ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ਹੋ ਸਕਦਾ ਹੈ ਮਨੁੱਖ ਦੀਆਂ ਮਹਿਲ-ਮਾੜੀਆਂ ਵੱਡੇ ਹੋ ਰਹੇ ਹੋਣ ਹੋ ਸਕਦਾ ਹੈ ਮਨੁੱਖ ਦਾ ਰੁਤਬਾ ਵੱਡਾ ਹੋ ਰਿਹਾ ਹੋਵੇ ਹੋ ਸਕਦਾ ਹੈ ਮਨੁੱਖ ਦਾ ਸੰਸਾਰ ਵੱਡਾ ਹੋ ਰਿਹਾ ਹੋਵੇ ਪਰ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ – ਅੰਗ ੭੨੬ ਅਉਧ = ਉਮਰ ਬਿਹਾਤੁ ਹੈ = ਬੀਤਦੀ ਜਾ ਰਹੀ ਹੈ ਫੂਟੈ ਘਟ = ਫੁੱਟੇ ਹੋਏ ਘੜੇ ਵਿਚੋਂ ਜਿਵੇਂ ਤਿੜਕੇ ਹੋਏ ਘੜੇ ਚੋਂ ਪਾਣੀ ਸਹਿਜੇ ਹੀ ਨਿਕਲਦਾ ਰਹਿੰਦਾ ਹੈ , ਉਵੇਂ ਹੀ ਇੱਕ ਇੱਕ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ । ( ਅਗਰ ਇਹ ਮੰਨ ਲਈਏ ਮਨੁੱਖ ਨੇ ਸੌ ਸਾਲ ਜਿਉਣਾ ਹੈ ,, ਤਾਂ ਅੱਜ ਦਾ, ਇੱਕ ਦਿਨ ਲੰਘ ਗਿਆ ਤਾਂ ਉਹ ਇੱਕ ਦਿਨ ਛੋਟਾ ਹੋ ਗਿਆ ਹੈ , ਤੇ ਰੋਜ ਰੋਜ ਛੋਟਾ ਹੀ ਹੁੰਦਾ ਜਾ ਰਿਹਾ ਹੈ ਹਰ ਰੋਜ ਘਟ ਰਿਹਾ ਹੈ ,ਪਲ ਪਲ ਘਟ ਰਿਹਾ ਹੈ , ਤੇ ਇੱਕ ਦਿਨ ਮਿਟ ਜਾਏਗਾ ,,) ਜਿਵੇਂ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਗੁਰੂ ਗ੍ਰੰਥ ਸਾਹਿਬ – ਅੰਗ ੯੧ ਜਨਨੀ = ਮਾਂ ਸੁਤੁ = ਪੁੱਤਰ ਬੱਚੇ ਦੀ ਮਾਂ ਬਸ ਏਨਾ ਕੁ ਹੀ ਜਾਣਦੀ ਹੈ , ਕੇ ਮੇਰਾ ਪੁੱਤਰ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ਪਰ ਉਹ ਇਹ ਨੀ ਸਮਝਦੀ ਕੇ ਮੇਰੇ ਪੁੱਤਰ ਦੀ ਰੋਜ-ਬ-ਰੋਜ ਉਮਰ ਘਟ ਹੁੰਦੀ ਜਾ ਰਹੀ ਹੈ
727
previous post