ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ
ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ
ਸੂਰਜ ਤਾਂ ਬਹੁਤ ਠੰਡਾ ਸੀ,ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ
ਨਿੱਤਾ ਦਾ ਹੂੰਦਾ ੳੁਸ ਮਲੂਕੜੀ ਤੇ ਅੱਤਿਅਾਚਾਰ, ਜੋ ਇਕ ਇਨਸਾਨ ਤਾਂ ਕੀ, ਇਕ ਪੱਥਰ ਨੂੰ ਵੀ ਪਿਘਲਾ ਸਕਦਾ ਸੀ,
ੳੁਸਦੀ ਮਾਂ ਨੇ ਗੁੱਤਾਂ ਕਰਦੀ ਦੇ ਵਾਲ ਖਿੱਚ ਦੇਣੇ
ਮਾਰਨੀਆ ਚਪੇੜਾਂ ਗਿੱਚੀ ‘ਚ ਬਿਨਾ ਕਿਸੇ ਗੱਲ ਤੋਂ, ਸ਼ਾਇਦ ਅਜਿਹੇ ਵਿਵਹਾਰ ਦੀ ਕਿਸੇ ਨੇ ਵੀ ਕਿਸੇ ਤੋਂ ਕਲਪਨਾ ਨਾ ਕੀਤੀ ਹੋਵੇ,
ਜਾਣ ਤੋਂ ਪਹਿਲਾਂ ਤੇ ਸਕੂਲੋ ਆਉਂਣ ਤੋਂ ਬਾਅਦ,ਕੰਮ ਕਰਨਾ ਨੌਕਰਾਣੀ ਤੋਂ ਵੀ ਕਿਤੇ ਵੱਧ ਕੇ. ਦਾਦੀ ਦੀ ਭੈੜੀ ਝਾਂਕਣੀ,ਪਿਓ ਦਾ ਦੋ ਪੈੱਗ ਲਾ ਕੇ ਸੌਣਾ,ਦਾਦੇ ਦਾ ਜਾਗਦੇ ਹੋਏ ਅੱਖਾਂ ਮੀਚ ਲੈਣਾ,ਤੇ ਮਾਂ ਦਾ ਕਚੀਚੀਆਂ ਵੱਟਣਾ ਨਰਕ ਤੋਂ ਘੱਟ ਨਹੀਂ… ਇਹ ਮੇਰੀ ਕਲਪਨਾ ਦੀ ੳੁਸ ੳੁਤੇ ਹੋ ਰਹੇ ਜੁਲਮਾਂ ਦੀ ਹੱਦ ਨਹੀ ਸੀ, ਖੌਰੇ ੳੁਸ ਪਰਮਾਤਮਾ ਨੇ ਇਸ ਬੱਚੀ ਨਾਲ਼ ਕੀ ਵੈਰ ਕੱਢਿਅਾ ਸੀ,
ਸਮੇ ਦਾ ਦੂਸਰਾ ਪੜਾਅ ਤੇਜੀ ਨਾਲ ੳੁਸ ਵੱਲ ਵਧਦਾ ਅਾ ਰਿਹਾ ਸੀ,
