ਦੂਜਾ ਹਵਾਲਾ ਮਿਸਟਰ ਮੈਕਾਲਫ ਦੇ ਰਚੇ ‘ਸਿਖ ਰਿਲੀਜਨ ਨਾਮੇ ਪੁਸਤਕ ਵਿਚੋਂ ਹੈ। ਆਪ ਜੀ ਨੇ ਦਸ ਬਾਰਾਂ ਬਰਸ ਲਾਕੇ ਸਿਖ ਧਰਮ ਦਾ ਮੁਤਾਲਿਆ ਕੀਤਾ, ਵਡੇ ਵਡੇ ਗਯਾਨੀ ਨਾਲ ਲਾਏ ਤੇ ਪੁਸਤਕ ਤਿਆਰ ਕੀਤਾ, ਜਿਸ ਵਿਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਤੇ ਗੁਰੂ ਬਾਣੀ ਦੇ ਤਰਜਮੇ ਹਨ, ਆਪ ਜੀ ਲਿਖਦੇ ਹਨ:
“The followers of all religions are prone to indulge in the luxury of eclecticism. By a universal law they adhere to the dogmas most suitable for themselves, and reject what they deem the least important or the least practicable enjoined by the founders of their faith.” (Vol.I. Intro:Page iii)
ਅਰਥਾਤ- ਸਭ ਧਰਮਾਂ ਦੇ ਪੈਰੋਕਾਰਾਂ ਦਾ ਝੁਕਾਉ ਚੋਣਕਾਰੀ ਵੱਲ ਹੁੰਦਾ ਹੈ। ਹੈ ਭੀ ਇਹ ਕੁਦਰਤੀ ਨਿਯਮ, ਦੂਜੇ ਧਰਮਾਂ ਦੇ ਅਸੂਲਾਂ ਵਿਚੋਂ ਜੋ ਉਨ੍ਹਾਂ ਨੂੰ ਯੋਗ ਪ੍ਰਤੀਤ ਦਿੰਦੇ ਹਨ, ਓਹ ਹੁਣ ਕਰ ਲੈਂਦੇ ਹਨ, ਅਰ ਜੋ ਉਨ੍ਹਾਂ ਨੂੰ ਨਹੀਂ ਜਚਦੇ, ਅਥਵਾ ਉਨ੍ਹਾਂ ਦੇ ਅਨੁਕੂਲ ਨਹੀਂ ਹੁੰਦੇ, ਉਹ ਨਹੀਂ ਲੈਂਦੇ। ਉਥਾਨਕਾ, ਪੰਨਾ ਤੀਜਾ)..
“The illustrious author of the “Vie de Jesus’ asks whether great T[foiBbity will again arise or the world be content to follow the paths opened by the daring creators of ancient ages. Now there is here presented a religion totally unaffected by Semitic or Christian influences. Based on the concept of the unity of God, it rejected Hindu formularies and adopted an independent ethical system. ritual, and standards which were totally opposed to the theological beliefs of, Guru Nanak’s age and country. As we shall see hereafter, it would be difficult to point to a religion of greater T[foiBbity or to a more compre|hensive ethical system” (Page iv )
ਅਰਥਾਤ- Vie deJesus ( ਈਸਾ ਮਸੀਹ ਦਾ ਜੀਵਨ) ਦੇ ਨਾਮਵਰ ਕਰਤਾ ਜੀ ਨੇ ਪ੍ਰਸ਼ਨ ਕੀਤਾ ਏ ਕਿ ਕੀ ਉਚੇ ‘ਨਿਜ ਅਸਲਾ ਮੁਲਕ ਸਿਧਾਂਤ ਮੁੜ ਕੇ ਵੀ ਪ੍ਰਕਾਸ਼ਮਾਨ ਹੋਣਗੇ ਯਾ ਦੁਨੀਆਂ ਉਨ੍ਹਾਂ ਪਹਿਆਂ ਤੇ ਹੀ ਤੁਰੀ ਜਾਉ ਜੋ ਬੀਤ ਚੁੱਕੇ ਸਮੇਂ ਦੇ ਮੋਹਰੀ ਪਾ ਗਏ ਹਨ ?
