ਭੂਆ ਨੇ ਸਾਰੀ ਜਿੰਦਗੀ ਉਹਦੀ ਮੰਗ ਬਣਕੇ ਕੱਢ ਦਿੱਤੀ

by admin

ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ ਜ਼ਿਮੀਦਾਰ ਪਰਿਵਾਰ ਸੀ ਤੇ ਅਸੀ ਠੀਕ ਠਾਕ ਬਸ ਆਈ ਚਲਾਈ ਚਲਦੀ ਸੀ। ਲਾਗੇ ਹੋਣ ਕਰਕੇ ਭੂਆ ਦੀ ਨਨਾਣ ਸਾਡੇ ਕੋਲ ਛੇਤੀ ਛੇਤੀ ਆ ਜਾਂਦੀ ਸੀ,

ਇਕ ਦਿਨ ਉਹਨੇ ਮੇਰੀ ਬੀਬੀ ਨੂੰ ਕਿਹਾ ਆਪਣੀ ਪੋਤਰੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰਦੇ। ਬੀਬੀ ਨੂੰ ਹੋ ਗਿਆ ਮੁੰਡਾ ਸੋਹਣਾ ਜਮੀਨ ਖੁਲੀ ਮੇਰੀ ਪੋਤਰੀ ਤੇ ਰਾਜ ਕਰੁ , ਜਿਦਾ ਕੀ ਹਰ ਦਾਦੀ ਨੂੰ ਹੁੰਦਾ ਗੱਲ ਹੋਗੀ,ਹੋਲੀ ਹੋਲੀ ਗੱਲ ਪਿੰਡ ਚ ਪਤਾ ਲਗ ਗਈ ਕਹਿੰਦੇ ਕੁੜੀ ਮੰਗ ਵੀ ਦਿਤੀ ਹਰ ਇਕ ਨੇ ਕਿਹਾ ਕਰਨਾ ਕਰਮਾਂ ਵਾਲੀ ਕੁੜੀ ਇਹਨਾਂ ਸੋਹਣਾ ਮੁੰਡਾ ਇੰਨੀ ਜ਼ਮੀਨ ਬਸ ਫਿਰ ਕੀ ਮੇਰੀਆਂ ਸਹੇਲੀਆਂ ਨੂੰ ਪਤਾ ਲਗਾ ਕੀ ਇਹਦਾ ਰਿਸ਼ਤਾ ਸੰਧੂਆਂ ਦੇ ਮੁੰਡੇ ਨੂੰ ਹੋ ਗਿਆ ਓਹਨਾ ਛੇੜਨਾ, ਮੈਨੂੰ ਗੁੱਸਾ ਲਗਣਾ, ਕਹਿਣਾ ਸਬ ਝੂਠ, ਨਹੀਂ ਹੋਇਆ ਕੋਈ ਰਿਸ਼ਤਾ ਕੁੜੀਆਂ ਕਹਿਣਾ ਸੋਹ ਖਾ ਚਲ ਆਪਣੇ ਵੀਰ ਦੀ ,ਸੱਚ ਦਸਾ ਮੈਂਨੂੰ ਡਰ ਲਗਣਾ ਕੀ ਜੇ ਸੋਹ ਖਾਲੀ ਕੀਤੇ ਉਹਨੂੰ ਕੁਝ ਹੋ ਨਾ ਜਾਵੇ ,ਮੈਂ ਕਹਿਣਾ ਗੁਰੂ ਘਰ ਖਾਲੂ ਸੋਹ ਪਰ ਵੀਰ ਦੀ ਨਹੀਂ ਖਾਣੀ ਉਹਨਾ ਕਹਿਣਾ ਚਲ ਫਿਰ ਗੁਰੂ ਘਰ ਮੈਂ ਖਾ ਆਉਂਣੀ. ਅਗਲੇ ਦਿਨ ਤੜਕੇ ਉਠਕੇ ਝਾੜੂ ਲੋਣਾ ਬਾਬੇ ਘਰ ਸੇਵਾ ਕਰਨੀ ਨਾਲੇ ਰੋਣਾ ਬਾਬਾ ਤੇਰੀ ਝੂਠੀ ਸੋਹ ਖਾਦੀ ਮੈਂ ਵੇਖੀ ਕੀਤੇ ਫੇਲ ਨਾ ਕਰਦੀ।

