ਕੁਝ ਅੌਰਤਾਂ ਕਾਫ਼ੀ ਦੇਰ ਤੋਂ ‘ਕੱਠੀਅਾਂ ਹੋ ਕੇ ਅਾਪਸ ਵਿੱਚ ਅਾਪਣੇ ਪਤੀ ਦੇਵਤਿਅਾਂ ਦੀ ‘ਪ੍ਰਸੰਸਾ’ ਦੇ ਕਸੀਦੇ ਪੜ੍ਹ ਰਹੀਅਾਂ ਸਨ।
ਕਾਫ਼ੀ ੳੁੱਸਲਵੱਟੇ ਲੈਣ ਤੋਂ ਬਾਦ ਠੇਠ ਪੇਂਡੂ ਪਿਛੋਕੜ ਵਾਲੀ ਸਰਲਾ ਬੋਲੀ,” ਮੈਨੂੰ ਸਮਝ ਨਹੀਂ ਅਾੳੁਂਦੀ, ਤੀਵੀਅਾਂ ਅਾਪਣੇ ਪਤੀਅਾਂ ਦੀ ਬੁਰਾੲੀ ਕਰ ਕਿਵੇਂ ਲੈਂਦੀਅਾਂ ਨੇ? ਮੇਰੇ ਘਰਵਾਲੇ ਵੱਲ ਵੇਖ ‘ਲੋ, ਨਾ ਅਕਲ, ਨਾ ਸ਼ਕਲ, ਨਾ ਮੂੰਹ ਨਾ ਮੱਥਾ, ਅਖੇ ਜਿੰਨ ਪਹਾੜੋਂ ਲੱਥਾ, ਰੰਗ ਅੈਨਾ ਕਾਲਾ ਜਿਵੇਂ ਮਾਂ ਭੂਤਨੀ ਨੇ ਭੱਠੀ ‘ਚ ਤਪਾ ਕੇ ਜੰਮਿਅਾ ਹੋਵੇ, ਕੰਜੂਸ ਅੈਨਾ ਕਿ ਅੌਂਤਰਾ ਨਖੱਤਾ ਕੱਛੇ ਬਨੈਣਾਂ ਵੀ ਸੈਕੰਡ ਹੈਂਡ ਖਰੀਦ ਕੇ ਲਿਅੌਂਦਾ, ਮਰ ਜਾਣੇ ਦੀਅਾਂ ਕੱਛਾਂ ‘ਚੋਂ ਮੁਸ਼ਕ, ਮੂੰਹ ‘ਚੋਂ ਮੁਸ਼ਕ – ਮੈਂ ਹੈਰਾਨ ਅਾਂ, ਕਾਲੇ ਮੂੰਹ ਵਾਲਾ ਪਤਾ ਨਹੀਂ ਕਿਹੜੀ ਹੱਡਾਂਰੋੜੀ ‘ਚੋਂ ਮੂੰਹ ਮਾਰ ਕੇ ਅੌਂਦਾ?
ਰਾਤ ਨੂੰ ਅੈਨੇ ਘਰਾੜੇ ਮਾਰਦੈ ਕਿ ਕਦੇ ਕਦੇ ਤਾਂ ਮੇਰਾ ਜੀ ਕਰਦਾ, ਬਾਂਦਰ ਜੲੇ ਦੀਅਾਂ ਨਾਸਾਂ ‘ਚ ਪੈਟਰੌਲ ਪਾ ਕੇ ਅੱਗ ਲਾ ਦਿਅਾਂ। ਧਰਮ ਨਾਲ ੲੇਨੀ ਦੁੱਖੀ ਅਾਂ, ੲੇਨੀ ਦੁੱਖੀ – ਕਿ ਰਹਿ ਰੱਬ ਦਾ ਨਾਂ, ਪਰ ਫਿਰ ਵੀ ਮਜ਼ਾਲ ਅਾ ਕਿ ਕਦੇ ਮੈਂ ਓ’ਦੀ ਬੁਰਾੲੀ ਕੀਤੀ ਹੋਵੇ। ਚੌਂਤੀ ਸਾਲ ਹੋ’ਗੇ ਵਿਅਾਹ ਨੂੰ, ਮੈਨੂੰ ਤਾਂ ਅਾਪਣੀ ਮਰੀ ਮਾਂ ਦੀ ਨਸੀਹਤ ਅਜੇ ਤੱਕ ਯਾਦ ਅਾ, ਕਹਿੰਦੀ ਹੁੰਦੀ ਸੀ, ‘ਧੀੲੇ ! ਘਰਵਾਲਾ ਭਾਂਵੇਂ ਕਿੱਡਾ ਵੀ ਕੰਜਰ ਕਿੳੁਂ ਨਾ ਹੋਵੇ, ਜਨਾਨੀ ‘ਲੀ ਤਾਂ ਦਿਓਤਾ ਹੁੰਦਾ, ਦਿਓਤਾ’ !”
ਜਸਬੀਰ ਸਿੰਘ ਸੰਧੂ