587
ਇੰਗਲੈੰਡ ਵਿਚ ਇਕ ਪਿੰਡ ਵਿਚ ਰੋਟੀ ਚੋਰੀ ਕਰਨ ਦੇ ਦੋਸ਼ ਵਿਚ ਇਕ ਬੰਦੇ ‘ਤੇ ਮੁਕੱਦਮਾ ਚੱਲਿਆ ਸੀ ਅਤੇ ਉਸ ਨੂੰ ਦਸ ਪੌਂਡ ਜੁਰਮਾਨੇ ਦੀ ਸਜ਼ਾ ਹੋਈ ਸੀ ।
ਸਿਆਣੇ ਜੱਜ ਨੇ ਇਹ ਜੁਰਮਾਨਾ ਆਪਣੀ ਜੇਬ ਵਿਚੋਂ ਅਦਾ ਕਰਕੇ, ਪਿੰਡ ਦੇ ਹਰੇਕ ਪਰਿਵਾਰ ਨੂੰ ਇਕ-ਇਕ ਪੌਂਡ ਦਾ ਜੁਰਮਾਨਾ ,ਇਸ ਲਈ ਕੀਤਾ , ਕਿਉਂਕਿ ਉਹ ਇਕ ਅਜਿਹੇ ਪਿੰਡ ਵਿਚ ਰਹਿ ਰਹੇ ਸਨ,ਜਿਥੇ ਉਸ ਬੰਦੇ ਨੂੰ ਰੋਟੀ ਚੋਰੀ ਕਰਨੀ ਪਈ ਸੀ ਅਤੇ ਹੁਕਮ ਦਿੱਤਾ ਕਿ ਜੁਰਮਾਨੇ ਦੇ ਪੈਸੇ ਇੱਕਠੇ ਕਰਕੇ, ਉਸ ਚੋਰ ਨੂੰ ਦਿੱਤੇ ਜਾਣ ਤਾਂ ਕਿ ਉਹ ਕੋਈ ਰੁਜਗਾਰ ਕਰੇ ਅਤੇ ਉਸ ਨੂੰ ਮੁੜ ਕਦੇ ਰੋਟੀ ਚੋਰੀ ਨਾ ਕਰਨੀ ਪਵੇ ।
ਨਰਿੰਦਰ ਸਿੰਘ ਕਪੂਰ