ਮੈਂ 10 ਤਕ ਪਹੁਚੀ 10 ਦੇ ਪੇਪਰ ਹੁੰਦੀਆਂ, ਉਹਦੀ ਮਾਂ ਨੇ ਮੇਰੇ ਸਿਰ ਤੇ ਲਾਲ ਫੁਲਕਾਰੀ ਦਾ ਮੂੰਹ ਚ ਲੱਡੂ ਤੇ ਹੱਥ ਚ 5o₹ ਰੱਖ ਕੇ ਮੋਹਰ ਲਾਤੀ ਰਿਸ਼ਤੇ ਦੀ. ਫਿਰ ਤੇ ਪਿੰਡ ਵਾਲਿਆਂ ਵਧਾਈਆਂ ਦੇਣੀਆਂ ਕੁੜੀਆਂ ਆਖਣਾ ਹੁਣ ਦਸ ਮੁਕਰਦੀ ਸੀਨਾ ਹੁਣ ਮੰਨਦੀ ਕੀ ਹੈਗੀ ਤੂੰ ਸੰਧੂ ਦੀ ਮੰਗ ਆ। ਮੈਂ ਘਰ ਆਕੇ ਬੀਬੀ ਨਾਲ ਲੜ ਪੈਣਾ ਕੀ ਮੈਨੂੰ ਇਹਦਾ ਬੋਲਦੀਆਂ, ਬਾਪੂ ਜੀ ਨੇ ਅਗੇ ਪੜਨੋ ਹਟਾ ਲਿਆ। ਪਰ ਬੇਬੇ ਨੇ ਕਿਹਾ ਮੁੰਡਾ ਖਾਲਸਾ ਕਾਲਜ ਪੜਦਾ ਓਹਨੂੰ ਆਖਿਆ ਕੁੜੀ 10 ਹੀ ਪੜ੍ਹੀ ਫਿਰ ਕੀਤੇ ਰਿਸ਼ਤੇ ਤੋਂ ਨਾਹ ਨਾ ਕਰਦੇ ਆਪਾਂ ਪਡ਼ਾ ਦੇਈਏ 12 ਤੇ ਸੁਣਿਆ ਮੁੰਡਾ 15 ਵੀ ਚ ਪਦਾ। | 15 ਮਤਲਬ ਦੂਜੇ ਸਾਲ ਚ । ਰਿਸਤੇ ਦੇ ਡਰੋ ਬਾਪੂ ਮਨ ਗਿਆ ਮੈਨੂੰ ਚਾਅ ਚੜ ਗਿਆ ਅਖੇ ਚਲ ਕੀਤੇ ਤੇ ਕੰਮ ਆਇਆ ਇਹ ਰਿਸ਼ਤਾ ਇਹੀ ਸੋਚ ਨੱਚਦੀ ਫਿਰਦੀ ਸੀ,ਕੁਝ ਕੁ ਕੁੜੀਆਂ ਦੇ ਵਿਆਹ ਹੋਗੇ ਤੇ ਕੁਝ ਪੜ੍ਹਨੋ ਹਟ ਗਈਆਂ । ਤੀਆਂ ਲਗਦੀਆਂ ਹੁੰਦੀਆਂ ਸੀ ਓਦੋ ਪਿੰਡੋ ਬਾਹਰ ਵਾਰ ਓਥੇ ਸਬ ਨੇ ਮਿਲਣਾ ਤੇ ਮੈਨੂੰ ਕੁੜੀਆਂ ਨੇ ਕਹਿਣਾ ਤੈਨੂੰ ਵੀ ਹਟਾ ਲੈਣਾ ਸੀ ਪੜ੍ਹਨੋ ਤੈਨੂੰ ਤਾਂ ਲਾਤਾ ਤੂੰ ਸੰਧੂ ਘਰ ਮੰਗੀ।

