ਪੇਸ਼ਕਸ਼

by Jasmeet Kaur

ਸੁਭਾਗ ਨਾਲ ਇੱਕ ਉੱਭਰ ਰਿਹਾ ਲੇਖਕ ਮੰਤਰੀ ਬਣ ਗਿਆ। ‘‘ਯਾਰ ਵਧਾਈਆਂ ਇੱਕ ਲੇਖਕ ਤੇ ਉਹ ਵੀ ਮੰਤਰੀ ਉਹਦੇ ਇੱਕ ਦੋਸਤ ਨੇ
ਕਿਹਾ।
“ਕਦੀ ਲੇਖਕ ਵੀ ਮੰਤਰੀ ਬਣ ਸਕਦੈ ਅਸੀਂ ਤਾਂ ਅਜੇ ਤੱਕ ਸੋਚਿਆ ਵੀ ਨੀ ਸੀ।” ਦੂਜੇ ਦੋਸਤ ਨੇ ਕਿਹਾ।
“ਮੈਨੂੰ ਸਮਝ ਨੀ ਆਂਦੀ ਤੁਸੀਂ ਮੈਨੂੰ ਲੇਖਕ ਕਿਉਂ ਕਹਿ ਰਹੇ ਓ ? ਵੇਖੋ ਅਜੇ ਤੱਕ ਮੇਰੀ ਕੋਈ ਵੀ ਰਚਨਾ ਇਕ ਵਾਰੀ ਵੀ ਨਹੀਂ ਛਪੀ ਤੁਸੀਂ ਜ਼ਰੂਰ ਸੁਣੀਆਂ ਨੇ।” ਮੰਤਰੀ ਨੇ ਕਿਹਾ।
ਤਾਂ ਈ ਤਾਂ ਕਹਿਨੇ ਆ ਵਧੀਆ ਮੌਕੈ ਜੇ ਪਹਿਲਾਂ ਨਹੀਂ ਤਾਂ ਹੁਣ ਬਣ ਜਾ ”
ਪਹਿਲੇ ਦੋਸਤ ਨੇ ਸੁਝਾਅ ਦਿੱਤਾ।
“ਵੇਖ ਯਾਰ ਜਿਹੜੀ ਰਚਨਾ ਜਿੱਥੇ ਵੀ ਭੇਜੀ ਏ ਖੇਦ ਸਾਹਿਤ ਦੀ ਸਲਿਪ ਲੱਗ ਕੇ ਬੜੀ ਸੱਜ ਧੱਜ ਤੇ ਬੈਂਡ ਬਾਜੇ ਨਾਲ ਡਾਕੀਆ ਮੇਰੇ ਬੁਹੇ ਸਿੱਟ ਜਾਂਦਾ ਰਿਹੈ ਫੇਰ।” ਮੰਤਰੀ ਨੇ ਕਿਹਾ।
ਉਹੋ, ਇਕ ਸੁਝਾਅ ਕਰ ਕੰਨ ਦੋਸਤ ਨੇ ਮੰਤਰੀ ਦੇ ਕੰਨ ਵਿਚ ਕੁੱਝ ਘੁਸਰ ਮੁਸਰ ਕੀਤੀ। ਦੂਜੇ ਦਿਨ ਤੋਂ ਮੰਤਰੀ ਨੇ ਇੰਝ ਹੀ ਕਰਨਾ ਸ਼ੁਰੂ ਕਰ ਦਿੱਤਾ।
ਦਫਤਰ ਦੇ ਲੈਟਰਪੈਡ ਤੇ ਚਿੱਠੀਆਂ ਲਿਖੀਆਂ ਤੇ ਨਾਲ ਉਹੀ ਵਾਪਸ ਆਈਆਂ ਰਚਨਾਵਾਂ ਦੀ ਇਕ ਇਕ ਕਾਪੀ ਲਾ ਭੇਜ ਦਿੱਤੀ। ਹਫਤਾ ਕੁ ਬਾਦ ਉਨ੍ਹਾਂ ਵੇਖਿਆ ਉਨ੍ਹਾਂ ਦਾ ਪੀ.ਏ · ਕਈ ਚਿੱਠੀਆਂ ਲਈ ਆ ਰਿਹਾ ਹੈ। ਮੰਤਰੀ ਜੀ ਨੇ ਵਾਰੋ ਵਾਰੀ ਚਿੱਠੀਆਂ ਪੜੀਆਂ।
ਮਾਨਯੋਗ ਮੰਤਰੀ ਜੀ,
ਤੁਹਾਡੀ ਰਚਨਾ ਪਾ ਕੇ ਬਹੁਤ ਖੁਸ਼ੀ ਹੋਈ। ਇਹ ਛਪ ਰਹੇ ਅੰਕ ‘ਚ ਸ਼ਾਮਲ ਕੀਤੀ ਜਾ ਰਹੀ ਹੈ
ਅਫਸੋਸ ਐ ਕਿ ਅਸੀਂ ਇਹੋ ਜਿਹੀਆਂ ਰਚਨਾ ਤੋਂ ਪਹਿਲਾਂ ਕਿਉਂ ਵਾਂਝੇ ਰਹਿ ਗਏ? ਜਲਦੀ ਹੀ ਇਕ ਹੋਰ ਰਚਨਾ ਭੇਜੋ !
ਧੰਨਵਾਦ ਸਾਹਿਤ
ਤੁਹਾਡਾ (ਸੰਪਾਦਕ)
ਸਾਰੀਆਂ ਚਿੱਠੀਆਂ `ਚ ਇਹੀ ਕੁੱਝ। ਮੰਤਰੀ ਜੀ ਬਹੁਤ ਖੁਸ਼ ਹੋਏ ਤੇ ਹੋਰ ਪਰਤ ਆਈਆਂ ਰਚਨਾਵਾਂ ਦਾ ਹੀਲਾ ਕਰਨ ਲੱਗੇ।

ਬਿਪਨ ਗੋਇਲ

You may also like