433
ਮੈਂ ਓਸ਼ੋ ਦੀ ਇੱਕ ਇੰਟਰਵਿਊ ਸੁਣਕੇ ਬੜਾ ਢਿੱਡ ਫੜ ਕਿ ਹੱਸਿਆ,,, ਓਸ਼ੋ ਨੂੰ ਅਮਰੀਕਾ ਵਿੱਚ ਰੀਗਨ ਦੀ ਸਰਕਾਰ ਗਰੀਨ ਕਾਰਡ ਨੀ ਸੀ ਦੇ ਰਹੀ,, ਜਾਣੀ ਲਾਰੇ ਲੱਪੇ ਲਾਈ ਜਾਂਦੇ ਸੀ। ਇੰਟਰਵਿਊ ਲੈਣ ਆਲ੍ਹਾ ਕਹਿੰਦਾ ‘ਅਗਰ ਤੁਸੀਂ ਗਰੀਨ ਕਾਰਡ ਤੋਂ ਬਿਨਾਂ ਅਮਰੀਕਾ ਰਹੀ ਗਏ ਤਾਂ ਇਹ ਤਾਂ ਫੇਰ ਗੈਰਕਾਨੂੰਨੀ ਹੈ?’
ਓਸ਼ੋ ਕਹਿੰਦਾ ‘ਤੁਸੀਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਿਆ ਸੀ? ਰੀਗਨ ਨੇ ਕਿਸੇ ਰੈੱਡ ਇੰਡੀਅਨ ਤੋਂ ਗਰੀਨ ਕਾਰਡ ਲਿਆ? ਜਾਂ ਰੀਗਨ ਦੇ ਬਾਪ ਦੇ ਬਾਪ ਦੇ ਬਾਪ ਨੇ ਲਿਆ ਸੀ? ਕਹਿੰਦਾ ਜਦ ਤੁਸੀਂ ਧੱਕੇ ਨਾਲ੍ਹ ਉਨ੍ਹਾਂ ਨੂੰ ਉਜਾੜ ਕਿ ਐਥੇ ਰਹਿਣ ਲਾਗੇ! ਤਾਂ ਮੈਂ ਅਪਦੀ ਜਮੀਨ ਖਰੀਦ ਕਿ ਕਿਓਂ ਨੀ ਸਾਲ੍ਹਿਓ ਰਹਿ ਸਕਦਾ?? 😂
ਮੈਂ ਤਾਂ ਕਿਸੇ ਨੂੰ ਉਜਾੜਿਆ ਵੀ ਨੀ। ਕਹਿੰਦਾ ਜਿਹੜੇ ਆਹ ਓਰੇਗਾਨ ਸਟੇਟ ਆਲ੍ਹਿਆਂ ਨੂੰ ਮੈਥੋਂ ਬਾਹਲ੍ਹੀ ਤਕਲੀਫ ਆ। ਜਾਕੇ ਪਹਿਲਾਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਵੋ।
ਪਤੰਦਰ ਪੂਰਾ ਹਾਜਿਰ ਜੁਆਬ ਸੀ ਤੇ ਨਾਲ੍ਹੇ ਐਨ ਠੋਕ ਦਿੰਦਾ ਸੀ ਬੰਦੇ ਨੂੰ।
Gurjit Singh Somal