1.3K
ਬਾਪੂ, ਓਹ ਸ਼ਖਸ ਜਿਸਨੇ ਮੇਰੇ ਪੈਦਾ ਹੋਣ ਤੇ, ਸਮਾਜ ਦੇ ਗੰਦੇ ਵਿਤਕਰੇ ਵਾਲੇ ਮਾਹੌਲ ਵਿਚ ਮੇਰੇ ਜਨਮ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ।
ਜੇਠੂ ਲਾਲ ਮੇਰਾ ਬਾਪੂ ਅੱਜ ਵੀ ਮੈਨੂੰ ਇਸੇ ਨਾਮ ਨਾਲ ਬਲਾਓਦਾ ਏ। ਗਲਤੀਆਂ ਕਰਨ ਤੋ ਸਖ਼ਤਾਈ ਵੀ ਕੀਤੀ ਅਤੇ ਮੌਜ ਵੀ ਬਹੁਤ ਕਰਵਾਈ। ਜਿੰਨਾ ਸਮਿਆਂ ਵਿੱਚ ਕੁਝ ਅਮੀਰ ਰਿਸ਼ਤੇਦਾਰਾਂ ਦੇ ਜਵਾਕਾਂ ਨੇ ਵਧੀਆ ਵਧੀਆ ਕੱਪੜੇ ਪਾ ਕੇ ਵਿਆਹ-ਸ਼ਾਦੀਆ ਜਾ ਹੋਰ ਪ੍ਰੋਗਰਾਮਾਂ ਤੇ ਆਓਣਾ,ਮੈ ਅਤੇ ਮੇਰੇ ਭੈਣ ਭਰਾ ਨੇ ਜੋ ਸੀ ਉਸ ਵਿੱਚ ਹੀ ਖੁਸ਼ੀ ਮਨਾ ਲੈਣੀ, ਸ਼ਾਇਦ ਸਾਡੇ ਬਾਪੂ ਵਾਲਾ ਸਬਰ ਸਾਡੇ ਵਿੱਚ ਵੀ ਸੀ।
ਜ਼ਿਆਦਾ ਪੈਸਾ ਤਾ ਨਹੀ ਸੀ ਸਾਡੇ ਬਾਪੂ ਕੋਲ,ਪਰ ਦਿਲ ਬਹੁਤ ਵੱਡਾ ਸੀ। ਗੁਜ਼ਾਰੇ ਜੋਗੇ ਪੈਸੇ ਹੋਣ ਦੇ ਬਾਵਜੂਦ ਵੀ ਸਾਨੂੰ ਛੁੱਟੀਆਂ ਵਿਚ ਸ਼ਿਮਲਾ ਜਾ ਮਨਾਲੀ ਘਮਾਓਣ ਲੈ ਜਾਦੇ ਸੀ।
ਫਿਰ ਸਾਡੀ ਉਚੇਰੀ ਪੜਾਈ ਲਈ ਲੋਨ ਵੀ ਲਿਆ। ਜਿਸਦੀਆਂ ਕਿਸ਼ਤਾ ਓਹ ਹੁਣ ਤੱਕ ਭਰ ਰਹੇ ਨੇ।
ਮੈਨੂੰ ਵਿਦੇਸ਼ ਭੇਜਣ ਲਈ ਪਤਾ ਨੀ ਕਿਸ ਕਿਸ ਤੋ ਕਿੰਨੇ ਪੈਸੇ ਫੜੇ,ਜਿਸ ਵਿੱਚੋ ਅੱਧੇ ਤਾ ਮੈਨੂੰ ਅੱਜ ਤੱਕ ਵੀ ਪਤਾ ਨਹੀ।
ਬਾਹਲੀ ਗੱਲ ਨੀ ਕਰਦੇ ਸਾਡੇ ਨਾਲ ਫੋਨ ਤੇ,ਪਰ ਦੋ ਤਿੰਨ ਗੱਲਾਂ ਕਰਕੇ ਵੀ ਬਹੁਤ ਗੱਲਾਂ ਕਰ ਲੈਂਦੇ ਨੇ।
ਅੱਜ ਵੀ ਸਾਨੂੰ ਛੋਟੇ ਬੱਚਿਆਂ ਵਾਲੇ ਨਾਵਾਂ ਨਾਲ ਬਲਾਉਂਦੇ ਨੇ।ਜੇ ਮੇਰੀ ਲਖਾਈ ਵੇਖਣਗੇ ਤਾ ਅੱਜ ਵੀ ਆਖਣਗੇ ਕਿ ਲਖਾਈ ਸੁਧਾਰੋ।ਚਾਹੇ ਇਹ ਸਭ ਮੈ ਭਾਵੁਕ ਹੋ ਕੇ ਲਿਖਿਆ,

ਪਰ ਫੇਰ ਵੀ ਮੈਨੂੰ ਓਹਨਾ ਦੀ ਕਹੀ ਗੱਲ ਦਾ ਕੋਈ ਸ਼ਿਕਵਾ ਨਹੀ ਹੋਵੇਗਾ।
ਚਾਹੇ ਮੈ ਕਿੰਨੀ ਵੀ ਵੱਡੀ ਕਿਓ ਨਾ ਹੋ ਜਾਵਾਂ,ਪਾਪਾ ਲਈ ਮੈਂ ਹਮੇਸ਼ਾ ਜੇਠੂ ਲਾਲ ਹੀ ਰਹਾਂਗੀ।

Gurdeep Kaur (@kaur_gur_deep_7)