ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਮੌਕੇ ਅਕਾਲ ਤਖਤ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਤੇ ਜਦੋਂ ਸਾਰੀ ਲਾਕਾਈ ਸ਼ੇਰ ਏ ਪੰਜਾਬ ਨੁੰ ਮਹਾਰਾਜਾ ਕਹਿ ਕੇ ਪੁਕਾਰਦੀ ਜਾਂ ਸਰਕਾਰ ਕਹਿਦੀ ਸਿਰ ਝੁਕਾ ਕੇ ਤੇ ਕੇਵਲ ਤੇ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੁੰ “ਭਾਈ ਸਾਬ” ਕਹਿ ਬਲਾਂਉਦਾ ਸੀ ਓਹ ਵੀ ਬਿਨਾਂ ਝੁਕੇ । ਕਿਉਕਿ ਅਕਾਲ ਤਖਤ ਦਾ ਦਰਜਾ ਰਾਜਿਆ ਰਾਣਿਆ ਤੋਂ ਕਿਤੇ ਉਚਾ ਭਾਈ ।
ਮਹਾਂਰਾਜਾ ਰਣਜੀਤ ਸਿੰਘ ਦੇ ਵੇਲੇ ਕੜਾਹ ਪਰਸ਼ਾਦ ਲਈ ਮਾਇਆ ਮਹਾਰਾਜੇ ਰਣਜੀਤ ਸਿੰਘ ਦੇ ਸ਼ਾਹੀ ਖਜਾਨੇ ਚੋਂ ਆਉਦੀ ਸੀ ਤੇ ਅਰਦਾਸ ਦੇ ਵਿਚ ਇਹ ਵੀ ਬੋਲਿਆ ਜਾਂਦਾ ਸੀ ਕਿ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਮਤ ਰਹੇ।
ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਕਾਇਤਾਂ ਆਈਆਂ ਕਿ ਸਿਖ ਕੌਮ ਦਾ ਸਿਰਮੌਰ ਸ਼ੇਰ ਏ ਪੰਜਾਬ ਕੰਜਰੀ ਮੌਰਾਂ ਦੇ ਇਸ਼ਕ ਚ ਪੈ ਗਿਆ ਐ ਤੇ ਹੁਣ ਮਹਾਰਾਜਾ ਦਾੜੀ ਵੀ ਰੰਗਣ ਲਗ ਪਿਆ ਹੈ ਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ ਜੋ ਜਿਮੇਂਵਾਰ ਸਿਖ ਨੁੰ ਸ਼ੋਭਾ ਨਹੀਂ ਦਿਦਾਂ ।ਸੋ ਜਥੇਦਾਰ ਸਿਖ ਕੌਮ ਦੇ ਆਗੂ ਨੁੰ ਤੁਸੀ ਵਰਜੋ।
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੁੰ ਸਨੇਹਾਂ ਭੇਜਿਆ ਤੇ ਇਸ ਬਬਾਤ ਸਫਾਈ ਦੇਣ ਨੁੰ ਕਿਹਾ। ਪਰ ਮਾੜੇ ਕਰਮੀਂ ਰਣਜੀਤ ਸਿੰਘ ਇਸ ਸੁਨੇਹੇਂ ਨੁੰ ਅਣਗੌਲਿਆਂ ਕਰ ਗਿਆ।
ਇੰਤਜਾਰ ਕਰਨ ਤੋਂ ਬਾਅਦ ਜਦੋਂ ਰਣਜੀਤ ਸਿੰਘ ਸਫਾਈ ਲਈ ਨਹੀਂ ਬਹੁੜਿਆ ਤਾਂ ਆਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦੋ ਹੁਕਮਨਾਮੇ ਜਾਰੀ ਕੀਤੇ।
ਕੜਾਹ ਪਰਸ਼ਾਦ ਲਈ ਸ਼ਾਹੀ ਖਜਾਨੇ ਚੋਂ ਮਾਇਆ ਦੀ ਪਰਵਾਨਗੀ ਬੰਦ ਤੇ ਅਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਬਕ ਮਾਇਆ ਭੇਟ ਕਰੇਗੀ ਤੇ ਕੰਨਫਰਮੇਂਸ਼ਨ ਲਈ ਲਿਖਤੀ ਰਸੀਦ ਲਵੇਗੀ ਤੇ ਓਸ ਸੰਗਤ ਦੀ ਮਾਇਆ ਨਾਲ ਕੜਾਹ ਪਰਸ਼ਾਦ ਦੇਗਾਂ ਚ ਤਿਆਰ ਹੋਣ ਗੀਆਂ ਤੇ ਰੌਜਾਨਾਂ ਅਰਦਾਸ ਚੋਂ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਲਾਇਨ ਕਟ ਦਿਓ।
