ਭਾਈ ਬਿਧੀ ਚੰਦ ਦਾ ਜਨਮ ੧੬੪੦ ਈਸਵੀ ਨੂੰ ਸੁਰ ਸਿੰਘ ਪਿੰਡ ਵਿਚ ਹੋਇਆ ਓਹ ਗਲਤ ਸੰਗਤ ਵਿੱਚ ਪੈ ਜਾਣ ਕਰ ਕੇ ਚੋਰ ਬਣ ਗਿਆ।
ਇਕ ਵਾਰੀ ਭਾਈ ਬਿਧੀ ਚੰਦ ਨੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਚੋਰੀ ਕਰ ਲਈਆਂ ਓਹਨਾ ਦੇ ਮਗਰ ਹੋਲੀ ਹੋਲੀ ਓਹ ਲੋਕ ਵੀ ਪੁੱਜ ਗਏ।
ਅੱਗੇ ਜਾ ਕੇ ਓਸ ਨੇ ਮੱਝਾਂ ਇਕ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਓਥੇ ਇਕ ਝੁਗੀ ਵਿਚ ਰਹਨ ਵਾਲੇ ਬਾਬੇ ਨੂੰ ਸਬ ਕੁਝ ਦੱਸ ਕੇ ਬਚਾਉਣ ਲੈ ਬੇਨਤੀ ਕੀਤੀ।ਓਸ ਬਾਬੇ ਨੇ ਭਾਈ ਸਾਹਿਬ ਨੂੰ ਮਾਲਾ ਦੇ ਕੇ ਕਿਹਾ ਕੇ ਇਹ ਫੜ ਕੇ ਫੇਰੀ ਚੱਲ ਭਾਈ ਸਾਹਿਬ ਬੋਹਤ ਤੇਜਮਾਲਾ ਫੇਰਨ ਲੱਗ ਪਏ।
ਜਦ ਲੋਕ ਓਹਨਾ ਨੂੰ ਪੁੱਛਣ ਲੱਗੇ ਤਾਂ ਓਹਨਾ ਕਿਹਾ ਕਿ ਸਾਡੇ ਕੋਲ ਤਾਂ ਦੇਖ ਲੋ ਇਕ ਬੰਦਾ ਹੀ ਹੈ ਜੇ ਥੋੜਾ ਇਹ ਚੋਰ ਹੈ ਤਾਂ ਲੈ ਜੋ ਪਰ ਭਾਈ ਸਾਹਿਬ ਨੂ ਮਾਲਾ ਫੇਰਦੇ ਦੇਖਕੇ ਓਹ ਚਲੇ ਗਏ।
ਭਾਈ ਸਾਹਿਬ ਨੇ ਬਾਬਾ ਜੀ ਦੀ ਮਾਲਾ ਮੰਗੀ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ। ਫੇਰ ਭਾਈ ਸਾਹਿਬ ਨੇ ਓਹਨਾ ਨੂ ਆਪਣਾ ਸਿਖ ਬਣਾਉਣ ਲਈ ਕਿਹਾ।
ਓਹਨਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਬਾਰੇ ਦੱਸ ਕੇ ਓਧੇਰ ਵਾਲ ਭੇਜ ਦਿਤਾ ਗੁਰੂ ਅਰਜਨ ਦੇਵ ਜੀ ਦੇ ਸਮੇ ਵਿੱਚ ਓਹ ਬੁਰੇ ਕੰਮ ਛੱਡ ਕੇ ਇਕ ਸਚਾ ਸਿਖ ਬਣ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਇਕ ਸੇਠ ਕਰੋੜੀ ਮੱਲ ਉਨਾ ਲਈ ਢਾਈ ਲਖ ਦੇ ਘੋੜੇ ਲੈ ਕੇ ਆਇਆ ਪਰ ਲਾਹੋਰ ਚ ਸ਼ਾਹਜਹਾਂ ਦੇ ਨੋਕਰਾਂ ਨੇ ਓਹ ਖੋਹ ਲਏ ਜਦੋਂ ਓਹ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਤਾਂ ਉਸ ਨੇ ਸਾਰੀ ਗੱਲ ਦੱਸੀ।
