ਹਰ ਦਿਨ ਆਪਣਾ ਉਤਸ਼ਾਹ ਆਪ ਬਣਾਓ ਤੇ ਚਮਤਕਾਰ ਦੇਖੋ

by Manpreet Singh

ਕੁੱਝ ਮਹੀਨੇ ਪਹਿਲਾਂ ਇੱਕ ਆਟੋ-ਮੋਬਾਇਲ ਸੇਲਜ਼ਮੈਨ ਨੇ ਮੈਨੂੰ ਸਫਲਤਾ ਦਿਵਾਉਣ ਵਾਲੀਆਂ ਤਕਨੀਕਾਂ ਦੇ ਬਾਰੇ ਦੱਸਿਆ। ਇਹ ਤਕਨੀਕ ਬਹੁਤ ਵਧੀਆ ਸੀ। ਇਨ੍ਹਾਂ ਨੂੰ ਪੜ੍ਹੋ।
‘ਸਾਡੇ ਕੰਮ ਦਾ ਇੱਕ ਵੱਡਾ ਹਿੱਸਾ ਹੈ ਟੈਲੀਫੋਨ ਕਰਨਾ; ਸੇਲਜ਼ਮੈਨ ਨੇ ਦੱਸਿਆ, ‘ਜਿਸ ਵਿਚ ਅਸੀਂ ਦੋ ਘੰਟੇ ਤਾਂਈਂ ਆਪਣੇ ਸੰਭਾਵਿਤ ਗ੍ਰਾਹਕਾਂ ਨਾਲ ਫੋਨ ਕਰਕੇ ਡਿਮਾਨਸਟ੍ਰੇਸ਼ਨ ਲਈ ਮੁਲਾਕਾਤ ਲਈ ਸਮਾਂ ਲੈਂਦੇ ਹਾਂ। ਜਦੋਂ ਮੈਂ ਤਿੰਨ ਸਾਲ ਪਹਿਲਾਂ ਕਾਰ ਵੇਚਣਾ ਸੂਰੁ ਕੀਤਾ ਤਾਂ ਮੈਨੂੰ ਇਥੇ ਹੀ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਸੀ। ਮੈਂ ਸ਼ਰਮੀਲਾ ਅਤੇ ਡਰਿਆ ਹੋਇਆ ਰਹਿੰਦਾ ਅਤੇ ਮੈਂ ਜਾਣਦਾ ਸੀ ਕਿ ਮੇਰੀ ਆਵਾਜ ਫੋਨ ਤੇ ਕਿਸ ਤਰ੍ਹਾਂ ਸੁਣਾਈ ਦਿੰਦੀ ਹੋਵੇਗੀ। ਸਾਹਮਣੇ ਵਾਲੇ ਬੰਦੇ ਲਈ ਇਹ ਬੋਲਣਾ ਸੁਭਾਵਿਕ ਹੀ ਹੁੰਦਾ ,” ਸੌਰੀ ਇਸ ਵਿਚ ਮੇਰੀ ਕੋਈ ਦਿਲਚਾਲਸੀ ਨਹੀਂ ਹੈ ” ਅਤੇ ਇਸਤੋਂ ਬਾਦ ਉਹ ਫੋਨ ਕੱਟ ਦਿੰਦਾ ਸੀ।
‘ਹਰ ਸੋਮਵਾਰ ਦੀ ਸਵੇਰ ਨੂੰ ਸਾਡੇ ਸੇਲਜ਼ ਮੈਨੇਜਰ ਇੱਕ ਸੇਲਜ਼ ਮੀਟਿੰਗ ਲੈਂਦੇ ਸਨ। ਇਹ ਮੀਟਿੰਗ ਬਹੁਤ ਪ੍ਰੇਰਣਾਦਾਇਕ ਹੋਇਆ ਕਰਦੀ ਸੀ ਅਤੇ ਇਸ ਨਾਲ ਮੈਨੂੰ ਕਾਫ਼ੀ ਪ੍ਰੇਰਣਾ ਮਿਲਦੀ ਅਤੇ ਇਸਦਾ ਨਤੀਜ਼ਾ ਇਹ ਹੁੰਦਾ ਕਿ ਸੋਮਵਾਰ ਨੂੰ ਮੈਂ ਹਫਤੇ ਦੇ ਕਿਸੇ ਹੋਰ ਦਿਨ ਦੇ ਮੁਕਾਬਲੇ ਜਿਆਦਾ ਡਿਮਾਨਸਟ੍ਰੇਸ਼ਨ ਹਾਸਿਲ ਕਰਨ ਵਿੱਚ ਸਫਲ ਹੁੰਦਾ। ਪਰ ਸਮੱਸਿਆ ਇਹ ਸੀ ਕਿ ਸੋਮਵਾਰ ਦੀ ਮੇਰੀ ਪ੍ਰੇਰਣਾ ਮੰਗਲਵਾਰ ਤਾਂਈ ਖਤਮ ਹੋ ਜਾਂਦੀ ਅਤੇ ਬਾਕੀ ਹਫਤੇ ਮੇਰਾ ਪ੍ਰਦਰਸ਼ਨ ਇੱਕ ਵਾਰੀ ਫਿਰ ਨਿਰਾਸ਼ਾਂਜਨਕ ਹੋਇਆ ਕਰਦਾ ਸੀ।
