ਪਿੰਡ ਦੇ ਬਾਹਰ, ਨੌਜਵਾਨ ਕਲੱਬ ਵਲੋਂ , ਵਾਟਰ ਕੂਲਰ ਲੱਗਿਆ ਹੋਇਆ ।ਮੈ ਉੱਥੇ ਪਾਣੀ ਪੀ ਰਿਹਾ ਸੀ ।ਸਾਡੇ ਪਿੰਡ ਦਾ ਇਕ ਬਜੁਰਗ ਕਿਸਾਨ ਆਇਆ।ਉਹ ਮੈਨੂੰ ਪਰੇਸ਼ਾਨ,ਥੱਕਿਆ-ਥੱਕਿਆ , ਕਮਜ਼ੋਰ ਲੱਗਿਆ ।ਵਾਟਰ ਕੂਲਰ ਦੇ ਨਾਲ ਹੀ ਬੈਂਚ ਰੱਖਿਆ ਹੋਇਆ ਹੈ। ਬਾਬਾ ਜੀ ਇਕ ਦਮ ਬੈਂਚ ਤੇ ਬੈਠ ਗਏ । ਮੈ ਉਹਨਾਂ ਨੂੰ ਫਤਿਹ ਬੁਲਾਈ ਤੇ ਪੀਣ ਲਈ ਪਾਣੀ ਪੁੱਛਿਆ, ਬਾਬਾ ਜੀ ਨੇ ਸਿਰਫ਼, ਸਿਰ ਹਾਂ ਵਿੱਚ ਹਿਲਾਇਆ ।ਮੈਂ ਗਲਾਸ ਨੂੰ ਚੰਗੀ ਤਰ੍ਹਾ ਸਾਫ ਕਰਨ ਲੱਗਿਆ, ਵੀ ਸਾਡੇ ਪਿੰਡ ਦੇ ਬਜ਼ੁਰਗ ਨੇ, ਮੇਰੇ ਬਾਪੂ ਜੀ ਦੇ ਹਾਣੀ ਨੇ, ਇਹਨਾਂ ਨੂੰ ਜੂਠੇ ਗਲਾਸ ਵਿੱਚ ਪਾਣੀ ਨਹੀ ਦੇਣਾ।
ਬਾਬਾ ਜੀ ਕਿੱਥੋ ਆਏ…?
,ਕੋਈ ਜਵਾਬ ਨਹੀਂ ਦਿੱਤਾ, ਫਿਰ ਚੀ ਪੁੱਛਿਆ, ਤੁਸੀ ਥੱਕੇ-ਥੱਕੇ ,ਪ੍ਰੇਸ਼ਾਨ ਲੱਗਦੇ ਹੋ?ਪਾਣੀ ਦਿੰਦਿਆ ਪੁੱਛਿਆ .. ਬਾਬਾ ਜੀ ਨੇ ਮੇਰੇ ਹੱਥੋਂ ਗਲਾਸ ਫੜ ਲਿਆ,ਇਕ ਦਮ ਪੀ ਲਿਆ ।ਕਾਕਾ ਇਕ ਹੋਰ, ਮੈਂ ਇਕ ਗਲਾਸ ਹੋਰ ਭਰ ਕੇ ,ਦੇ ਦਿੱਤਾ ਤੇ ਆਪਣੇ ਸਵਾਲ ਫਿਰ ਦੁਹਰਾ ਦਿੱਤਾ। ਤੁਸੀ ਤਾਂ ਮੈਨੂੰ ਬਿਮਾਰ ਵੀ ਲੱਗਦੇ ਹੋ।ਤੁਸੀ ਕਿਥੋ ਆਏ ਹੋ ? ਦੂਜਾ ਗਲਾਸ ਵੀ ਪਾਣੀ ਦਾ ਪੀ ਲਿਆ ਤੇ ਬੜੀ ਹੀ ਢੀਲੀ ਆਵਾਜ ਵਿਚ ਬੋਲੇ ,”ਪੁੱਤ ਮੈਂ ਗਰੀਬੀ ਵੇਚ ਕੇ ਆਇਆ ਹਾਂ।
