ਸਵੇਰੇ ਜਲਦੀ ਉਠਣ ਦੇ 5 ਤਰੀਕੇ – savere jaldi kive uthiye

by admin

ਅਸੀਂ ਸਾਰੇ ਸਵੇਰੇ ਜਲਦੀ ਉਠਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਨ੍ਹਾਂ ਨੂੰ ਅਸੀ ਬਹੁਤ ਸਮੇਂ ਤੋਂ ਆਪਣਾ ਸਮਾਂ ਨਹੀਂ ਦੇ ਪਾ ਰਹੇ ਜਿਵੇਂ ਕਿ ਯੋਗਾ ਕਰਨਾ, ਪਾਠ ਕਰਨਾ, ਡਾਇਰੀ ਲਿਖਣੀ ਅਤੇ ਕਸਰਤ ਕਰਨੀ ਆਦਿ ।  ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਸਵੇਰੇ ਉਠ ਨਹੀਂ ਪਾਉਂਦੇ।

ਸਵੇਰੇ ਉੱਠਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ । ਇਸ ਤੋ ਇਲਾਵਾ ਸਵੇਰੇ ਜਲਦੀ ਉਠਣ ਨਾਲ ਅਸੀਂ ਸਾਰਾ ਦਿਨ ਤਰੋ ਤਾਜ਼ਾ ਮਹਿਸੂਸ ਕਰਦੇ ਹਾਂ।
ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਸੁਝਾਵਾਂ ਬਾਰੇ ਜਿਸ ਨਾਲ ਕਿ ਅਸੀਂ ਸਵੇਰੇ ਜਲਦੀ ਉੱਠ ਸਕੀਏ