‘ਤਦੋਂ ਮੇਰੇ ਦਿਮਾਗ ਅੰਦਰ ਇਕ ਵਿਚਾਰ ਆਇਆ। ਜੇਕਰ ਮੇਰਾ ਸੇਲਜ਼ ਮੈਨੇਜਰ ਮੈਨੂੰ ਪ੍ਰੇਰਿਤ ਕਰ ਸਕਦਾ ਹੈ, ਤਾਂ ਮੈਂ ਆਪਣੇ ਆਪ ਨੂੰ ਕਿਊ ਨਹੀਂ ਪ੍ਰੇਰਿਤ ਕਰ ਸਕਦਾ? ਕਿਊ ਨਾ ਫੋਨ ਕਾਲ ਕਰਨ ਤੋਂ ਪਹਿਲਾਂ ਆਪਣੇ-ਆਪ ਨੂੰ ਇਕ ਪ੍ਰੇਰਕ ਭਾਸ਼ਣ ਦਿਆ। ਉਸ ਦਿਨ ਮੈਂ ਨਿਰਣਾ ਲਿਆ ਕਿ ਮੈਂ ਕੋਸ਼ਿਸ਼ ਕਰਕੇ ਵੇਖਾਂਗਾ। ਕਿਸੇ ਨੂੰ ਦੱਸੇ ਬਗੈਰ ਮੈਂ ਖਾਲੀ ਮੈਦਾਨ ਵਿਚ ਗਿਆ ਅਤੇ ਇਕ ਖਾਲੀ ਕਾਰ ਵਿਚ ਬੈਠ ਗਿਆ। ਓਥੇ ਕੁੱਝ ਦੇਰ ਬੈਠਕੇ ਮੈਂ ਆਪਣੇ ਆਪ ਨਾਲ ਗੱਲਾਂ ਕੀਤੀਆਂ। ਮੈਂ ਆਪਣੇ-ਆਪ ਨੂੰ ਦੱਸਿਆ, ‘ਮੈਂ ਇਕ ਚੰਗਾ ਕਾਰ ਸੇਲਜ਼ਮੈਨ ਹਾਂ ਅਤੇ ਮੇਰਾ ਬਿਜ਼ਨਸ ਚੰਗਾ ਚੱਲ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਫੋਨ ਕਰ ਰਿਹਾ ਹਾਂ ਉਨ੍ਹਾਂ ਨੂੰ ਇਨ੍ਹਾਂ ਕਾਰਾਂ ਦੀ ਲੋੜ ਹੈ ਅਤੇ ਮੈਂ ਇਨ੍ਹਾਂ ਨੂੰ ਵੇਚਣ ਜਾ ਰਿਹਾ ਹਾਂ।’
‘ਸ਼ੁਰੂ ਤੋਂ ਹੀ ਇਹ ਆਤਮ-ਪ੍ਰੇਰਕ ਤਕਨੀਕ ਸਫਲ ਹੋਈ। ਮੈਨੂੰ ਇਨ੍ਹਾਂ ਚੰਗਾ ਲੱਗਿਆ ਕਿ ਮੈਨੂੰ ਫੋਨ ਕਰਨ ਵਿਚ ਜ਼ਰਾਂ ਵੀ ਝਿਜਕ ਨਹੀਂ ਹੋਈ। ਮੈਂ ਫੋਨ ਕਰਨ ਲਈ ਉਤਸੁਕ ਹੋਣ ਲੱਗਾ। ਅੱਜ ਕੱਲ੍ਹ ਮੈੰ ਖਾਲੀ ਪਲਾਟ ਵਿੱਚ ਖਾਲੀ ਕਾਰ ਅੰਦਰ ਬੈਠ ਕੇ ਆਪਣੇ ਆਪ ਨੂੰ ਪ੍ਰੇਰਣਾ ਨਹੀਂ ਦਿੰਦਾ, ਪਰ ਮੈਂ ਹੁਣ ਵੀ ਇਸ ਤਕਨੀਕ ਦਾ ਇਸਤੇਮਾਲ ਕਰਦਾ ਹਾਂ। ਕਿਸੇ ਵੀ ਨੰਬਰ ਨੂੰ ਡਾਇਲ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇਹ ਯਾਦ ਦਿਲਾਉਂਦਾ ਹਾਂ ਕਿ ਮੈਂ ਇਕ ਵਧਿਆ ਸੇਲਜ਼ਮੈਨ ਹਾਂ ਅਤੇ ਮੈਂ ਸਫਲ ਹੋਣ ਜਾ ਰਿਹਾ ਹਾਂ ਤੇ ਮੈਨੂੰ ਕਾਮਯਾਬੀ ਮਿਲਦੀ ਹੈ।’

ਪੁਸਤਕ : ਵੱਡੀ ਸੋਚ ਦਾ ਵੱਡਾ ਜਾਦੂ
ਡੇਵਿਡ ਜੇ. ਸ਼ਵਾਰਜ਼

 

B

You may also like