‘ਗਰੀਬੀ ਵੇਚਕੇ ‘..ਮੈਂ ਤੁਹਾਡੀ ਗੱਲ ਨਹੀ ਸਮਝਿਆ ਬਾਬਾ ਜੀ ?ਮੈ ਉਹਨਾਂ ਕੋਲ ਬੈਠ ਗਿਆ ।ਮੇਰਾ ਬੈਠਣ ਲੱਗੇ ਦਾ ਹੱਥ ਉਹਨਾਂ ਦੇ ਢਿੱਡ ਨਾਲ ਲੱਗ ਗਿਆ ।ਉਹਨਾਂ ਨੇ ਇਕ ਦਮ ਚੀਸ ਵੱਟੀ ਤੇ ਉਹਨਾਂ ਦਾ ਕੁੜਤਾ ਖੂਨ ਨਾਲ ਭਿੱਜ ਗਿਆ ।ਬਾਬਾ ਜੀ ,”ਆਹ ਕੀ ਤੁਹਾਡੇ ਖੂਨ ਚੱਲ ਰਿਹਾ ਹੈ”।ਉਹਨਾਂ ਦਾ ਕੁੜਤਾ ਚੁੱਕ ਕੇ ਦੇਖਿਆਂ ਤਾਂ ਢਿੱਡ ਤੇ ਪੱਟੀ ਕੀਤੀ ਹੋਈ ਸੀ।ਉਹਨਾਂ ਦੇ ਹੱਥ ਵਿਚ ਜੋ ਲਿਫਾਫਾ ਸੀ ਉਹ ਵੀ ਹੇਠ ਡਿੱਗ ਗਿਆ ਤੇ ਵਿਚੋਂ ਪੈਸੇ ਖਿਲਰ ਗਏ
ਬਾਬਾ ਜੀ ਢਿੱਡ ਤੇ ਪੱਟੀ ਤੇ ਲਿਫਾਫੇ ਵਿੱਚ ਐਨੇ ਪੈਸੇ ਕਿੱਥੋ ਆਏ?ਮੈ ਹੈਰਾਨ ਹੋ ਕੇ ਪੁੱਛਿਆ ..
ਪੁੱਤ ਮੈ ਗਰੀਬੀ ਵੇਚ ਕੇ ਆਇਆ,
ਮੈਂ ਤੁਹਾਡੀ ਗੱਲ ਨਹੀ ਸਮਝਿਆ।
ਇਹੋ ਜਿਹੀਆਂ ਪੱਟੀਆਂ ਤਾਂ ਤੈਨੂੰ ਹੁਣ ਹਰ ਕਿਸਾਨ ਦੇ ਮਿਲਣਗੀਆ ਪੁੱਤਰਾਂ, ਮੈ ਪੰਜਾਬ ਦਾ ਕਰਜ਼ਿਆਂ ਵਿੱਚ ਫਸਿਆਂ ਹੋਇਆ ਬੇਵੱਸ ਤੇ ਮਜਬੂਰ ਕਿਸਾਨ ਹਾਂ ।ਜਿਹਦੇ ਕੋਲ ਹੋਣ, ਦੋ ਹੀ ਰਸਤੇ ਨੇ ਜਾਂ ਤਾਂ ਮੈ ਖੁਦਕੁਸ਼ੀ
ਕਰ ਲਵਾਂ ਤੇ ਸਰਕਾਰ ਮੇਰੀ ਲਾਸ਼ ਦਾ ਪੰਜ ਲੱਖ ਮੁੱਲ ਦੇਵੇਗੀ। ਪਰ ਇਹਨਾਂ ਝੂਠੀਆਂ , ਕਿਸਾਨ ਮਾਰੂ ਸਰਕਾਰਾਂ ਦਾ ਕੀ ਭਰੋਸਾ, ਵੀ ਇਹ ਪੈਸੇ ਦੇਣਗੀਆਂ ਕਿ ਨਹੀਂ ।
ਦੂਜਾ ਰਸਤਾ ,ਵੀ ਮੈਂ ਆਪਣੇ ਸਰੀਰ ਦੇ ਅੰਗ ਵੇਚਾਂ।
ਜੋ ਮੈਂ ਅੱਜ ਆਪਣੀ ਇਕ ਕਿਡਨੀ ਵੇਚ ਕੇ ਆਇਆ ਤੇ ਦੇਖ ਪੁੱਤ, ਮੈਨੂੰ ਕਿੰਨੇ ਪੈਸੇ ਮਿਲੇ ਤੇ ਮੇਰੀ ਜਾਨ ਵੀ ਬੱਚ ਗਈ ।
ਇਹ ਸੁਣ ਮੇਰੇ ਅੰਦਰ ਇਕ ਧਾਹ ਵੱਜੀ। ਹਾਏ !ਉਹ ਰੱਬਾ! ਜਿਹੜਾ ਕਿਸਾਨ ਕਣਕ ,ਝੋਨਾ, ਮੱਕੀ , ਕਪਾਹ ਵੇਚਦਾ ਸੀ ।ਕੀ ਹੁਣ ਉਹ ਆਪਣੇ ਸਰੀਰ ਦੇ ਅੰਗ ਵੀ ਵੇਚਿਆ ਕਰੇਗਾ।
827
previous post