ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇਕ ਬਗ਼ੀਚੀ ਵਿਚ ਜਾ ਬੈਠੇ। ਮੁਲਤਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫ਼ਕੀਰਾਂ ਵਿਚ ਹਲਚਲ ਮਚ ਗਈ ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਕਾਰ ਸਹਿਮ ਗਿਆ। ਇਕ ਗਾਥਾ ਜੋ ਮੈਂ ‘ਗ਼ੁਲਿਸਤਾਂ’ ਵਿਚ ਪੜੀੑ ਸੀ,ਉਹ ਇਸ ਦਿ੍ਸ਼ ਦਾ ਚਿਤ੍ਨ ਬਹੁਤ ਸੁੰਦਰ ਕਰਦੀ ਹੈ :- ਅੰਧੇਰੇ ਨੇ ਖ਼ੁਦਾ ਦੇ ਦਰਬਾਰ ਵਿੱਚ ਫ਼ਰਿਆਦ ਕੀਤੀ- “ਅੈ ਖੁਦਾ ! ੲਿਹ ਜੋ ਅਾਫ਼ਤਾਬ(ਸੂਰਜ਼) ਤੂੰ ਬਣਾੲਿਅਾ ਹੈ, ੲਿਹ ਮੇਰਾ ਜਾਨੀ ਵੈਰੀ ਹੈ, ਮੇਰੇ ਪਿੱਛੇ ਹੱਥ ਧੋ ਕੇ ਪਿਆ ਹੈ। ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ, ਜਿੱਥੇ ਜਾਨਾਂ ਮੇਰੇ ਪਿੱਛੇ ਅਾ ਜਾਦਾਂ ਹੈ, ਮੈਨੂੰ ਭਜਾੲੀ ਫਿਰਦਾ। ਤੁਸੀ ੲਿਸਨੂੰ ਸਮਝਾਓੁ ਮੇਰੇ ਨਾਲ ਵੈਰ ਨਾ ਕਮਾਵੇ। ਤਾਂ ਖ਼ੁਦਾ ਨੇ ਆਫ਼ਤਾਬ ਨੂੰ ਤਲਬ ਕੀਤਾ ਤੇ ਆਖਿਆ- “ਅੰਧੇਰਾ ਸਿਕਾੲਿਤ ਲੈ ਕੇ ਅਾੲਿਅਾ ਸੀ ਤੇਰੀ, ਤੂੰ ਕਿੳੁ ਵੈਰ ਕਮਾੳੁਦਾਂ ਅੰਧੇਰੇ ਨਾਲ, ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈਂ?” ਤਾਂ ਅਾਫ਼ਤਾਬ(ਸੂਰਜ਼) ਨੇ ਬੇਨਤੀ ਕੀਤੀ- “ਐ ਖ਼ੁਦਾ ! ਮੈਂ ਤਾਂ ਅੱਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ। ਜਿਸ ਨੂੰ ਮੈਂ ਵੇਖਿਆ ਹੀ ਨਹੀਂ, ਮੈਂ ੳੁਸ ਨਾਲ ਵੈਰ ਕਿਵੇਂ ਕਮਾ ਸਕਦਾ, ੲਿਹ ਗੱਲ ਵੱਖਰੀ ਹੈ, ਕਿ ਧਰਤੀ ਦਾ ੲਿਕ ਹਿਸਾ ਸੂਰਜ਼ ਦੇ ੳੁਲੇ(back)ਹੋਣ ਨਾਲ ਅੰਧੇਰਾ ਹੋ ਜਾਦਾਂ, ਦਿਨ ਛੁਪ ਜਾਦਾਂ, ਪਰ ੲਿਸਦਾ ਮਤਲਬ ੲਿਹ ਨਹੀ ਕਿ ਸੂਰਜ਼ ਹੀ ਛਿਪ ਜਾਦਾਂ, ਸੂਰਜ਼ ਤਾਂ ਅੱਜ ਵੀ ਓੁਥੇ ਹੀ ਹੈ, ਜਿੱਥੇ ਲੱਖਾਂ ਕਰੋੜਾਂ ਸਾਲ ਪਹਿਲਾ ਸੀ। ਸੋ ਮੁਲਤਾਨ ਦਾ ਅੰਧਕਾਰ ਡਰਨ ਲੱਗ ਪਿਆ, ਸਾਰੇ ਫ਼ਕੀਰਾਂ ਨੇ ਮਤਾ ਪਕਾਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਕਹਿ ਦੇਈਏ ਕਿ ਤੁਹਾਡੀ ਮੁਲਤਾਨ ਵਿਚ ਕੋਈ ਲੋੜ ਨਹੀਂ ਹੈ। ਇਥੇ ਪਹਿਲੇ ਹੀ ਬਹੁਤ ਫ਼ਕੀਰ ਹਨ। ਹੈਰਾਨਗੀ ਹੈ,ਇਹ ਕੈਸੇ ਫ਼ਕੀਰ ਸਨ, ਜੋ ਇਕ ਫ਼ਕੀਰ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਕ ਮੁਲਕ ਦੇ ਦੋ ਰਾਜੇ ਨਹੀਂ ਹੋ ਸਕਦੇ। ਇਕ ਤਖ਼ਤ ‘ਤੇ ਵੀਹ ਫ਼ਕੀਰ ਬੈਠ ਸਕਦੇ ਹਨ ;ਪਰ ਲਗਦਾ ਹੈ ਕਿ ਇਹ ਫ਼ਕੀਰ ਨਹੀਂ ਰਾਜਨੀਤਿਕ ਸਨ। ਸੋ ਮੂੰਹ ਨਾਲ ਆਖਦੇ ਤਾਂ ਸ਼ਰਮ ਆਈ ਕਿ ਗੁਰੂ ਨਾਨਕ ਦੇਵ ਜੀ,ਤੁਸੀਂ ਵਾਪਸ ਜਾਓ। ਲੇਕਿਨ ਇਕ ਫ਼ਕੀਰ ਨੇ ਲਬਾਲਬ ਭਰਿਆ ਦੁੱਧ ਦਾ ਕਟੋਰਾ ਦੇ ਕੇ, ਇਸ਼ਾਰਿਆਂ ਨਾਲ ਕਹਿਣ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਬਗ਼ੀਚੀ ਵਿੱਚੋਂ ਚੰਬੇਲੀ ਦਾ ਫੁੱਲ ਤੋੜ,ਕਟੋਰੇ ਉਪਰ ਰੱਖ ਦਿੱਤਾ। ਚੰਬੇਲੀ ਫੁੱਲ ਦਾ ਕੋਈ ਵਜ਼ਨ ਨਹੀਂ ਤੇ ਅਾਕਾਰ ਵੀ ਛੋਟਾ ਹੈ, ਪਰ ਮਹਿਕ ਬੜੀ ਹੈ। ਛੋਟਾ ਆਕਾਰ ਤੇ ਨਿਰ-ਬੋਝ ਹੋਣ ਕਰਕੇ ਇਹ ਫੁੱਲ ਦੁੱਧ ਭਰੇ ਕਟੋਰੇ ਵਿਚ ਰੱਖ ਦਿੱਤਾ ਤੇ ਫ਼ਕੀਰ ਵਾਪਸ ਹੋ ਗਿਆ। ਗੁਰਦੇਵ ਨੇ ਇਸ਼ਾਰਿਆਂ ਰਾਹੀਂ ਕਹਿਲਾ ਭੇਜਿਆ ਕਿ ਅਸੀਂ ਬੋਝ ਬਣਕੇ ਮੁਲਤਾਨ ਵਿਚ ਨਹੀਂ ਰਹਾਂਗੇ। ਅਸੀਂ ਫੁੱਲ ਬਣਕੇ ਤੁਹਾਡੇ ਕੋਲ ਠਹਿਰਾਂਗੇ ਤੇ ਮਹਿਕ ਵੀ ਦੇਵਾਂਗੇ। ਤੁਹਾਡੀ ਪੂਜਾ ਪ੍ਤਿਸ਼ਟਾ ਦਾ ਦੁੱਧ ਡੁੱਲੇੑਗਾ ਨਹੀਂ। ਅਸੀਂ ਆਪਣੀ ਥਾਂ ਆਪ ਬਣਾਵਾਂਗੇ, ਤੁਹਾਡੀ ਥਾਂ ਖੋਹਵਾਂਗੇ ਨਹੀਂ। ਦਰਅਸਲ ਫੁੱਲ ਨੂੰ ਸਿਰ ‘ਤੇ ਰੱਖਿਆ ਜਾ ਸਕਦਾ ਹੈ। ਫੁੱਲ ਸਿਰ ਚੜੇੑ ਤਾਂ ਉਹ ਸਿਰ ਦਾ ਬੋਝ ਨਹੀਂ, ਬਲਕਿ ਸਿਰ ਨੂੰ ਤਾਜ਼ਗੀ ਦੇਂਦਾ ਹੈ, ਮਹਿਕ ਵੰਡਦਾ ਹੈ,ਪਰ ਜਦ ਕੋਈ ਵਜ਼ਨੀ ਪੱਥਰ ਬਣ ਸਿਰ ਚੜੑਦਾ ਹੈ, ਸਿਰ ਹਿਲਾ ਇਸ ਨੂੰ ਗਿਰਾਣਾ ਹੀ ਪੈਂਦਾ ਹੈ। ਧਰਤੀ ਤੱਤ ਤੋਂ ਏਹੀ ਪੇ੍ਰਨਾ ਮਿਲਦੀ ਹੈ- “ਪੈਰਾਂ ਹੇਠ ਹੋ ਜੀਵਣਾ ਹੈ,ਸਿਰ ਚੜੑ ਨਹੀਂ ਜੀਵਣਾ।” ਗਿਅਾਨੀ ਸੰਤ ਸਿੰਘ ਜੀ ਮਸਕੀਨ
626
previous post