ਇੱਕ ਨੌਜਵਾਨ ਲਿਖਾਰੀ ਬਣਨਾ ਚਾਹੁੰਦਾ ਸੀ ਪਰ ਉਸਨੇ ਜੋ ਕੁਝ ਵੀ ਲਿਖਿਆ ਉਹ ਸਫਲ ਲਿਖਤ ਨਹੀਂ ਸੀ ਕਿਹਾ ਜਾ ਸਕਦਾ। ਇਸ ਲਿਖਾਰੀ ਨੇ ਮੇਰੇ ਸਾਹਮਣੇ ਇਹ ਪਰਵਾਨ ਕੀਤਾ, ” ਮੇਰੀ ਸਮੱਸਿਆ ਇਹ ਹੈ ਕਿ ਕਈ ਵਾਰ ਪੂਰਾ ਦਿਨ ਜਾਂ ਪੂਰਾ ਹਫਤਾ ਨਿਕਲ ਜਾਂਦਾ ਹੈ ਤੇ ਮੈਂ ਇਕ ਪੇਜ਼ ਵੀ ਨਹੀਂ ਲਿਖ ਪਾਉਂਦਾ।”
ਉਸਨੇ ਕਿਹਾ ,” ਲਿਖਣਾ ਰਚਨਾਤਮਕ ਕਾਰਜ ਹੈ। ਇਸਦੇ ਲਈ ਤੁਹਾਨੂੰ ਪ੍ਰੇਰਨਾ ਮਿਲਣੀ ਚਾਹੀਦੀ ਹੈ। ਤੁਹਾਡਾ ਮੂਡ ਹੋਣਾ ਚਾਹੀਦਾ ਹੈ।”
ਇਹ ਸੱਚ ਹੈ ਕਿ ਲਿਖਣਾ ਰਚਨਾਤਮਕ ਕਾਰਜ ਹੁੰਦਾ ਹੈ, ਪਰ ਮੈਂ ਤੁਹਾਨੂੰ ਇਕ ਸਫ਼ਲ ਲਿਖਾਰੀ ਦੀ ਗੱਲ ਦੱਸਣਾ ਚਾਹੁੰਦਾ ਹਾਂ ਜਿਸਨੇ ਕਿਹਾ ਸੀ ਕਿ ਇਹੀ ਉਹ ਰਾਜ਼ ਦੀ ਗੱਲ ਹੈ ਜਿਸਦੇ ਕਾਰਨ ਉਹ ਇੰਨਾ ਸਫਲ ਲੇਖਣ ਕਰ ਪਾਇਆ ਹੈ।
ਉਸਨੇ ਕਿਹਾ,” ਮੈਂ ਦਿਮਾਗ ਨੂੰ ਮਜਬੂਤ ਕਰਨ ਦੀ ਤਕਨੀਕ ਦਾ ਇਸਤੇਮਾਲ ਕਰਦਾ ਹਾਂ। ਮੇਰੇ ਕੋਲ ਹਰ ਕੰਮ ਦੀ ਡੈਡ ਲਾਈਨ ਮੌਜੂਦ ਹੁੰਦੀ ਹੈ ਤੇ ਮੈਂ ਪ੍ਰੇਰਣਾ ਦੇ ਅਸਮਾਨ ਤੋਂ ਉਤਰਨ ਦਾ ਇੰਤਜਾਰ ਨਹੀਂ ਕਰਦਾ। ਮੈਂ ਮੂਡ ਦੇ ਸਹੀ ਹੋਣ ਦਾ ਇੰਤਜਾਰ ਵੀ ਨਹੀਂ ਕਰ ਸਕਦਾ। ਮੈਨੂੰ ਮੂਡ ਬਣਾਉਣਾ ਪੈਂਦਾ ਹੈ। ਇਹ ਹੈ ਮੇਰਾ ਸਹੀ ਤਰੀਕਾ। ਮੈਂ ਆਪਣੀ ਟੇਬਲ ਕੁਰਸੀ ਤੇ ਬੈਠ ਜਾਂਦਾ ਹਾਂ। ਫਿਰ ਮੈਂ ਪੈਨਸਿਲ ਚੁੱਕ ਕੇ ਲਿਖਣ ਬੈਠ ਜਾਂਦਾ ਹਾਂ। ਜੋ ਵੀ ਮਨ ਵਿਚ ਆਉਂਦਾ ਹੈ ਮੈਂ ਲਿਖਣ ਲੱਗਦਾ ਹਾਂ। ਮੈਂ ਹੱਥ ਚਲਾਉਂਦਾ ਹਾਂ ਤੇ ਕੁਝ ਸਮੇਂ ਬਾਅਦ ਮੈਨੂੰ ਪਤਾ ਵੀ ਨਹੀਂ ਚਲਦਾ ਕਿ ਕਦੋਂ ਮੇਰਾ ਦਿਮਾਗ ਸਹੀ ਰਾਹ ਤੇ ਚਲ ਜਾਂਦਾ ਹੈ ਤੇ ਮੈਨੂੰ ਪ੍ਰੇਰਣਾ ਮਿਲ ਜਾਂਦੀ ਹੈ ਤੇ ਸੱਚਮੁੱਚ ਹੀ ਮੇਰਾ ਲਿਖਣ ਦਾ ਮੂਡ ਬਣ ਜਾਂਦਾ ਹੈ।”
ਕਾਰਜ ਹੋਣ ਤੋਂ ਪਹਿਲਾਂ ਕਾਰਜ ਕਰਨਾ ਪੈਂਦਾ ਹੈ। ਇਹ ਸ੍ਰਿਸ਼ਟੀ ਦਾ ਅਸੂਲ ਹੈ। ਕੋਈ ਵੀ ਚੀਜ਼ ਆਪਣੇ ਆਪ ਸ਼ੁਰੂ ਨਹੀਂ ਹੁੰਦੀ,ਉਹ ਯੰਤਰ ਵੀ ਨਹੀਂ ਜਿਨ੍ਹਾਂ ਦਾ ਤੁਸੀਂ ਰੁਜਾਨਾਂ ਇਸਤੇਮਾਲ ਕਰਦੇ ਹੋ।
ਪੁਸਤਕ- ਵੱਡੀ ਸੋਚ ਦਾ ਵੱਡਾ ਜਾਦੂ
ਡੇਵਿਡ ਜੇ. ਸ਼ਵਾਰਜ਼