਫੇਰ ਵੀ ਅਮ੍ਰਿਤ ਵੇਲੇ ਦਾ ਸਮਾਂ ਬੰਦਗੀ ਤੋ ਬਿਨਾ ਨਾ ਜਾਣ ਦੇਓ……….
ਅੰਮਿ੍ਤ ਵੇਲਾ ਸਚੁ ਨਾਉ ਵਡਿਆਈ ਵੀਚਾਰ ||