ਜਵਾਨੀ ਮਸਤ ਮਲੰਗ ਹੁੰਦੀ ਹੈਂ,ਆਜਾਦ ਖਿਆਲੀ ਡਰ ਭੈਅ ਤੋਂ ਮੁਕਤ,ਇਸ਼ਕ ਦਾ ਨਾਗ ਵੀ ਜਵਾਨੀ ਨੂੰ ਹੀ ਡੰਗਦਾ ,ਧੁੱਪਾ ‘ਚ ਪਲਦੇ ਘਾਹ ਨੂੰ,ਪਾਣੀ ਦੀਆਂ ਦੋ ਬੂੰਦਾ ਹੀ ਕਾਫੀ ਹੁੰਦੀਆ ,ਨਵੀਂ ਜ਼ਿੰਦਗੀ ਦੇਣ ਲਈ,ਕੌੜੇ ਬੋਲ ਸਹਿੰਦੀ ਕੁੱਟ ਖਾਂਦੀ ਕੁੜੀ ਦਾ,ਪਿਆਰ ਭਰੇ ਬੋਲ ਬੋਲਣ ਵਾਲੇ,ਮੁੰਡੇ ਵੱਲ ਜਾਣਾ ਸੁਭਾਵਿਕ ਹੈ,ਕਿੳੁਂਕਿ ਔਰਤ ਵੀ,ਆਜਾਦ ਹੋਣਾ ਚਾਹੁੰਦੀ ਆ,ਪੰਛੀਆਂ ਵਾਂਗ..ਕਈ ਵਾਰ ਅੌਰਤ ਦਾ ਇਕ ਫੈਸਲਾ ੳੁਸਦੀ ਜਿੰਦਗੀ ਨੂੰ ਨਰਕ ਤੋਂ ਬੁਰੀ ਬਣਾ ਦਿੰਦਾ ਹੈ,
ਇਸਦੇ ਚੱਲਦੇ ਹੀ ਕੁੜੀ #ਅਨਮੋਲ ਨਾਮੀ ਨੌਜਵਾਨ ਨਾਲ ਪੇ੍ਮ ਬੰਧਨ ਵਿਚ ਬੱਧੀ ਗਈ,ਜੋ ੳੁਸਦੇ ਪਿੰਢ ਦੇ ਗੁਰੂਦੁਅਾਰੇ ਵਿਚ ਰਹਿੰਦਾ ਸੀ, ਅਨਮੋਲ ਨੂੰ ਮਿਲਕੇ ੳੁਸਨੂੰ ਮਾਂ ਪਿੳੁ ਦੇ ਦਿਤੇ ਤਸੀਹੇ ਭੁੱਲ ਜਾਂਦੇ, ਸਾਰਾ ਦਿਨ ਤਾਨਿਅਾਂ ਮਾਰੀ ਜਿੰਦਗੀ ਦਾ ਦੁੱਖ ਸ਼ਾਮ ਵੇਲ਼ੇ ਅਨਮੋਲ ਨੂੰ ਗੁਰੂਘਰ ਮਿਲਕੇ ਦੂਰ ਹੋ ਜਾਂਦਾ,
ਅਚਾਨਕ ਅਨਮੋਲ ਦੀ ਮਾਂ ਦਾ ਸੁਰਗਵਾਸ ਹੋ ਗਿਅਾ, ੳੁਸਨੇ ਮਿਲਕੇ ਕੁੜੀ ਨੂੰ ਨਾਲ਼ ਲੈ ਜਾਣ ਦਾ ਫੈਸਲਾ ਕੀਤਾ, ਕੁੜੀ ਘਰੋਂ ਕੁਝ ਪੈਸੇ ਤੇ ਗਹਿਣੇ ਲੈ ਕੇ ਮਿੱਥੀ ਥਾਂ ਤੇ ਅਾ ਗਈ, ਦੋਵੇਂ ਜਾਣੇ ਨਵੀ ਜਿੰਦਗੀ ਦੀ ਸ਼ੁਰੂਅਾਤ ਦੇ ਲਈ ਟਰੇਨ ਵਿੱਚ ਬੈਠੇ ਅਤੇ ਨਿੱਕਲ ਗਏ, ਕੁੜੀ ਦੇ ਦੁੱਖਾਂ ਦਾ ਇਹ ਅੰਤ ਸੀ ਜਾਂ ਸ਼ੁਰੂਅਾਤ ਰੱਬ ਹੀ ਜਾਣਦਾ ਸੀ,ਸਵੇਰੇ ਜਦੋਂ ਕੁੜੀ ਦੀ ਅੱਖ ਖੁੱਲੀ ਤਾਂ, ਅਨਮੋਲ ੳੁਸਨੂੰ ਦਿਖਾਈ ਨਾ ਦਿੱਤਾ, ਪਾਗਲਾਂ ਵਾਂਗ ਲੱਭਣ ਲੱਗੀ ਹਰ ਪਾਸੇ, ਪਰ ਅਨਮੋਲ ਦਾ ਕੁੱਝ ਪਤਾ ਨਹੀ ਸੀ, ਵਕਤ ਦੇ ਤਕਾਜੇ ਤੇ ਟਰੇਨ ਦੀ ਗਤੀ ਨੇ ਕੁੜੀ ਨੂੰ ਮਾਪਿਆਂ ਦੀ ਨਜ਼ਰ ਵਿਚ ਬਦਚਲਣ ਬਣਾ ਦਿੱਤਾ, ਹੁਣ ੳੁਸ ਕੋਲ ਕੋਈ ਰਸਤਾ ਨਹੀ ਸੀ, ਹਰ ਬੁਹਾ ਬੰਦ ਹੋ ਚੁੱਕਾ ਸੀ, ਕੁੜੀ ਨੂੰ ਅਗਲੇ ਦਿਨ ੳੁਸਦੇ ਮਾਪਿਅਾਂ ਨੇ ਦੇਖਿਅਾ, ਅਖਵਾਰ ਦੀ ੳੁਸ ਖਬਰ ਦੇ ਰੂਪ ਵਿਚ ਜਿਸ ਵਿਚ ਲਿਖਿਅਾ ਸੀ, “ਇੱਕ ਮੁਟਿਅਾਰ ਵੱਲੋਂ ਟਰੇਨ ਅੱਗੇ ਛਾਲ਼ ਮਾਰ ਕੇ ਅਾਤਮ ਹੱਤਿਅਾ”.
ਹੁਣ ਕੌਣ ਜਿਮੇਵਾਰ ਹੈ ਕੁੜੀ ਦੀ ਮੌਤ ਦਾ, ੳੁਹ ਮਾਂ ਜਿਸਨੇ ਹਮੇਸ਼ਾ ੳੁਸਨੂੰ ਤਾਹਨਿਅਾਂ ਦੇ ਵਿੱਚ ਯਾਦ ਕੀਤਾ, ੳੁਹ ਪਿਓ ਜਿਸਦੇ ਲਈ ਇਸ ਜਾਨ ਦੀ ਕੋਈ ਕੀਮਤ ਨਹੀ ਸੀ ਜਾਂ ਅਨਮੋਲ ਜਿਹੇ ਜਿਸਮ ਦੇ ੳਹ ਵਪਾਰੀ ਜੋ ਮਜਬੂਰ ਕੁੜੀਅਾਂ ਦੇ ਦੁੱਖੀ ਦਿਲ ਨੂੰ ਹਥਿਅਾਰ ਬਣਾ ਕੇ ਮੌਕੇ ਦਾ ਫਾਇਦਾ ਚੁੱਕਦੇ ਹਨ, ਲੂਣਾਂ ਪੈਦਾ ਨੀ ਹੁੰਦੀ ਬਣਾਈ ਜਾਂਦੀ ਆਂ, ਬੇਵਸੀ ਹੀ ੳੁਸ ਕੁੜੀ ਦਾ ੳੁਸਦੀ ਜਿੰਦਗੀ ਤੋਂ ਮੌਤ ਤੱਕ ਇਮਤਿਹਾਨ ਲੈਂਦੀ ਰਹੀ, ਕਦੋਂ ਅਸੀ ਕਹਾਂਗੇ ਕਿ ਅਸੀ ਬੇਹਤਰ ਸਮਾਜ ਦਾ ਹਿੱਸਾ ਹਾਂ, ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਇੱਕ ਬੇਟੀ ਜਰੂਰ ਦੇਵੀਂ ਤੇ ਮੈਨੂੰ ਏਨੀ ਕਾਬਿਲੀਅਤ ਦੇਵੀਂ ਕਿ ਮੈਂ ਅਾਪਣੀ ਬੇਟੀ ਦੀ ਜਿੰਦਗੀ ਵਿੱਚ “ਬੇਵਸੀ” ਅਾੳੁਣ ਤੱਕ ਨਾ ਦੇਵਾਂ..
🖋 ਅਨਮੋਲ
ਬੇਵਸੀ
1.1K
previous post