ਤੇ ਤੂੰ ਵੀ ਸਾਡੇ ਵਾਂਗੂ ਘਰ ਬੈਠਣਾ ਸੀ.ਉਦੋ ਮੈਨੂੰ ਗੁਸਾ ਆਉਂਣਾ ਹਟ ਗਿਆ ਸੀ ਮੈਂ ਹੱਸ ਪੈਣਾ ਫਿਰ ਇਕ ਦਿਨ veer ਖੇਤਾਂ ਚ ਕੰਮ ਕਰਦਾ ਸੀ ਤੇ ਭਾਬੀ ਮਗਰ ਰੋਟੀ ਲੈ ਕੇ ਗਈ , ਦਸਦੇ ਅੰਨੇ ਵਾਹ ਗੋਲੀ ਚਲੀ ਤੇ ਮੇਰਾ ਵੀਰ ਭਾਬੀ ਵਿੱਚ ਮਾਰੇ ਗਏ ਦਸਦੇ ਕੀ ਕੋਈ ਖਾੜਕੂ ਲੁਕਿਆ ਸੀ ਗੋਲੀ ਓਹਦੇ ਤੇ ਚਲੀ ਵਿੱਚ ਇਹ ਮਰਗੇ ਪਰ ਪੁਲਿਸ ਨੇ ਵੀਰ ਨੂੰ ਵੀ ਖਾੜਕੂ ਪੇਸ਼ ਕਰਤਾ। ਤੇ ਭਾਬੀ ਨੂੰ ਖਬਰਾਂ ਉਹਨਾ ਤਕ ਪਹੁਚਾਉਣ ਵਾਲੀ ਬਣਾ ਦਿੱਤਾ, ਬੀਬੀ ਰੋ ਰੋ ਮਰਗੀ ਤੇ ਬਾਪੂ ਨੂੰ ਪੁਲਿਸ ਲੈਗੀ ਫਿਰ ਹਰਜੀਤ ਸਿੰਘ ਸੰਧੂ ਜਿਸਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਨੇ ਤੇ ਉਹਦੇ ਪਿਉ ਨੇ ਪਿੰਡ ਵਾਲਿਆਂ ਨਾਲ ਰਲ ਕੇ ਮੇਰੇ ਵੀਰ ਤੇ ਭਾਬੀ ਦਾ ਅੰਤਿਮ ਸਸਕਾਰ ਕਰਵਾਇਆ।

ਪਰ ਉਹ ਸਾਡੇ ਘਰ ਨੀ ਆਇਆ ਬਾਹਰੋ ਬਾਹਰ ਚਲ ਗਿਆ । ਉਸ ਤੋਂ ਬਾਅਦ ਓਹਨੇ 90 ਹਜਾਰ ਦੇਕੇ ਮੇਰੇ ਬਾਪੁ ਨੂੰ ਛੱਡਵਾਈਆਂ ਤੇ ਬੂਹੇ ਅਗੇ ਛੱਡ ਕੇ ਚਲ ਗਿਆ ।ਉਸ ਦਿਨ ਮੈਨੂੰ ਲਗਾ ਚਲੋ ਕੋਈ ਤੇ ਹੇਗਾ ਸਾਡਾ, ਅਖੀਰ ਮੇਰੇ ਵਿਆਹ ਦੀ ਗੱਲ ਹੋਣੀ ਸ਼ੁਰੂ ਹੋਈ. ਫਿਰ ਇਕ ਦਿਨ ਰਾਤ 6 ਕੁ ਵੱਜੇ ਸਾਡੇ ਘਰ ਮੋਹਰੇ ਬੁਲਟ ਮੋਟਰ ਸਾਈਕਲ ਦੀ ਅਵਾਜ ਆਈ ਵੀਰ ਦਾ ਬੇਟਾ ਬਾਹਰ ਨਿਕਲਿਆ ਛੋਟਾ ਸੀ ਉਦੋ ਓਹਦੇ ਪੁੱਛਣ ਤੇ ਦੱਸਿਆ ਕੀ ਮੈਂ ਹਰਜੀਤ ਸਿੰਘ ਸੰਧੂ ਆ ਤੇ ਬਾਪੂ ਜੀ ਨੂੰ ਮਿਲਣਾ, ਇਹ ਗੱਲ ਸੁਣ ਕੇ ਬਾਪੂ ਨੇ ਵੀ ਮੇਰੇ ਮੂੰਹ ਵੱਲ ਵੇਖਿਆਤੇ ਬਾਹਰ ਤੁਰ ਗਏ ਮੈਂ ਵੀ ਪਿੱਛੇ ਗਈ ਪਰ ਦਰਵਾਜੇ ਤੋਂ ਬਾਹਰ ਨੀ ਪਿੱਛੇ ਰਹੀ।

