ਮੇਰਾ ਨਾਮ ਆ- ਜੂੜਾ। ਸ਼ਿਵ ਨੇ ਮੈਨੂੰ ਬੰਨਿਆ, ਮੈਨੂੰ ਸ਼ਿਵ ਦੀ ਸਮਝ
ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ, ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ ‘ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ), ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ ਫਿਰ ਹੈਰਾਨ ਸਾਂ। ਫਿਰ ਆਇਆ ਬੁੱਧਾ ,ਜਦੋਂ ਉਸ ਨੂੰ ਗਿਆਨ ਮਿਲਦਾ ਹੈ ਮੈਂ ਉਸਦੇ ਨਾਲ ਸੀ।
ਫਿਰ ਉਡੀਕ ਥੋੜੀ ਲੰਬੀ ਹੋ ਗਈ, ਪਰ ਫਿਰ ਨਾਨਕ ਆਇਆ, ਉਸ ਨੇ ਮੈਨੂੰ ਸ਼ੁਰੂ ਕੀਤਾ ਤੇ ਆਪਣੇ ਹਰ ਰੂਪ ਵਿੱਚ ਨਾਲ ਰੱਖਿਆ, ਅਜੇ ਮੈਂ ਸੋਚ ਹੀ ਰਿਹਾ ਸੀ ਕਿ ਮੇਰਾ ਭਵਿੱਖ ਕੀ ਹੋਣਾ ? ਤਾ ਉਸਦਾ ਇੱਕ ਰੂਪ ਭਰੀ ਸਭ ਵਿੱਚ ਬੋਲਿਆ, “ਇਹ ਮੇਰੀ ਨਿਸ਼ਾਨੀ ਹੈ ਗੁਆਣੀ ਨਹੀ ਤੁਸੀ”, ਉਦੋਂ ਮੇਰੇ ਤੇ ਲੱਗੀ ਕਲਗੀ, ਮੇਰਾ ਰੌਅਬ ਵੀ ਕਾਫੀ ਵੱਖਰਾ ਸੀ।
ਮੈਂ ਸੋਚਿਆ ਹੁਣ ਚਾਨਣ ਦਾ ਰੁਪ ਹਾਂ। ਜਿਸਨੂੰ ਗਿਆਨ ਹੁੰਦਾ ਤਾ ਹੀ ਤਾ ਮੈਨੂੰ ਰੱਖਦਾ । ਪਰ ਹੁਣ ਆਹ ਕੀ ਮੈਂ ਤੇ ਸੋਚਿਆ ਸੀ ਮੈਨੂੰ ਸਭ ਨੇ ਪਿਆਰ ਦੇਣਾ, ਇਹ ਤਾ ਮੈਨੂੰ ਰੱਖ ਕੇ ਖੁਸ਼ ਹੀ ਨਹੀ। ਪਰ ਫਿਰ ਮੈਨੂੰ ਸਮਝ ਆਈ ਕਿ ਮੈਂ, ਮੈਂ ਤਾ ਰੌਸ਼ਨੀ ਦਾ ਪੁੱਤ, ਗਿਆਨ ਤਾ ਭਰਾ, ਤੇ ਪਰਮਾਤਮਾ ਦਾ ਪੁੱਤਰ ਹਾਂ, ਆਮ ਇਨਸਾਨਾ ਨਾਲ ਤੇ ਮੇਰਾ ਮੁੱਢ ਤੋ ਕੋਈ ਨਾਤਾ ਨਹੀ ਸੀ।