6.1K
ਘਰ ਵਿੱਚ ਭਜਦੌੜ ਮੱਚੀ ਹੋਈ ਸੀ। ਬੱਚੇ ਸਕੂਲ ਜਾਣ ਤੋਂ ਲੇਟ ਹੋ ਰਹੇ ਸਨ। ਕਿਸੇ ਦੀਆਂ ਕਿਤਾਬਾਂ ਗੁਮ ਸਨ ਅਤੇ ਕਿਸੇ ਨੂੰ ਵਰਦੀ ਦੇ ਕੱਪੜੇ ਨਹੀਂ ਮਿਲ ਰਹੇ ਸੀ। ਇੰਜ ਜਾਪਦਾ ਸੀ ਕਿ ਬੱਚਿਆਂ ਨੂੰ ਅੱਜ ਭੁੱਖੇ ਹੀ ਜਾਣਾ ਪਵੇਗਾ। ਹਾਲੀ ਤੱਕ ਨਾਸਤੇ ਲਈ ਕੁੱਝ ਵੀ ਤਾਂ ਤਿਆਰ ਨਹੀਂ ਹੋਇਆ ਸੀ।
ਘਰ ਦਾ ਮਾਲਕ ਤਾਂ ਪਹਿਲਾਂ ਹੀ ਮਸਾਂ ਤਿਆਰ ਹੋਇਆ ਕਰਦਾ ਸੀ। ਅੱਜ ਦੀ ਤਿਆਰੀ ਤਾਂ ਉਸ ਲਈ ਵੱਡੀ ਮੁਸੀਬਤ ਬਣੀ ਹੋਈ ਸੀ। ਬੂਟ ਤਾਂ ਉਸ ਨੇ ਬਿਨਾਂ ਪਾਲਸ਼ ਕੀਤੇ ਹੀ ਪਾ ਲਏ ਸਨ ਪਰ ਉਹ ਟਾਈ ਤੋਂ ਬਿਨਾਂ ਕਿਵੇਂ ਜਾ ਸਕਦਾ ਸੀ। ਅੱਜ ਉਹ ਦਫਤਰ ਕੁਝ ਪਹਿਲਾਂ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਲੱਗ ਰਿਹਾ ਸੀ ਕਿ ਉਹ ਤਾਂ ਅੱਜ ਸਮੇਂ ਸਿਰ ਵੀ ਨਹੀਂ ਪਹੁੰਚ ਸਕੇਗਾ।
“ਮੈਂ ਕਿਹਾ ਅੱਜ ਤੂੰ ਉਠਣਾ ਨਹੀਂ, ਉੱਠ ਆਪਣਾ ਘਰ ਸੰਭਾਲ। ਵੇਖ ਤੇਰੇ ਇਸਤਰੀ ਦਿਨ ਦੇ ਨਾਲ, ਉਸ ਦੀ ਰਾਤ ਵੀ ਖਤਮ ਹੋ ਗਈ ਏ। ਮਰਦ ਦਿਨ ਦਾ ਸੂਰਜ ਸਾਲ ਭਰ ਚਮਕ ਲਈ ਫਿਰ ਚੜ ਗਿਆ ਏ।’ ਝੁੰਜਲਾਹਟ ਵਿੱਚ ਮਰਦ ਦੀ ਹੈਂਕੜ ਬੋਲ ਰਹੀ ਸੀ।