ਸਾਰੀ ਸੰਗਤ ਵਿੱਚ ਰੋਹ ਫੈਲ ਗਿਆ ਪਰ ਭਾਈ ਬਿਧੀ ਚੰਦ ਜੀ ਨੇ ਇਹ ਘੋੜੇ ਲਿਆਉਣ ਲਈ ਸੇਵਾ ਮੰਗੀ ਤੇ ਗੁਰੂ ਸਾਹਿਬ ਨੇ ਸੇਵਾ ਸੋਂਪ ਦਿੱਤੀ।
ਓਹ ਗੁਰੂ ਸਾਹਿਬ ਦੇ ਚਰਨਾ ਤੇ ਮਾਥਾ ਟੇਕਕੇ ਗੁਰੂ ਸਾਹਿਬ ਨੂੰ ਸਹਾਈ ਹੋਣ ਲਈ ਅਰਦਾਸ ਕਰਕੇ ਲਾਹੋਰ ਵਲ ਚੱਲ ਪਿਆ ਲਾਹੋਰ ਓਹ ਇਕ ਰਾਮਗੜੀਏ ਸਿਖ ਦੇ ਘਰ ਰੁਕ ਗਿਆ।ਓਥੇ ਉਸ ਨੇ ਸਿਖ ਨੂ ਅਉਣ ਦਾ ਕਾਰਣ ਦਸ ਦਿੱਤਾ ਤੇ ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਸਵੇਰ ਚੱਲ ਪਿਆ ਜਦੋ ਓਹ ਘਾਹ ਕੱਟ ਰਿਹਾ ਕ ਤਾਂ ਮਨ ਹੀ ਮਨ ਅਰਦਾਸ ਕਰ ਰਿਹਾ ਕੇ ਗੁਰੂ ਸਾਹਿਬ ਦੇ ਘੋੜੇ ਇਹ ਘਾਹ ਖਾ ਲੈਣ।ਘਾਹ ਕੱਟਣ ਤੋ ਬਾਅਦ ਓਹ ਮੰਡੀ ਵਿਚ ਬੇਤਹ ਗਿਆ ਜਿਥੇ ਸ਼ਾਹਜਹਾਂ ਦੇ ਨੋਕੇਰ ਘਾਹ ਲੈਣ ਆਓਂਦੇ ਸੀ ਓਥੇ ਘਾਹ ਲੈਣ ਲਈ ਆਓਂਦੇ ਨੇ ਸਬ ਦੇ ਘਾਹ ਦੇਖ ਕੇ ਭਾਈ ਬਿਧੀ ਚੰਦ ਨੂੰ ਭਾਹ ਪੁਛਦੇ ਨੇ ਭਾਈ ਬਿਧੀ ਚੰਦ ੧ ਰੁਪਿਆ ਕਹੰਦਾ ਪਰ ਕੋਈ ਨਹੀ ਲੈ ਕੇ ਜਾਂਦਾ।
ਫੇਰ ਸਾਹਉਂਦੇ ਖਾਨ ਧਰੋਗਾ ਆਓਂਦਾ ਓਹ ਵੀ ਸਾਹਿਬ ਨੂੰ ਪੁਛਦਾ ਪਰ ਘਾਹ ਵਧੀਆ ਹੋਣ ਕਰ ਕ ਉਸ ਨੂੰ ਕਹ ਦਿੰਦਾ ਕੇ ਜੇ ਘੋੜੇ ਘਾਹ ਖਾ ਲੈਣ ਤਾਂ ਤੇਨੁ ਰੋਜ ਦਾ ਰੁਪਿਆ ਦੇ ਦੇਵਾਗੇ ਨਹੀ ਤਾਂ ਕੁਜ ਨਹੀ ਮਿਲੇਗਾ।
ਭਾਈ ਬਿਧੀ ਚੰਦ ਮੰਨ ਜਾਂਦਾ ਜਦ ਘੋੜੇ ਘਾਹ ਲੇਂਦੇ ਨੇ ਤਾਂ ਉਸ ਨੂ ਘਾਹ ਲਈ ਰੋਜ ਕਿਲੇ ਵਿੱਚ ਬੁਲਾ ਲਿਆ ਜਾਂਦਾ ਉਸ ਨੇ ਪੇਹਲਾਂ ਘੋੜੇ ਦੇ ਪੈਰ ਚੁਮੇ ਫੇਰ ਓਹਨਾ ਨੂ ਪਲੋਸ ਕੇ ਘਾਹ ਪਾ ਦਿੱਤਾ ਘੋੜੇ ਰੱਜ ਕੇ ਘਾਹ ਖਾਂ ਲੱਗੇ। ਫੇਰ ਉਸ ਨੂੰ ਪੱਕੀ ਨੋਕਰੀ ਤੇ ਰਖ ਲਿਆ ਭਾਈ ਬਿਧੀ ਚੰਦ ਰੋਜ ਇਕ ਪਥਰ ਘਾਹ ਦੀ ਪੰਡ ਵਿਚ ਪਥਰ ਲੈ ਆਓਂਦਾ ਤੇ ਅਧੀ ਰਾਤ ਨੂੰ ਪਥਰ ਨਾਲ ਲਗਦੀ ਨਦੀ ਵਿੱਚ ਸੁੱਟ ਦਿੰਦਾ।
ਇਕ ਦਿਨ ਖੁਸ਼ ਹੋ ਕੇ ਉਸਨੂੰ ੧੦੦੦ ਰੁਪਿਆ ਇਨਾਮ ਮਿਲਿਆ ਸਾਰੇਆ ਉਸ ਤੋ ਪਾਰਟੀ ਮੰਗੀ ਤੇ ਸਬ ਨੇ ਉਸ ਤੋ ਸ਼ਰਾਬ ਮੰਗ ਲਈ ਪਰ ਬਿਧੀ ਚੰਦ ਨੇ ਇਨਕਾਰ ਕਰ ਦਿੱਤਾ।ਓਹਨਾ ਫੇਰ ਕਿਹਾ ਤੂ ਪੈਸੇ ਦੇ ਅਸੀਂ ਆਪੇ ਲੈ ਆਵਾਗੇ ਭਾਈ ਬਿਧੀ ਚੰਦ ਨੇ ਉਨਾ ਨੂੰ ਪੈਸੇ ਦੇ ਦਿੱਤੇ ਓਹ ਰਾਤ ਨੂੰ ਸ਼ਰਾਬ ਪੀ ਕੇ ਬੇਸੁਰਤ ਹੋ ਗਏ ਤਾਂ ਭਾਈ ਬਿਧਿ ਚੰਦ ਨੇ ਓਨਾ ਸਾਰੀਆਂ ਨੂੰ ਬਾਹਰੋ ਜਿੰਦਾ ਲਗਾ ਦਿੱਤਾ। ਇਕ ਘੋੜਾ ਕਿਲੇ ਦੇ ਉਪਰ ਲੈ ਕ ਉਸ ਨੂੰ ਨਦੀ ਵਿੱਚ ਛਾਲਮਰਵਾ ਦਿੱਤੀ ਤੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪੋਹੰਚ ਗਿਆ ਸਵੇਰ ਨੂ ਸਾਰੇ ਸ਼ਹਿਰ ਨੂ ਪਤਾ ਲੱਗ ਗਿਆ ਪਰ ਓਹ ਹੁਣ ਕੁਝ ਨੀ ਕਰ ਸਕਦੇ ਸੀ।
ਗੁਰੂ ਸਾਹਿਬ ਜੀ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਪਰ ਓਹ ਘੋੜਾ ਵਿਛੋੜਾ ਹੋਣ ਕਰਕ ਕੁਜ ਖਾਂਦਾ ਨਹੀ ਸੀ ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਵੀ ਲਾਹੋਰ ਪੋਹੋੰਚ ਗਿਆ।
ਓਥੇ ਓਹ ਰਾਤ ਨੂੰ ਇਕ ਖਤ੍ਰੀ ਸਿਖ ਦੇ ਘਰੇ ਰਿਹਾ ਤੇ ਉਸਨੂੰ ਆਪਣੇ ਅਓਨ ਦਾ ਕਾਰਣ ਦੱਸ ਕੇ ਉਸ ਤੋ ੧ ਪਤ੍ਰੀ ਇਕ ਧੋਤੀ ਤੇ ਇਕ ੩੦ ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਿਆ। ਭਾਈ ਸਾਹਿਬ ਓਥੇ ਰਾਹ ਵਿੱਚ ਬੈਠ ਗਏ ਜਿਥੋ ਧਰੋਗਾ ਰੋਜ ਲੰਘਦਾ ਹੁੰਦਾ ਸੀ ਭਾਈ ਸਾਹਿਬ ਆਪਣੇ ਸਾਰੇ ਅੰਦਾਜੇ ਨਾਲ ਤੇ ਗੁਰੂ ਸਾਹਿਬ ਦੇ ਭਰੋਸੇ ਰਖ ਕੇ ਸਬ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ।