ਜੇਕਰ ਤੁਸੀਂ ਵੀ ਜਲਦੀ ਉੱਠਣ ਦੇ ਸੁਝਾਅ ਲੱਭ ਰਹੇ ਹੋ ਤਾਂ ਇਹ ਲੇਖ ਜਰੂਰ ਪੜੋ

  1. ਸਭ ਤੋਂ ਪਹਿਲਾਂ ਤਾਂ ਆਪਣਾ ਅਲਾਰਮ ਬਦਲ ਲਵੋ : ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਜਿਹੜਾ ਅਲਾਰਮ ਰੋਜ਼ ਵਰਤ ਰਹੇ ਹੁੰਦੇ ਹਾਂ ਉਸਦੀ ਸਾਡੇ ਕੰਨਾਂ ਨੂੰ ਆਦਤ ਜਿਹੀ ਬਣ ਜਾਂਦੀ ਐ । ਸੋ ਸਭ ਤੋ ਪਹਿਲਾ ਤਾਂ ਆਪਣਾ ਅਲਾਰਮ ਟਿਊਨ ਬਦਲ ਕੇ ਕੋਈ ਨਵੀਂ ਦਿਲਚਸਪ ਟਿਊਨ ਰੱਖ ਲਵੋ।
  2. ਇੱਕ ਰੁਟੀਨ ਬਣਾਓ: ਤੁਹਾਨੂੰ ਆਪਣੇ ਆਪ ਲਈ ਇਕ ਰੁਟੀਨ ਬਣਾਉਣੀ ਚਾਹੀਦੀ ਹੈ ਇੰਟਰਨੈਟ ਤੋਂ ਪੜ੍ਹ ਕੇ ਕਿਸੇ ਹੋਰ ਦੀ ਰੁਟੀਨ ਨੂੰ ਆਪਣੀ ਜਿੰਦਗੀ ਵਿੱਚ ਕਾਪੀ ਨਾ ਕਰੋ ਜੀ ਸਗੋਂ ਆਪਣੀ ਰੁਟੀਨ ਆਪ ਬਣਾਓ ਤੁਹਾਡੇ ਕੋਲ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਦੀ ਇੱਕ ਪੂਰੀ ਰੁਟੀਨ ਹੋਣੀ ਚਾਹੀਦੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਜਲਦੀ ਉੱਠਣ ਵਿਚ ਮਦਦ ਮਿਲੇਗੀ ਅਤੇ ਹੌਲੀ ਹੌਲੀ ਤੁਹਾਡੇ ਸ਼ਰੀਰ ਅਤੇ ਦਿਮਾਗ ਨੂੰ ਇਸਦੀ ਆਦਤ ਬਣ ਜਾਵੇਗੀ ।
  3. ਜਲਦੀ ਸੌਣ ਦੀ ਆਦਤ ਪਾਓ : ਦੇਰ ਰਾਤ ਤਕ ਜਾਗਣਾ ਵੀ ਸਵੇਰੇ ਜਲਦੀ ਉੱਠਣ ਲਈ ਮੁਸੀਬਤ ਬਣਦਾ ਹੈ ਸੋ ਰੋਜ ਰਾਤ ਨੂੰ ਜਲਦੀ ਅਤੇ ਇੱਕ ਪੱਕੇ ਟਾਈਮ ਤੇ ਸੌਣ ਲਈ ਜਾਓ
  4. ਸ਼ੁਰੂ ਵਿੱਚ ਕੇਵਲ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦੇਵੋ : ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ਼ ਉੱਤੇ ਇਸ ਚੀਜ਼ ਦਾ ਬੋਝ ਨਾ ਬਣਾਓ ਕਿ ਅਸੀਂ ਕਿੰਨਾ ਕੁਝ ਕਰਨਾ ਹੈ । ਸਗੋਂ ਇਹ ਸੋਚੋ ਕਿ ਮੈਂ ਸਿਰਫ ਆਪਣੇ ਬਿਸਤਰੇ ਤੋਂ ਬਾਹਰ ਨਿੱਕਲ ਕੇ ਸੁਸਤੀ ਦੂਰ ਕਰਨੀ ਹੈ ਤੇ ੧ ਗਿਲਾਸ ਪਾਣੀ ਪੀਣਾ ਹੈ।
  5. ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਚਿਰ ਪਹਿਲਾਂ ਬੰਦ ਕਰ ਦਿਓ: ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ । ਇਸ ਨਾਲ ਤੁਹਾਡੀਆਂ ਅੱਖਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਸਕਰੀਨ ਵਿੱਚੋ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਇਸਦੀ ਬਜਾਏ ਕੋਈ ਚੰਗੀ ਕਿਤਾਬ ਪੜ੍ਹਨ ਦੀ ਆਦਤ ਪਾਓ।

 

ਜਲਦੀ ਜਾਗਣਾ ਤੁਹਾਡੇ ਦਿਨਾਂ, ਹਫ਼ਤਿਆਂ, ਅਤੇ ਜੀਵਨ ਨੂੰ ਸਫ਼ਲਤਾ ਤਿਆਰ ਕਰਦਾ ਹੈ – ਇਸ ਲਈ ਕੋਸ਼ਿਸ਼ ਕਰਕੇ ਇਸਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ । ਸ਼ੁਰੂਆਤੀ ਦਿਨਾਂ ਵਿਚ ਕੁਝ ਦਿੱਕਤਾਂ ਜਰੂਰ ਆਉਂਦੀਆਂ ਹਨ, ਪਰ ਜਦੋ ਇਹ ਤੁਹਾਡੀ ਰੁਟੀਨ ਦਾ ਹਿੱਸਾ ਬਣ ਜਾਵੇਗਾ ਤਾਂ ਤੁਸੀਂ ਉਸ ਜ਼ਿੰਦਗੀ ਦਾ ਆਨੰਦ ਲਈ ਸਕੋਗੇ ਜਿਸ ਦੀ ਕਦੇ ਤੁਸੀਂ ਕਲਪਨਾ ਕੀਤੀ ਸੀ।

 

 

You may also like