ਰਣਜੀਤ ਸਿੰਘ ਅਕਾਲ ਤਖਤ ਤੇ ਪੇਸ਼ ਹੋਵੇ
ਜਦੋਂ ਇਸ ਗੱਲ ਦਾ ਰਣਜੀਤ ਸਿੰਘ ਨੁੰ ਪਤਾ ਲਗਿਆ ਤਾਂ ੳਸ ਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਆਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ ਹੁਣ ਇਹ ਮਸਲਾ ਮੇਰਾ ਤੇ ਤੇਰਾ ਨਹੀ ਰਿਹਾ। ਤੇਰਾ ਤੇ ਅਕਾਲ ਤਖਤ ਦਰਮਿਆਨ ਹੈ ਸੋ ਓਥੇ ਪੇਸ਼ ਹੋ ਕੇ ਗੱਲ ਕਰ।
ਮਹਾਰਾਜ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿਤਾ ਗਿਆ ਸੀ ਬਾਵਜੂਦ ਇਸ ਦੇ ਰਣਜੀਤ ਸਿੰਘ ਦਰਬਾਰ ਚ ਦਰਸ਼ਨ ਕਰਨ ਲਈ ਅੰਦਰ ਆਉਣ ਲਗਿਆ ਤਾਂ ਦਰਸ਼ਨੀ ਦਰਵਾਜੇ ਅਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅਗੇ ਜਾ ਡਟਿਆ ਤੇ ਪਹਿਲਾਂ ਅਕਾਲ ਤਖਤ ਅਗੇ ਪੇਸ਼ ਹੋ ਭੁਲ ਬਖਸ਼ਾਉਣ ਦਾ ਹੁਕਮ ਦਿਤਾ ਤੇ ਤਨਖਾਈਏ ਮਹਾਰਾਜੇ ਨੁੰ ਦਰਬਾਰ ਸਾਹਿਬ ਦੇ ਦਰਸ਼ਨ ਨਹੀ ਕਰਨ ਦਿਤੇ।
ਸ਼ੇਰ ਏ ਪੰਜਾਬ ਅਕਾਲ ਤਖਤ ਅਗੇ ਪੇਸ਼ ਹੋਇਆ ਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਰਣਜੀਤ ਸਿੰਘ ਨੁੰ ਇਮਲੀ ਦੇ ਦਰਖਤ ਨਾਲ ਬੰਨ ਦਿਤਾ ਕੋਹੜੇ ਮਾਰਣ ਵਾਸਤੇ । ਕੇਵਲ ਕਸ਼ਹਿਰਾ ਤੇ ਦਸਤਾਰ ਛਡ ਸਾਰੇ ਕਪੜੇ ਵੀ ਉਤਾਰ ਦਿਤੇ ਗਏ। ਇਮਲੀ ਦੇ ਦਰਖਤ ਨਾਲ ਬਨਿਆਂ ਰਣਜੀਤ ਸਿੰਘ ਸਿਰ ਝੁਕਾਈ ਖੜਾ ਸੀ ਤੇ ਸੰਗਤਾ ਦੀਆਂ ਵੈਰਾਗ ਚ ਅਖਾਂ ਛਲਕ ਪਈਆ ਤੇ ਸੰਗਤਾ ਦੇ ਬੇਨਤੀ ਕਰਨ ਤੇ ਕੋੜੇ ਨਹੀ ਮਾਰੇ ਗਏ।
ਪਲ ਜਦੋਂ ਸ਼ਾਹੀ ਮਾਇਆ ਜੋ ਕੜਾਹ ਪਰਸ਼ਾਦ ਲਈ ਤੇ ਸਦਾ ਸਲਾਮਤੀ ਦੀ ਅਰਦਾਸ ਲਈ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੁੰ ਬੇਨਤੀ ਕੀਤੀ ਤਾੰ ਅਕਾਲੀ ਫੂਲਾ ਸਿੰਘ ਨੇ ਕਿਹਾ ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀ ਲਏ ਜਾਂਦੇ ਸੋ ਓਹ ਹੁਣ ਸੰਗਤਾ ਹੀ ਸ਼ਰਧਾ ਤੇ ਹੈਸੀਅਤ ਮੁਤਾਬਕ ਮਾਇਆ ਦੇਣ ਗੀਆਂ ਤੇ ਪਰਚੀ ਲੈਣ ਗੀਆਂ । ਹਿਸਾਬ ਕਿਤਾਬ ਲਈ।
ਬੇਨਤੀ ਹੈ ਕਿ ਇਹੁ ਜਾਣਕਾਰੀ ਅਗੇ ਸ਼ੇਅਰ ਕਰੋ ਜੀ