ਓਸੇ ਸਮੇ ਤੇ ਧਰੋਗਾ ਓਥੇ ਆਇਆ ਤੇ ਲੋਕਾਂ ਤੋਂ ਬਾਬੇ ਦੀ ਸਿਫਤ ਸੁਨ ਕੇ ਉਸ ਨੇ ਘੋੜੇਆ ਬਾਰੇ ਪੁਛ ਲਿਆ ਫੇਰ ਭਾਈ ਬਿਧੀ ਚੰਦ ਕਹੰਦਾ ਕੇ ਮੇਨੂ ਉਸ ਥਾ ਤੇ ਲੈ ਕੇ ਚਲੋ ਜਿਥੇ ਥੋੜੇ ਘੋੜਾ ਖੜਾ ਹੁੰਦਾ ਸੀ। ਧਰੋਗਾ ਉਸ ਨੂੰ ਓਥੇ ਲੈ ਗਿਆ ਤੇ ਭਾਈ ਸਾਹਿਬ ਦੇਖ ਕੇ ਕਹੰਦੇ ਕੇ ਲਗਦਾ ਹੈ ਜਿਵੇ ਕੋਈ ਘਰ ਦਾ ਭੇਤੀ ਹੀ ਘੋੜਾ ਭਜਾ ਕੇ ਲੈ ਗਿਆ ਹੈ ਭਾਈ ਸਾਹਿਬ ਕਹੰਦੇ ਕੇ ਓਹ ਘੋੜੇ ਦਾ ਸਾਥੀ ਘੋੜਾ ਇਹ ਹੈ ਸਬ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ।
ਭਾਈ ਸਾਹਿਬ ਕਹੰਦੇ ਕੇ ਘੋੜੇ ਨੂੰ ਓਥੇ ਬਾਹਰ ਲੈ ਜਾਵੋ ਭਾਈ ਸਾਹਿਬ ਕਹੰਦੇ ਕੇ ਉਸ ਵੇਲੇ ਸਾਰੇ ਇਸ ਕਮਰੇ ਵਿੱਚ ਸ਼ਰਾਬ ਪੀ ਕੇ ਬੇਸੁਰਤ ਸੀ ਤੇ ਬਾਹਰੋ ਬੰਦ ਸੀ। ਅੱਗੇ ਭਾਈ ਸਾਹਿਬ ਕਹੰਦੇ ਕੇ ਉਸ ਨੇ ਇਸ ਤਰਾ੍ ਕਾਠੀ ਪਾਈ ਤੇ ਉਪਰ ਬੈਠ ਕੇ ਕਹੰਦੇ ਇਸ ਤਰ੍ਹਾ ਬੈਠ ਗਿਆ ਫੇਰ ਓਹ ਕਹਿੰਦੇ ਕੇ ਮੈ ਓਹੀ ਸਿਖ ਹਾਂ ਗੁਰੂ ਦਾ ਜੋ ਪਹਿਲਾ ਘੋੜਾ ਲੈ ਕੇ ਗਿਆ ਸੀ ।
ਜਿਸ ਵਿਚ ਹਿਮਤ ਹੈ ਰੋਕ ਲਵੋ ਇਹ ਕਹ ਕੇ ਭਾਈ ਸਾਹਿਬ ਨੇ ਦੂਜੇ ਘੋੜੇ ਦੀ ਕੰਧ ਟਪਕੇ ਨਦੀ ਵਿੱਚ ਛਾਲ ਮਰਵਾ ਦਿੱਤੀ ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂ ਆਪਣੇ ਗੱਲ ਨਾਲ ਲਾਕੇ ਸਤਿਕਾਰ ਦਿੱਤਾ ਤੇ ਕਿਹਾ ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੁੰ ਨਹੀ ਮਿਲਿਆ।