ਉਹਨੇ ਬਾਪੂ ਜੀ ਨੂੰ ਕਿਹਾ ਕੀ ਬਾਪੂ ਜੀ ਮੈਨੂੰ ਕੋਈ ਕਾਹਲੀ ਨੀ ਵੀਰ ਦੇ ਬਚੇ ਬਹੁਤ ਛੋਟੇ ਨੇ ਵੇਖਲੋ, ਜੇ ਵਿਆਹ 2 ਸਾਲ ਰੁਕ ਕੇ ਕਰਨਾ ਸਾਨੂੰ ਕੋਈ ਕਾਹਲ ਨੀ ਹੈਗੀ, ਬਾਪੂ ਕਹਿੰਦੇ ਲੋਕਾਂ ਕਹਿਣਾ ਕੀ ਕਈ ਸਾਲ ਹੋਗੇ ਮੰਗੀ ਨੂੰ ਵਿਆਹ ਨੀ ਕਰਦੇ ਨਾਲੇ 3 ਜਣੇ ਤੁਰਗੇ । ਕੱਲ ਨੂੰ ਮੈਨੂੰ ਕੁਝ ਹੋ ਗਿਆ ਤੇ ਫਿਰ. ਓਹਨੇ ਗੱਲ ਟੋਕਦੇ ਕਿਹਾ ਬਾਪੂ ਜੀ ਮੇਰੀ ਮੰਗ ਆਤੇ ਮੈਂ ਹੀ ਵਿਆਹ ਕੇ ਲਿਜਾਉ ਫਿਕਰ ਨਾ ਕਰੋ.। ਅੱਜ ਲੇਜਾ ਭਾਵੇਂ ਕੱਲ ਤੇ ਭਾਵੇਂ ਸਾਲ ਨੂੰ ਲੈ ਕੇ ਮੈਂ ਹੀ ਜਾਉ ਮੈਂ ਆਪਣੀ ਜੁਬਾਨ ਤੇ ਨੀ ਮੁਕਰਦਾ, ਬਸ ਇੰਨੀ ਕੁ ਗੱਲ ਹੋਇ ਕੀ ਪੁਲਿਸ ਆਗੀ । ਬਾਪੂ ਜੀ ਨੂੰ ਲਿਜਾਣ ਲਗੇ ਉਹਨੇ ਰੋਕਤਾ ਤੇ ਥਾਣੇਦਾਰ ਨਾਲ ਹੱਥੋਪਾਈ ਹੋ ਗਿਆ।ਪੁਲਿਸ ਦੀਆਂ 2 ਗੱਡੀਆਂ ਹੋਰ ਆਗਿਆ ਹਰਜੀਤ ਨੂੰ ਚੁੱਕ ਕੇ ਲੈਗੇ ਬਸ ਫਿਰ ਕੀ ਘਰਦਿਆਂ ਪਿੰਡ ਵਾਲਿਆਂ ਬਹੁਤ ਭੱਜ ਨਸ ਕੀਤੀ ਉਹਦੇ ਟੱਬਰ ਨੇ ਪੈਸਾ ਪਾਣੀ ਦੀ ਤਰਾਂ ਵਹਾਇਤਾ ਨਾ ਉਹ ਲੱਭਾ ਨਾ ਉਹਦੀ ਲਾਸ਼।
ਜਿਸ ਕੁੜੀ ਦੀ ਭੂਆ ਦੀ ਕਹਾਣੀ ਅੱਗੇ ਦੀ ਕਹਾਣੀ ਉਹ ਕੁੜੀ ਦੱਸ ਰਹੀ ਆ । ਮੇਰੇ ਬਾਪੂ ਨੂੰ ਇਹੀ ਗਮ ਖਾ ਗਿਆ ਕੀ ਮੁੰਡਾ ਬੂਹੇ ਅਗੋ ਚੁੱਕਿਆ ਗਿਆ। ਭੂਆ ਜਿਸ ਦੀ ਕਹਾਣੀ ਉਸਨੇ ਪਾਲਿਆ, ਕਿਉਂਕਿ ਉਸਦੇ ਵੀਰ ਭਰਜਾਈ ਵੀ ਮਰ ਗਏ ਸੀ ਨੇ ਸਾਨੂੰ ਪਾਲਿਆ ਤੇ ਬਹੁਤ ਸਾਲ ਇਹੀ ਸਬ ਸੋਚਦੇ ਰਹੇ ਕੀ ਸ਼ਇਦ ਲਭ ਜਾਵੇ ਪਰ ਨੀ ਲੱਭਾ ਓਹਦੇ ਮਾਪੇ ਵੀ ਉਡੀਕ ਦੇ ਮੁਕ ਗਏ ਕੱਲਾ ਪੁੱਤ ਸੀ।

