920
ਪੁੱਤਰ ਦੇ ਸਕੂਲ ਵਿੱਚੋ ਫੰਕਸ਼ਨ ਵਿਚ ਸ਼ਾਮਿਲ ਹੋਣ ਲਈ ਅੰਗਰੇਜ਼ੀ ਦੇ ਵਿਚ ਸੱਦਾ ਪੱਤਰ ਆਇਆ | ਮੈਂ ਡਾਇਰੀ ਉਪਰ ਪੰਜਾਬੀ ਵਿਚ ਦਸਤਖ਼ਤ ਕਰਕੇ ਪਤਨੀ ਨੂੰ ਫੜਾ ਦਿੱਤੀ | ਉਹ ਚੀਕ ਕੇ ਬੋਲੀ, “ਆਹ ਕੀ ਜਲੂਸ ਕੱਢ ਦਿੱਤਾ , ਪੰਜਾਬੀ ਵਿਚ ਦਸਤਖ਼ਤ ਕਰਕੇ, ਪਤਾ ਬੱਚੇ ਦੀ ਕਿੰਨੀ ਬੇਇਜ਼ਤੀ ਹੋਵੇਗੀ |”
ਉਸਨੇ ਝੱਟਪੱਟ ਮੇਰੇ ਕਿੱਤੇ ਦਸਤਖ਼ਤ ਕੱਟ ਕੇ ਆਪ ਅੰਗਰੇਜ਼ੀ ਵਿਚ ਕਰ ਦਿੱਤੇ | ਮੈਂ ਸੋਚਣ ਲੱਗ ਪਿਆ ਕਿ ਜਲੂਸ ਸਾਡਾ ਕੋਈ ਨਹੀਂ , ਸਗੋਂ ਅਸੀਂ ਆਪ ਹੀ ਪੰਜਾਬੀ ਮਾਂ ਬੋਲੀ ਦਾ ਕੱਢਣ ਤੇ ਤੁੱਲੇ ਹੋਏ ਹਾਂ |