ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ। ਪੁੁਖ਼ਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ, ਜਿਨਾੑਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ। ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ। ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :- “ਨਾਨਕ ਕਚੜਿਆਂ ਸਿਉ ਤੋੜਿ ਢੂਢਿ ਸਜਣ ਸੰਤ ਪੱਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥” {ਸਲੋਕ ਡਖਣੇ ਮ: ੫, ਪੰਨਾ ੧੧੦੨} ਅਕਸਰ ਕੱਚੇ ਵੈਰਾਗੀ ਪ੍ਭੂ-ਮਾਰਗ ਤੋਂ ਥਿੜਕ ਜਾਂਦੇ ਹਨ :- “ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨ ਕਾਰਿ ਨ ਆਈ॥” {ਸਲੋਕ ਮ: ੫, ਪੰਨਾ ੧੪੨੪} ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ, ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜਿਆਂ ਨੇ ਦਾਗ਼ੀ ਨਾ ਕੀਤਾ ਹੋਵੇ, ਓਹੀ ਫਲ ਪੱਕ ਕੇ ਰਸਦਾਇਕ ਬਣਦਾ ਹੈ। ਜਿਹੜਾ ਮਨੁੱਖ ਵਾਸ਼ਨਾਂ ਦੇ ਝੱਖੜ ਵਿਚ ਅਡੋਲ ਰਵੇੑ, ਕੁਸੰਗਤ ਤੋਂ ਦਾਗ਼ੀ ਤੇ ਡਾਲੀ ਤੋਂ ਟੁੱਟਿਆ ਨਾ ਹੋਵੇ, ਦੁੱਖਾਂ ਦੇ ਗੜੇ ਪੈਣ ਤੇ ਝੜਿਆ ਨਾ ਹੋਵੇ, ਓਹੀ ਮਨੁੱਖ ਪ੍ਭੂ ਦਿ੍ਸ਼ਟੀ ਵਿਚ ਕਬੂਲ ਹੁੰਦਾ ਹੈ :- “ਕਬੀਰ ਫਲ ਲਾਗੇ ਫਲਨਿ ਲਾਗੇ ਆਂਬ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥” {ਸਲੋਕ ਕਬੀਰ,ਪੰਨਾ ੧੩੭੧} ਤਪ ਦੀ ਅਗਨ ਨਾਲ ਜਦ ਜੀਵਨ ਪੱਕਦਾ ਹੈ ਤਾਂ ਅੰਮਿ੍ਤ ਨਾਲ ਭਰ ਜਾਂਦਾ ਹੈ, ਫਿਰ ਐਸਾ ਮਨੁੱਖ ਰਸ ਮਾਣਦਾ ਹੈ, ਰਸ ਵੰਡਦਾ ਹੈ ਔਰ ਉਹ ਰਸ ਦਾ ਸੋਮਾ ਬਣ ਜਾਂਦਾ ਹੈ। ਹਿਰਦੇ ਵਿਚ ਵੱਸਿਆ ਰਸ ਰਸਨਾ ਨਾਲ ਪ੍ਗਟ ਹੁੰਦਾ ਹੈ। ਹਿਰਦੇ ਵਿਚ ਕਪਟ ਹੋਵੇ ਤੇ ਮੂੰਹ ਵਿਚੋਂ ਸੱਚ ਦੀ ਗੱਲ ਆਖੇ,
ਐਸਾ ਮਨੁੱਖ ਬਾਬੇ ਫ਼ਰੀਦ ਦੀ ਦਿ੍ਸ਼ਟੀ ਵਿਚ ਕੱਚਾ ਹੈ :-
“ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥”
ਆਸਾ ਸ਼ੇਖ ਫ਼ਰੀਦ,ਪੰਨਾ ੪੮੮
ਗਿਅਾਨੀ ਸੰਤ ਸਿੰਘ ਜੀ ਮਸਕੀਨ