360
ਸ਼ਰਧਾਲੂ ਸੰਤ ਨੂੰ ਪੁੱਛ ਰਿਹਾ ਸੀ ਕਿ ਸੁੱਖ-ਦੁੱਖ ਤੋਂ ਉੱਪਰ ਕਿਵੇਂ ਉਠਿਆ ਜਾਵੇ।
ਸੰਤ ਨੇ ਸ਼ਰਧਾਲੂ ਨੂੰ ਕਿਹਾ ਕਿ ਕਬਰਾਂ ਵਿਚ ਜਾਓ ਉਥੇ ਹਰ ਕਿਸੇ ਦੀ ਪ੍ਰਸ਼ੰਸਾ ਕਰਕੇ, ਗੁਣ ਗਾ ਕੇ ਆਵੋ। ਉਸਨੇ ਇਵੇਂ ਹੀ ਕੀਤਾ, ਵਾਪਸ ਆਉਣ ਤੇ ਸੰਤ ਨੇ ਪੁੱਛਿਆ ਕਿ ਕਿਸੇ ਨੇ ਕੋਈ ਜਵਾਬ ਦਿੱਤਾ? ਜਵਾਬ ਮਿਲਿਆ ਨਹੀਂ।
ਫਿਰ ਜਾਓ ਸਾਰਿਆਂ ਨੂੰ ਉੱਚੀ ਉੱਚੀ ਗਾਲਾਂ ਕੱਢ ਕੇ ਆਓ। ਵਾਪਸ ਆਉਣ ਤੇ ਫਿਰ ਸੰਤ ਨੇ ਪੁੱਛਿਆ: ਕਿਸੇ ਨੇ ਕੋਈ ਜਵਾਬ ਦਿੱਤਾ? ਸ਼ਰਧਾਲੂ ਨੇ ਕਿਹਾ ਨਹੀਂ।
ਸੰਤ ਣੇ ਕਿਹਾ “ਤੇਰੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਕੋਈ ਪ੍ਰਸ਼ੰਸਾ ਕਰੇ, ਕੋਈ ਗਾਲ੍ਹਾਂ ਕੱਢੇ, ਸੁੱਖੀ ਜ਼ਾ ਦੁਖੀ ਨਹੀਂ ਹੋਣਾ।”
ਪੁਸਤਕ- ਖਿੜਕੀਆਂ
ਨਰਿੰਦਰ ਸਿੰਘ ਕਪੂਰ