ਲਓ ਅਸੀਂ ਹੁਣ ਤੁਹਾਡੇ ਸਾਹਮਣੇ ਇਕ ਐਸਾ ਧਰਮ ਪੇਸ਼ ਕਰਦੇ ਹਾਂ ਜਿਸ ਵਿਚ ਸੈਮੇਟਿਕ (ਇਸਲਾਮੀ, ਯਹੂਦੀ) ਅਥਵਾ ਮਸੀਹੀ ਧਰਮਾਂ ਦਾ ਲੇਸ਼ ਮਾਤ ਬੀ ਅਸਰ ਨਹੀਂ। ਅਰਥਾਤ- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਧਰਮ ਪ੍ਰਚਾਰਿਆ ਹੈ ਉਹ ਇਕ ਅਕਾਲ ਪੁਰਖ ਦੀ ਵਾਹਵਾਨੀਅਤ (ਏਕੜ) ਤੇ ਨਿਰਭਰ ਸੀ, ਅਰ ਉਨ੍ਹਾਂ ਹਿੰਦੂ ਧਰਮ ਦੀਆਂ ਰਹੁ ਰੀਤਾਂ ਛੱਡਕੇ ਐਸੇ ਸੁਤੰਤਰ ਇਖਲਾਕੀ ਮਯਾਰ ਅਰ ਮਰਯਾਦਾਂ ਬੰਨੀਆਂ ਜੋ ਉਨ੍ਹਾਂ ਦੇ ਸਮੇਂ ਯਾ ਦੇਸ਼ ਦੇ ਪਰਿਚਲਤ ਅਕੀਦਿਆਂ ਦੇ ਬਿਲਕੁਲ ਉਲਟ ਸਨ, ਜਿਹਾ ਕਿ ਅੱਗੇ ਚਲਕੇ ਪਤਾ ਲਗੇਗਾ ਕਿ ਇਤਨੀ ਨਿਜ-ਮੂਲਕ ਅਸਲੀਅਤ ਵਾਲੇ ਧਰਮ ਅਥਵਾ ਐਸੇ ਮੁਕੰਮਲ ਸਦਾਚਾਰਕ ਅਸੂਲਾਂ ਦੀ ਨੀਂਹ ਤੇ ਰਚੇ ਗਏ ਮਤ ਦਾ ਮਿਲਣਾ ਕਠਨ ਹੈ।ਉਥਾਨਕਾ, ਪੰਨਾ ਚਉਥਾ)
ਫੇਰ ਇਹ ਵਿਦਵਾਨ, ਮਿ: ਮੈਕਾਲਫ, ਗੁਰੂ ਨਾਨਕ ਦੇਵ ਜੀ ਬਾਬਤ ਲਿਖਦਾ ਹੈ:
“But more perhaps than learning from the lips of religious masters were his own undisturbed communings with nature, with his own soul, and with his Creator. The voice that had spoken to many a seer again became vocal in that wildernes and raised Nanak’s thoughts to the summit of religious exaltation. In summer heat and winter’s frost, in the glory of the firmament, in the changeful aspects of nature. as well as in the joys and sorrows of the inhabitants of his little natal village, he read in bright characters and repeated with joyous iteration the name of the Formless Creator. The name henceforth became the object of his continual woship and meditation and indeed one of the distinctive feature of his creed.” (Chapter I, Page 11)
ਅਰਥਾਤ- ਹੁਣ (ਸਤਿਗੁਰ ਨਾਨਕ ਦੇਵ ਜੀ) ਹੋਰਨਾਂ ਧਾਰਮਿਕ ਆਗੂਆਂ ਦੀ ਸਿਖਯਾ ਦਾ ਮੁਤਾਲਿਆ ਕਰਨ ਦੀ ਥਾਂ ਆਪਣੇ ਕਰਤਾ ਪੁਰਖ ਜੀ, ਆਪਣੇ ਆਤਮਾ, ਅਰ ਕਾਦਰ ਦੀ ਕੁਦਰਤ ਦੇ ਧਿਆਨ ਵਿਚ ਮਗਨ ਰਹਿਣ ਲਗ ਪਏ। ਉਹ ਸੱਦੜੇ ਜੋ ਕਈ ਪੈਗੰਬਰਾਂ ਨੂੰ ਸੁਣੰਦੇ ਆਏ ਹਨ, ਮੁੜ ਉਸ ਉਜਾੜ ਵਿਚ ਸੁਨੀਣ ਲਗ ਪਏ ਅਰ ਗੁਰੂ ਜੀ ਨੂੰ ਅਰਸ਼ੀ ਰੂਹਾਨੀ ਉਡਾਰੀ ਵਿਚ ਲੈ ਗਏ।
ਦਾ ਹੁਨਾਲੇ ਦੀ ਗਰਮੀ, ਸਿਆਲੇ ਦੇ ਕੱਕਰ, ਆਕਾਸ਼ ਦੀ ਜਲਾਲੀ | ਸੁੰਦਰਤਾ, ਪਿੰਡ ਦੇ ਵਸਨੀਕਾਂ ਦੇ ਦੁਖਾਂ ਸੁਖਾਂ ਵਿਚ ਗੁਰੂ ਜੀ ਨੂੰ ਕਰਤਾ | ਪੁਰਖ ਦੇ ਨਾਮ ਦਾ ਸੁਨੇਹਾ ਪ੍ਰਤੱਖ ਦਿੱਸਦਾ ਸੀ ਅਰ ਜਿਸ ਦਾ ਉਹ ਚਾਉ ਭਰਿਆ ਉਚਾਰ ਕਰਨ ਲਗ ਪਏ।
ਗਲ ਕੀ ਨਾਮ ਦਾ ਆਰਾਧਨ, ਨਾਮ ਦਾ ਜਾਪ, ਨਾਮ ਦਾ ਧਿਆਨ, . ਨਾਮ ਦਾ ਉਪਦੇਸ਼ ਉਹਨਾਂ ਦੇ ਤੋਰੇ ਧਰਮ ਦਾ ਮੁੱਖ ਅੰਗ ਹੈ। (ਕਾਂਡ 1, | ਪੰਨਾ 11)