ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ ਹੈ ” ਬਾਊਜੀ ਬਾਊਜੀ, ਭੋਲਾ ਬੋਲਦੀ ਹੈ ਨਾ? ” ਅਤੇ ਫਿਰ ਉਹ ਖੇਡਣ ਲੱਗ ਪਈ ।
ਮੇਰਾ ਘਰ ਸੜਕ ਦੇ ਇੱਕ ਪਾਸੇ ਹੈ। ਇਕ ਦਿਨ ਮਿੰਨੀ ਮੇਰੇ ਕਮਰੇ ਵਿਚ ਖੇਡ ਰਹੀ ਸੀ ਤੇ ਅਚਾਨਕ ਉਹ ਖੇਡ ਨੂੰ ਛੱਡ ਕੇ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਬੋਲੀ , “ਕਾਬੁਲੀਵਾਲੇ ਓ ਕਾਬੁਲੀਵਾਲੇ ”
ਮੋਢੇ ‘ਤੇ, ਮੇਵੇ ਦੀ ਝੋਲੀ , ਹੱਥ ਵਿੱਚ ਅੰਗੂਰ ਲਈ ਇੱਕ ਲੰਮਾਂ ਕਾਬੁਲੀਵਾਲਾ ਸੜਕ ਉੱਤੇ ਹੌਲੀ ਹੌਲੀ ਚਲ ਰਿਹਾ ਸੀ। ਜਦੋਂ ਉਹਨੇ ਘਰ ਵੱਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਮਿੰਨੀ ਅੰਦਰ ਭੱਜ ਗਈ ਉਹ ਡਰਦੀ ਸੀ ਕਿ ਉਹ ਉਸਨੂੰ ਫੜ ਕੇ ਲੈ ਜਾਵੇਗਾ ।ਉਸਨੂੰ ਇਹ ਲੱਗ ਰਿਹਾ ਸੀ ਕਿ ਕਾਬੁਲੀਵਾਲੇ ਦੀ ਝੋਲੀ ਵਿਚ ਹੋਰ ਵੀ ਜਵਾਕ ਨੇ ।
ਕਾਬੁਲੀ ਨੇ ਹੱਸਕੇ ਮੈਨੂੰ ਸਲਾਮ ਕੀਤਾ ਮੈਂ ਉਸਤੋਂ ਸੌਦਾ ਖਰੀਦਿਆ ਫਿਰ ਉਸਨੇ ਕਿਹਾ, “ਬਾਬੂ ਸਾਹਿਬ, ਤੁਹਾਡੀ ਕੁੜੀ ਕਿੱਥੇ ਗਈ?”
ਮੈਂ ਮਿੰਨੀ ਦੇ ਡਰ ਨੂੰ ਦੂਰ ਕਰਨ ਲਈ ਉਸਨੂੰ ਬੁਲਾਇਆ ਅਤੇ ਕਾਬੁਲੀ ਨੇ ਝੋਲੀ ਵਿੱਚੋ ਸੌਗੀ ਅਤੇ ਬਦਾਮ ਕੱਢੇ ਪਰ ਉਸਨੇ ਕੁਝ ਵੀ ਨਹੀਂ ਲਿੱਤਾ। ਡਰਕੇ ਉਹ ਮੇਰੇ ਗੋਡੇ ਦੇ ਨਾਲ ਚਿੰਬੜ ਗਈ। ਕਾਬੁਲੀ ਨਾਲ ਉਸ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਦੀ ਰਹੀ । ਕੁਝ ਦਿਨ ਬਾਅਦ, ਮੈਂ ਕੁਝ ਜ਼ਰੂਰੀ ਕੰਮ ਤੋਂ ਬਾਹਰ ਜਾ ਰਿਹਾ ਸੀ। ਮੈਂ ਦੇਖਿਆ ਕਿ ਮਿੰਨੀ ਕਾਬੁਲ ਨਾਲ ਕਾਫੀ ਗੱਲਾਂ ਕਰ ਰਹੀ ਹੈ ਅਤੇ ਕਾਬਲੀ ਸੁਣਕੇ ਹੱਸ ਰਿਹਾ ਹੈ। ਮਿੰਨੀ ਦਾ ਝੋਲੀ ਬਦਾਮ ਤੇ ਸੌਗੀ ਨਾਲ ਭਰੀ ਹੋਈ ਸੀ। ਮੈਂ ਕਾਬਲੀ ਨੂੰ ਅਠਿਆਨੀ ਦਿੱਤਾ ਅਤੇ ਕਿਹਾ, “ਤੁਸੀਂ ਇਹ ਸਭ ਕਿਉਂ ਦਿੱਤਾ? ਹੁਣ ਨਾ ਦੀਓ ” ਫਿਰ ਮੈਂ ਬਾਹਰ ਚਲਾ ਗਿਆ।
ਕਾਬੁਲੀ ਮਿੰਨੀ ਦੇ ਨਾਲ ਕੁਝ ਦੇਰ ਤਕ ਗੱਲਾਂ ਕਰਦਾ ਰਿਹਾ ਤੇ ਜਾਣ ਲੱਗਾ ਉਹ ਅਠਿਆਨੀ ਮਿੰਨੀ ਦੀ ਝੋਲੀ ਵਿਚ ਰੱਖ ਗਿਆ । ਜਦੋਂ ਮੈਂ ਘਰ ਪਰਤਿਆ, ਮੈਂ ਵੇਖਿਆ ਕਿ ਉਸਦੀ ਮਾਂ ਇਸ ਕਾਰਣ ਬਹੁਤ ਗੁੱਸੇ ਹੋ ਰਹੀ ਸੀ।
ਕਾਬਲੀ ਹਰ ਰੋਜ਼ ਆਉਂਦਾ ਰਿਹਾ ਤੇ ਉਸ ਨੂੰ ਬਦਾਮ ਕਿਸ਼ਮਿਸ਼ ਦੇਕੇ ਉਸਦੇ ਛੋਟੇ ਜਿਹੇ ਦਿਲ ਵਿਚ ਕਾਫੀ ਜਗਾ ਬਣਾ ਲੇਈ । ਦੋਹਾਂ ਵਿਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਤੇ ਉਹ ਬਹੁਤ ਹੱਸਦੇ । ਰਹਿਮਤ ਕਾਬਲੀ ਨੂੰ ਦੇਖ ਕੇ ਮੇਰੀ ਕੁੜੀ ਹੱਸਦੀ ਅਤੇ ਪੁੱਛਦੀ , “ਕਾਬਲੀਵਾਲੇ, ਕਾਬਲੀਵਾਲੇ! ਤੇਰੀ ਝੋਲੀ ਵਿਚ ਕੀ ਹੈ?”
ਰਹਿਮਤ ਹੱਸਕੇ ਕਹਿੰਦਾ “ਹਾਥੀ.” ਫਿਰ ਉਹ ਮਿੰਨੀ ਨੂੰ ਕਹਿੰਦਾ , “ਤੁਸੀਂ ਸਹੁਰੇ ਕਦੋਂ ਜਾਓਗੇ?”
ਇਸ ਦੇ ਉਲਟ, ਮਿੰਨੀ ਰਹਿਮਤ ਨੂੰ ਪੁੱਛਦੀ , “ਤੁਸੀਂ ਸਹੁਰੇ ਕਦੋਂ ਜਾਓਗੇ?”
