ਹੋਟਲ ਦੇ ਕਮਰਾ ਨੂੰ 10 ਦਾ ਬੂਹਾ ਖੋਲ੍ਹ ਕੇ ਉਹ ਅੰਦਰ ਲੰਘਕੇ ਕੁਰਸੀ ਉੱਤੇ ਬੈਠ ਗਈ। ਬੈੱਡ ਉੱਤੇ ਪਿਆ ਕੋਈ ਕਿਤਾਬ ਪੜ੍ਹ ਰਿਹਾ ਸੀ ਅਤੇ ਉਸ ਦੇ ਆਸੇ ਪਾਸੇ ਕਾਗਜ਼ ਖਿਲਰੇ ਹੋਏ ਸਨ। ‘ਮੈਡਮ ਆਪ ਗਲਤ ਕਮਰੇ ਵਿੱਚ ਤਾਂ ਨਹੀਂ ਆ ਗਏ? ਆਪ ਖੁਸ਼ਦਿਲ ਦਰਦੀ ਸਾਹਿਬ ਹੋ ਨਾ।” ਲੇਖਕ ਨੇ ਹਾਂ ਵਿੱਚ ਸਿਰ ਹਿਲਾਇਆ।
‘ਮੈਨੂੰ ਮਨੇਜਰ ਸਾਹਿਬ ਨੇ ਭੇਜਿਆ ਏ। ਆਪ ਕਹਿੰਦੇ ਸੀ ਕਿ ਆਪ ਕੁੱਝ ਉਦਾਸ ਹੋ, ਨਾਲੇ ਤਨਾਓ ਵਿੱਚੋਂ ਲੰਘ ਰਹੇ ਹੋ ਅਤੇ ਘਰ ਤੋਂ ਆਇਆਂ ਨੂੰ ਵੀ ਇੱਕ ਮਹੀਨਾ ਹੋ ਗਿਆ ਏ।
ਆਪ ਕੋਈ ਦਵਾਈ ਲਿਆਏ ਹੋ। “ਨਹੀਂ ਜੀ, ਮੈਂ ਆਪ ਹੀ ਦਵਾਈ ਹਾਂ।” ਜੀ, ਮੈਂ ਕੁਝ ਸਮਝਿਆ ਨਹੀਂ। ਮੈਂ ਤੁਹਾਨੂੰ ਖੁਸ਼ ਕਰਨ ਆਈ ਹਾਂ ਕੁੜੀ ਦੀਆਂ ਨਜ਼ਰਾਂ ਲੁੱਕ ਗਈਆਂ।
ਲੇਖਕ ਠੀਕ ਹੋ ਕੇ ਬੈਠ ਗਿਆ। ਉਸ ਨੇ ਵੇਖਿਆ ਕੁੜੀ ਜਵਾਨ ਸੀ ਅਤੇ ਉਸਨੇ ਬਿੰਦੀ ਲਾਈ ਹੋਈ ਸੀ। ‘ਇਹ ਕੰਮ ਤੁਸੀਂ ਆਪਣੇ ਲਈ ਕਰਦੇ ਹੋ??
ਨਹੀਂ, ਮੇਰੇ ਪਤੀ ਕੈਂਸਰ ਦੇ ਮਰੀਜ਼ ਹਨ। ਉਹ ਕੋਈ ਕੰਮ ਨਹੀਂ ਕਰ ਸਕਦੇ, ਅਤੇ ਮੈਨੂੰ ਕੰਮ ਮਿਲਦਾ ਨਹੀਂ। ਰੋਟੀ ਦਾ ਗੁਜ਼ਾਰਾ ਮੈਂ ਦੋ ਘਰਾਂ ਦੀ ਸਫਾਈ ਕਰਕੇ ਕਰ ਲੈਂਦੀ ਹਾਂ। ਉਨ੍ਹਾਂ ਦੀ ਦਵਾਈ ਲਈ ਅਜਿਹਾ ਕੁਝ ਕਰਨਾ ਪੈਂਦਾ ਏ। ਸਭ ਕੁਝ ਜਲਦੀ ਠੀਕ ਹੋ ਜਾਵੇਗਾ। ਤੁਹਾਡੀ ਫੀਸ। ਮੈਂ ਚੀਜ ਵੇਚਣ ਦਾ ਮੁੱਲ ਲੈਂਦੀ ਹਾਂ, ਵਖਾਉਣ ਦਾ ਨਹੀਂ
ਲੇਖਕ ਨੇ ਚੈੱਕ ਪਾੜ ਕੇ ਦਸ ਹਜ਼ਾਰ ਦੀ ਰਕਮ ਭਰੀ, ਦਸਖਤ ਕਰਕੇ ਉਸ ਵੱਲ ਵਧਾ ਦਿੱਤਾ, ਇਹ ਦਰਦੀ ਦੀ ਹਮਦਰਦੀ ਏ, ਫੀਸ ਨਹੀਂ। ਤੁਸੀਂ ਮਹਾਨ ਇਸਤਰੀ
ਹੋ।
‘ਆਦਮੀ ਵੀ ਮਹਾਨ ਹੁੰਦੇ ਹਨ’ ਉਹ ਭਰੇ ਨੈਣਾਂ ਨਾਲ ਕਮਰੇ ਤੋਂ ਬਾਹਰ ਚਲੀ ਗਈ।
ਮਹਾਨਤਾ
647
previous post