ਪੁਰਾਣੇ ਜਮਾਨੇ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ। ਉਸਦਾ ਨਾਮ ਨਾਥੂਲਾਲ ਸੀ। ਉਹ ਜਦੋਂ ਵੀ ਬਜ਼ਾਰ ਜ਼ਾ ਪਿੰਡ ਵਿੱਚੋਂ ਲੰਗਦਾ ਤਾਂ ਲੋਕ ਉਸਨੂੰ ਸਲਾਮ ਕਰਦੇ, ਉਹ ਅੱਗੋਂ ਜਵਾਬ ਵਿੱਚ ਆਪਣਾ ਸਿਰ ਹਿਲਾ ਦਿੰਦਾ ਅਤੇ ਹੌਲੀ ਜਹੀ ਕਹਿੰਦਾ ” ਘਰ ਜਾਕੇ ਕਹਿ ਦਵਾਗਾ।”
ਇਕ ਵਾਰ ਇਕ ਜਾਨ ਪਹਿਚਾਣ ਵਾਲੇ ਨੇ ਸੇਠ ਨੂੰ ਇਹ ਕਹਿੰਦੇ ਸੁਣ ਲਿਆ। ਤਾਂ ਉਸਤੋਂ ਰਿਹਾ ਨਾ ਗਿਆ ਤੇ ਉਸਨੇ ਪੁੱਛਿਆ ਸੇਠ ਜੀ ਤੁਸੀਂ ਐਦਾਂ ਕਿਉਂ ਕਹਿੰਦੇ ਓ ਕਿ ਘਰ ਜਾਕੇ ਕਹਿ ਦਵਾਗਾ।
ਤਾਂ ਸੇਠ ਨੇ ਉਸ ਵਿਅਕਤੀ ਨੂੰ ਕਿਹਾ ਕਿ ਮੈਂ ਪਹਿਲਾਂ ਧਨਵਾਨ ਨਹੀਂ ਸੀ, ਉਸ ਸਮੇ ਲੋਕ ਮੈਨੂੰ ਨੱਥੂ ਕਹਿ ਕੇ ਬੁਲਾਉਂਦੇ ਸਨ ਪਰ ਹੁਣ ਜਦੋਂ ਮੇਰੇ ਕੋਲ ਪੈਸਾ ਹੈ ਤਾਂ ਲੋਕ ਮੈਨੂੰ ਨਾਥੂਲਾਲ ਸੇਠ ਕਹਿ ਕੇ ਬੁਲਾਉਂਦੇ ਹਨ। ਇਸਦਾ ਮਤਲਬ ਇਹੀ ਹੈ ਕਿ ਇਹ ਸਲਾਮ ਤੇ ਇੱਜਤ ਇਹ ਲੋਕ ਮੈਨੂੰ ਨਹੀਂ ਮੇਰੇ ਪੈਸੇ ਨੂੰ ਦਿੰਦੇ ਹਨ।
ਇਸ ਕਰਕੇ ਮੈਂ ਰੋਜ਼ ਘਰ ਜਾਕੇ ਤਿਜੋਰੀ ਖੋਲਕੇ ਪੈਸੇ ਨੂੰ ਇਹ ਦੱਸਦਾ ਹਾਂ ਕਿ ਕਿੰਨੇ ਲੋਕਾਂ ਨੇ ਨਮਸਤੇ ਜਾਂ ਸਲਾਮ ਕੀਤਾ । ਇਸ ਤਰ੍ਹਾਂ ਮੇਰੇ ਮਨ ਵਿਚ ਹੰਕਾਰ ਜ਼ਾ ਇਹ ਗਲਤਫਹਿਮੀ ਨਹੀਂ ਆਉਂਦੀ ਕਿ ਲੋਕ ਮੈਨੂੰ ਮਾਨ ਜ਼ਾ ਇੱਜਤ ਦੇ ਰਹੇ ਹਨ।
ਸਰੋਤ: ਅਗਿਆਤ