800
ਨਾਨਕ ਦੇ ਦਰਵਾਜ਼ੇ ਤੇ ਨਾਨਕ ਦੀ ਮਾਂ ਨੇ ਦਸਤਕ ਦਿੱਤੀ ਤੇ ਕਿਹਾ ਕਿ ਬੇਟਾ ਹੁਣ ਸੌ ਵੀ ਜਾਓ ਰਾਤ ਕਰੀਬ ਕਰੀਬ ਬੀਤਣ ਵਾਲੀ ਹੈ ।
ਨਾਨਕ ਚੁੱਪ ਹੋ ਗਏ ਤੇ ਅੱਧੀ ਰਾਤ ਦੇ ਹਨੇਰੇ ਵਿਚ ਇਕ ਪਾਪੀਹੇ ਨੇ ਜੋਰ ਜੋਰ ਦੀ ਪਰਹਿਉ ਪਰਹਿਉ ਦੀ ਆਵਾਜ ਕੀਤੀ ਨਾਨਕ ਨੇ ਕਿਹਾ ਸੁਣ ਮਾਂ ਅਜੇ ਤਾ ਪਾਪੀਹਾ ਵੀ ਚੁੱਪ ਨਹੀ ਹੋਇਆ ਆਪਣੇ ਪਿਆਰੇ ਦੀ ਪੁਕਾਰ ਕਰ ਰਹਿਆ ਹੈ ਤੇ ਮੈ ਕਿਵੇ ਚੁੱਪ ਕਰ ਜਾਵਾ।
ਇਸ ਪਾਪੀਹੇ ਨਾਲ ਮੇਰੀ ਜਿੰਦ ਲੱਗੀ ਹੈ ਜਦ ਤੱਕ ਇਹ ਗਾਉਂਦਾ ਰਹੇਗਾ ਪੁਕਾਰਦਾ ਰਹੇਗਾ ਮੈ ਵੀ ਪੁਕਾਰਦਾ ਰਹਾਂਗਾ ਤੇ; ਇਸ ਦਾ ਪਿਆਰਾ ਤਾ ਬਹੁਤ ਪਾਸ ਹੈ ਮੇਰਾ ਪਿਆਰਾ ਅਜੇ ਬਹੁਤ ਦੂਰ ਹੈ ਜਨਮ ਜਨਮ ਵੀ ਪੁਕਾਰਦਾ ਰਾਹਾ ਤਾ ਹੀ ਉਸ ਤਕ ਪਹੁੰਚ ਸਕਦਾ ਹਾ ਰਾਤ ਦਿਨ ਦਾ ਹਿਸਾਬ ਨਹੀ ਰੱਖਿਅਾ ਜਾ ਸਕਦਾ ਹੈ। ਨਾਨਕ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ ।