ਮੈਂ ਮਾਨਸਾ ਜਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਨਮੀ ਕੁੜੀ ਆ , ਮੇਰਾ 1988 ਦਾ ਜਨਮ ਆ , ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜੀ ਫੇਰ ਮਾਨਸਾ ਨਹਿਰੂ ਕਾਲਜ ਵਿੱਚ ਬੀ ਏ ਕੀਤੀ, ਜਦੇ ਦੂਜੇ ਸਾਲ ਵਿੱਚ ਸੀ , ਇੱਕ ਮੁੰਡੇ ਨੇ ਮੇਰਾ ਪਿੱਛਾ ਕਰਿਆ ਕਰਨਾ , ਮੈਂ ਕਾਫੀ ਅੱਕ ਗਈ ਸੀ ਉਸ ਤੋਂ । ਉਹਨੇ ਕਾਫੀ ਦੁਖੀ ਕਰਲੇਆ ਸੀ , ਮੈਂ ਆਪਣੀ ਸਹੇਲੀ ਨਾਲ ਗੱਲ ਕੀਤੀ ਤੇ ਉਹਨੇ ਮੁੰਡੇ ਨੂੰ ਸਿੱਧਾ ਜਾਕੇ ਆਖ ਦਿੱਤਾ ਕਿ ਇਸ ਕੁੜੀ ਨੂੰ ਤੰਗ ਨਾਂ ਕਰ ਬਹੁਤ ਸ਼ਰੀਫ ਕੁੜੀ ਆ , ਅੱਗੋਂ ਆਖਦਾ , 12 ਕਿੱਲੇ ਆਉਂਦੇ ਆ ਰੋਡ ਤੇ ਮੈਂ ਤੇ ਇਸੇ ਨਾਲ ਵਿਆਹ ਕਰਵਾਉਣਾ ਆ , ਅੱਗੋਂ ਮੇਰੀ ਸਹੇਲੀ ਕਹਿ ਆਈ , ਆਇਆ ਵੱਡਾ ਆਸ਼ਕ ਕੰਮ ਤੇਰੇ ਚਵਲਾ ਵਾਲੇ ਆ ਕਦੇ ਕਿੱਥੇ ਖੜ ਜਾਂਦਾ ਕਦੇ ਕਿੱਥੇ ।
ਪਰ ਉਹ ਫੇਰ ਨਾ ਹਟਿਆ ਮੇਰੀ ਸਹੇਲੀ ਨੇ ਮਹੀਨੇ ਕੁ ਬਾਹਦ ਜਾਕੇ ਫੇਰ ਕਲਾਸ ਲਾਤੀ ਅੱਗੋਂ ਫੇਰ ਆਖਦਾ 12 ਕਿੱਲੇ ਜਮੀਨ ਆ ਮੈਂ ਤੇ ਵਿਆਹ ਕਰਵਾਉਣਾ ਇਸ ਨਾਲ , ਮੇਰੀ ਸਹੇਲੀ ਆਖਦੀ, ਹੁਣ ਮਗਰ ਆਇਆ ਨਾਂ ਸਾਬ ਲਾਲੀ ਮੇਰੇ ਭਰਾ ਵੀ ਵੈਲੀ ਆ , ਉਹ ਸੱਚੀ ਮਗਰ ਆਉਣੋਂ ਹੱਟ ਗਿਆ ,ਪਰ ਜਦੇ ਉਹ ਕਾਲਜ ਆਉਂਦਾ ਅਸੀਂ ਉਹਦੇ ਵੱਲ ਵੇਖ ਕੇ ਹੱਸ ਪੈਂਦੀਆ ਆਗਿਆ 12 ਕਿਲਿਆ ਵਾਲਾ ।
ਵੱਕਤ ਬੀਤ ਗਿਆ , ਕਦੇ ਕਦੇ ਸਾਡੀ ਹੈਲੋ ਹਾਏ ਹੁੰਦੀ ਮੇਰੇ ਮਨ ਵਿੱਚ ਉਸਦੇ ਲਈ ਵਧੀਆ ਇੱਜਤ ਬਣ ਗਈ ਸੀ, ਉਸਨੇ ਕਦੇ ਤੰਗ ਨਹੀਂ ਕੀਤਾ ਸੀ ਪਹਲੇ ਦੋ ਮਹੀਨੇ ਛੱਡ ਕੇ , ਕਾਲਜ ਬਾਹਦ ਉਹ ਗਾਇਬ ਹੀ ਹੋ ਗਿਆ , ਸਾਡੇ ਘਰ ਇੱਕ ਦਿਨ ਰਿਸ਼ਤਾ ਆਇਆ , ਵਿਚੋਲਾ ਆਖਦਾ ਵਧੀਆ ਜਮੀਨ ਜਾਇਦਾਤ ਆ ਕੁੜੀ ਰਾਜ ਕਰੂੰਗੀ , ਮੁੰਡੇ ਨੂੰ 12 ਕਿੱਲੇ ਜਮੀਨ ਆਉਂਦੀ ਆ , ਜਦੋ ਮੁੰਡੇ ਦੀ ਫੋਟੋ ਵਿਖਾਈ ਮੇਰੀਆਂ ਲੱਤਾਂ ਕੰਬਨੇ ਨਾ ਹਟਣ , ਇਹ ਉਹੀ ਮੁੰਡਾ ਸੀ , ਜਦੋ ਇੰਗੇਜਮੇਂਟ ਹੋਈ ਮੈਂ ਸਹਿਮੀ ਜਿਹੀ ਉਸ ਕੋਲ ਜਾਕੇ ਬਹਿ ਗਈ । ਹੁਣ ਸਾਡੇ ਵਿਆਹ ਨੂੰ 10 ਸਾਲ ਹੋ ਚੱਲੇ , ਮੇਰੀ ਸਹੇਲੀ ਜਦੇ ਵੀ ਮੈਨੂੰ ਮਿਲਣ ਆਉਂਦੀ ਐ , ਮੇਰੇ ਪਤੀ ਉਸਨੂੰ ਛੇੜਦੇ ਆ , ਕਿਤੇ ਤੇਰੇ ਵੈਲੀ ਵੀਰ ਤੇ ਨਹੀਂ ਆਏ ਤੇਰੇ ਨਾਲ ਮੈਨੂੰ ਡਰ ਲੱਗਦਾ।
ਹੱਸਦੇ ਖੇਡ ਦੇ ਜਿੰਦਗੀ ਸੋਹਣੀ ਬੀਤ ਰਹੀ ਆ , ਮੈਨੂੰ ਕਦੇ-ਕਦੇ ਆਖਦੇ ਆ ਤੂੰ ਮੈਨੂੰ ਉਦੋਂ ਹਾਂ ਕਰ ਦਿੰਦੀ ਜਿੰਦਗੀ ਉਹ ਦਿਨ ਆਪਣੇ ਵਧੀਆ ਹੋਣੇ ਸੀ ਮੈਂ ਕਹਿ ਦਿੰਦੀ ਆ , ਕੀ ਪਤਾ ਜੇ ਉਦੋਂ ਗੱਲ ਕਰਦੇ ਅੱਜ ਗੱਲ ਕਰਨ ਜੋਗੇ ਨਾਂ ਰਹਿੰਦੇ।