ਇਕ ਵਾਰ ਏਕ ਰਾਜਾ ਜੰਗਲ ਵਿਚ ਜਾ ਰਿਹਾ ਸੀ |ਰਾਜੇ ਇਕ ਸਾਧੂ ਨੂੰ ਆਪਣੀ ਟੁੱਟੀ ਹੋਈ ਝੋਪਰੀ ਬਣਾਓਦਿਆਂ ਵੇਖਿਆ | ਰਾਜੇ ਨੂ ਬਜੁਰਗ ਸਾਧੂ ਤੇ ਤਰਸ ਆ ਗਿਆ , ਉਸਨੇ ਸਾਧੂ ਨੂੰ ਕਿਹਾ ਕਿ ਤੁਸੀਂ ਅਰਾਮ ਕਰੋ | ਮੈਂ ਤੁਹਾਡੀ ਝੋਪੜੀ ਬਣਾ ਦਿੰਦਾ ਹਾਂ | ਜਦੋ ਰਾਜੇ ਨੇ ਬਜ਼ੁਰਗ ਸਾਧੂ ਦੀ ਝੋਪੜੀ ਬਣਾ ਦਿੱਤੀ | ਤਾਂ ਸਾਧੂ ਨੇ ਖੁਸ਼ ਹੋ ਕੇ ਉਸਨੇ ਉਸਨੁੰ ਏਕ ਤਾਵੀਜ਼ ਦਿੱਤਾ ਤੇ ਉਸਨੂੰ ਗੱਲ ਵਿਚ ਪਾਉਣ ਲਈ ਕਿਹਾ| ਸਾਧੂ ਨੇ ਆਖਿਆ ਰਾਜਨ ਇਸ ਤਾਵੀਜ਼ ਨੂੰ ਸਿਰਫ ਉਸ ਵੇਲੇ ਖੋਲੀ ਜਦੋ ਤੁਹਾਨੂੰ ਲੱਗੇ ਕਿ ਏਹੇ ਮੇਰੀ ਜਿੰਦਗੀ ਦਾ ਸਬ ਤੋਹ ਬੁਰਾ ਵਕਤ ਹੈ | ਸਮਾਂ ਬੀਤਦਾ ਗਿਆ ਕਈ ਸਾਲ ਲੰਘ ਗਏ | ਐਸਾ ਸਮਾਂ ਆਇਆ ਕਿ ਇਕ ਦਿਨ ਰਾਜੇ ਤੇ ਕਿਸੇ ਨੇ ਹਮਲਾ ਕਰ ਦਿਤਾ ਤੇ ਰਾਜਾ ਹਾਰ ਗਿਆ | ਉਸਦਾ ਸਬ ਕੁਝ ਰਾਜ ਭਾਗ ਤੇ ਪਰਿਵਾਰ ਉਸਤੋਂ ਵੱਖ ਹੋ ਗਿਆ | ਜਾਨ ਬਚਾ ਕੇ ਲੁਕੇ ਭੂਖੇ ,ਪਿਆਸੇ ਤੇ ਪਰੇਸ਼ਾਨ ਰਾਜੇ ਨੂ ਅਚਾਨਕ ਉਸ ਤਾਵੀਜ਼ ਦੀ ਯਾਦ ਆਈ | ਉਸਨੇ ਜਲਦੀ ਨਾਲ ਓਹ ਤਾਵੀਜ਼ ਨੂ ਖੋਲਿਆ ਜਿਸ ਵਿਚੋਂ ਇਕ ਕਾਗਜ਼ ਨਿਕਲਿਆ ਜਿਸ ਨੂੰ ਪੜਦਿਆਂ ਇਕ ਅਜੀਬ ਤਾਕਤ ਨਾਲ ਉਠ ਬੈਠਾ , ਉਸ ਕਾਗਜ਼ ਵਿਚ ਲਿਖਿਆ ਸੀ…………………………ਕੀ ਹੌਸਲਾ ਰੱਖ ! ਜੇ ਓਹ ਦਿਨ ਨਹੀਂ ਰਹੇ ਤਾ ਇਹ ਵੀ ਨਹੀਂ ਰਹਿਣਗੇ !
666