ਰਹਿਮਤ ਨੇ ਕਿਹਾ, “ਅਸੀਂ ਸਹੁਰੇ ਨੂੰ ਮਾਰ ਦੇਵਾਂਗੇ.” ਇਸ ‘ਤੇ ਮਿੰਨੀ ਬਹੁਤ ਹੱਸਦੀ।
ਹਰ ਸਾਲ, ਕਾਬੁਲੀ ਸਰਦੀਆਂ ਦੇ ਅੰਤ ਵਿਚ ਆਪਣੇ ਦੇਸ਼ ਚਲੇ ਜਾਂਦਾ। ਜਾਣ ਤੋਂ ਪਹਿਲਾਂ, ਉਹ ਸਾਰੇ ਲੋਕਾਂ ਤੋਂ ਪੈਸੇ ਇੱਕਤਰ ਕਰਨ ਵਿੱਚ ਰੁੱਝਿਆ ਹੁੰਦਾ। ਉਸ ਨੂੰ ਘਰ ਘਰ ਜਾਣਾ ਪੈਂਦਾ , ਪਰ ਫਿਰ ਵੀ ਉਹ ਹਰ ਰੋਜ਼ ਇਕ ਵਾਰ ਮਿੰਨੀ ਨੂੰ ਜਰੂਰ ਮਿਲਦਾ ।
ਇਕ ਦਿਨ, ਮੈਂ ਆਪਣੇ ਕਮਰੇ ਵਿਚ ਕੁਝ ਕੰਮ ਕਰ ਰਿਹਾ ਸੀ। ਉਸੇ ਸਮੇਂ ਸੜਕ ‘ਤੇ ਉੱਚੀ ਆਵਾਜ਼ ਸੁਣੀ ।. ਜਦੋਂ ਮੈਂ ਵੇਖਿਆ ਤਾਂ ਦੋ ਸਿਪਾਹੀ ਰਹਿਮਤ ਨੂੰ ਫੜਕੇ ਲੈਜਾ ਰਹੇ ਸਨ ।ਰਹਿਮਤ ਦੇ ਕੁੜਤੇ ਤੇ ਖੂਨ ਦੇ ਧੱਬੇ ਹਨ ਅਤੇ ਸਿਪਾਹੀ ਦੇ ਹੱਥਾਂ ਵਿਚ ਖੂਨ ਲਿਬੜਿਆ ਹੋਇਆ ਚਾਕੂ ।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ । ਉਸ ਦਾ ਕੁਝ ਪੈਸਾ ਉਦਾਰ ਸੀ, ਉਸਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵੱਧ ਗਿਆ ਅਤੇ ਕਾਬਲੀ ਨੇ ਉਸ ਨੂੰ ਚਾਕੂ ਮਾਰ ਦਿੱਤਾ.।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ । ਉਸ ਦਾ ਕੁਝ ਪੈਸਾ ਉਦਾਰ ਸੀ, ਉਸਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵੱਧ ਗਿਆ ਅਤੇ ਕਾਬਲੀ ਨੇ ਉਸ ਨੂੰ ਚਾਕੂ ਮਾਰ ਦਿੱਤਾ.।
ਇਸ ਦੌਰਾਨ, ਘਰ ਵਿੱਚੋਂ “ਕਾਬਲੀਵਾਲੇ, ਕਾਬੁਲੀਵਲੇ ਕਹਿੰਦੇ ਹੋਏ ਮਿੰਨੀ ਬਾਹਰ ਆਈ ਅਤੇ ਇਹ ਦੇਖ ਕੇ ਰਹਿਮਤ ਦਾ ਚਿਹਰਾ ਇੱਕ ਪਲ ਲਈ ਖਿਲ ਗਿਆ । ਜਿਵੇਂ ਹੀ ਮਿੰਨੀ ਆਈ ਉਸਨੇ ਪੁੱਛਿਆ, “ਕੀ ਤੁਸੀਂ ਸਹੁਰੇ ਜਾ ਰਹੇ ਓ ?” ਰਹਿਮਤ ਨੇ ਹੱਸ ਕੇ ਕਿਹਾ, “ਹਾਂ, ਮੈਂ ਉੱਥੇ ਜਾ ਰਿਹਾ ਹਾਂ । ”
ਰਹਿਮਤ ਨੇ…….
ਅਗਲਾ ਭਾਗ