ਮਾਪਿਆਂ ਦੀ 70 ਕਿਲੇ ਜਮੀਨ ਦੇ ਸੀ ਮੇਰੀ ਭੂਆ ਨੇ ਸਾਰੀ ਜਿੰਦਗੀ ਉਹਦੀ ਮੰਗ ਬਣਕੇ ਕੱਢ ਦਿੱਤੀ ਤੇ ਸਾਨੂੰ ਪਾਲਿਆ ਤੇ ਨਾਮ ਜਪਦੀ ਰਹੀ. ਵਾਹਿਗੁਰ ਵਾਹਿਗੁਰ ਦਿਨ ਰਾਤ ਜਪਦੀ ਰਹੀ ਅੱਜ ਅਸੀਂ ਕਨੇਡਾ ਚ ਆ ਮੇਰੀ ਤੇ ਵੀਰ ਦੀ marriage ਹੋਗੀ। ਅਸੀ ਸੈੱਟ ਆ , ਭੂਆ ਸਾਡੇ ਕੋਲ ਹੀ ਰਹਿੰਦੀ ਆ ਦਿਨ ਰਾਤ ਪਾਠ ਕਰਦੀ ਰਹਿੰਦੀ ਤੇ ਅਜ ਵੀ ਓਹਦੇ ਕੱਪੜਿਆ ਚ ਸ਼ਗੁਨ ਵਾਲੀ ਫੁਲਕਾਰੀ ਨਾਲ 5o ਰੁਪਏ  ਬਜੇ ਨੇ ਤੇ ਇਕ ਗੱਲ ਹਰ ਉਹ ਹਰਜੀਤ ਸਿੰਘ ਸੰਧੂ ਦੀ ਮੰਗ ਰਹੀ ਸਾਰੀ ਉਮਰ ਪਰ ਓਹਨੇ ਕਦੇ ਵੀ ਓਹਨੂੰ ਨਾ ਵੇਖਿਆ ਤੇ ਨਾ ਮਿਲੀ। ਅਸੀਂ ਜਰੂਰ ਇਕ ਵਾਰ ਓਹਦੀ ਭੈਣ ਕੋਲ ਫੋਟੋ ਵੇਖ ਕੇ ਆਏ ਸੀ, ਮੇਰੀ ਭੂਆ ਸੰਧੂ ਦੀ ਮੰਗ ਬਣਕੇ ਰਹਿ ਗਈ।

 

 

 

ਸੁਮੀਤ ਜੋਸਨ

You may also like