ਪ੍ਰਸਿੱਧ ਮੂਰਤੀਕਾਰ ਮਾਈਕਲ ਐਜਲੋਂ ਨੇ ਜਦੋ ਇਕ ਬੁੱਤ ਬਣਾਇਆ ਤਾ ਉਸ ਵੇਲ਼ੇ ਦਾ ਪ੍ਰਸਿੱਧ ਸੋਹਜਵਾਦੀ ਆਲੋਚਕ ਅਤੇ ਪਾਰਖੂ ਸਾਰਡਰੀਨੀ ਉਹ ਬੁੱਤ ਵੇਖਣ ਆਇਆ ।
ਵੇਖ ਕਿ ਸਾਰਡਰੀਨੀ ਨੇ ਕਿਹਾ : ਨੱਕ , ਲੋੜ ਨਾਲੋਂ ਵੱਡਾ ਹੈ ।
ਮਾਇਕਲ ਐਜਲੋ , ਉਸ ਨਾਲ ਬਹਿਸ ਨਹੀਂ ਸੀ ਕਰਨਾ ਚੁਹੰਦਾ , ਕਿਉਕਿ ਉਸ ਨੂੰ ਸਾਰਡਰੀਨੀ ਰਾਹੀਂ ਹੀ ਕੰਮ ਮਿਲਦਾ ਸੀ ।
ਮਾਇਕਲ ਐਜਲੋ ਨੇ ਸਾਰਡਰੀਨੀ ਨੂੰ ਸੁਣ ਕੇ ਕਿਹਾ : ਮੈਂ ਇਸ ਨੂੰ ਸੁਧਾਰਾਗਾਂ, ਤੁਸੀਂ ਕੱਲ ਵੇਖਣਾ । ਮਾਇਕਲ ਐਜਲੋ ਨੇ ਬੁੱਤ ਦੇ ਨੱਕ ਤੇ ਚਿੱਟੀ ਮਿੱਟੀ ਗੁੰਨ ਕੇ ਥੱਪ ਦਿੱਤੀ ਅਤੇ ਅਗਲੇ ਦਿਨ ਸਾਰਡਰੀਨੀ ਦੇ ਸਾਹਮਣੇ ਹੌਲੀ-ਹੌਲੀ ਨਿੱਕੀ ਛੈਣੀ ਦੀਆ ਛੋਹਾਂ ਨਾਲ ਉਹ ਥੱਪੀ ਹੋਈ ਮਿੱਟੀ ਛਿਲਦਾ ਰਿਹਾ ਅਤੇ ਪੂਰੀ ਤਰਾਂ ਛਿੱਲ ਕੇ ਕਿਹਾ : ਹੁਣ ਵੇਖੋ ।
ਸਾਰਡਰੀਨੀ ਨੇ ਧਿਆਨ ਨਾਲ ਵੇਖਿਆ ਅਤੇ ਕਿਹਾ : ਹੁਣ ਠੀਕ ਹੈ । ਹੈ ਤਾ ਮਾਇਕਲ ਐਜਲੋ ਠੀਕ ਸੀ ਪਰ ਉਸਨੇ ਬਹਿਸ ਨਹੀਂ ਕੀਤੀ , ਆਪ ਬੁੱਤ ਬਣਾਉਣ ਦਾ ਮਾਣ ਨਹੀਂ ਕਿੱਤਾ । ਸਾਰਡਰੀਨੀ ਨੂੰ ਮਾਣ ਦਿੱਤਾ ਕਿ ਉਸ ਪ੍ਰਸਿੱਧ ਬੁੱਤ ਨੂੰ ਸੁਧਾਰਨ ਅਤੇ ਉਸ ਨੂੰ ਸ਼ਾਹਕਾਰ ਬਣਾਉਣ ਦਾ ਕਾਰਜ ਸਾਰਡਰੀਨੀ ਨੇ ਕਰਵਾਇਆ ਸੀ । ਚੰਗਾ ਹੋਣਾ ਹੀ ਕਾਫੀ ਨਹੀਂ ਹੁੰਦਾ , ਸਿਆਣਾ ਹੋਣਾ ਵੀ ਜ਼ਰੁਰੀ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